ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਨੂੰ 1030 ਦਿਨ ਪੂਰੇ ਹੋਣ ਤੇ ਵੈਨਕੂਵਰ ਵਿਖੇ ਭਾਰੀ ਰੋਸ-ਪ੍ਰਦਰਸ਼ਨ

ਨੈਸ਼ਨਲ ਪੰਜਾਬ

ਕੈਨੇਡੀਅਨ ਪੁਲਿਸ ਵੱਲੋਂ ਨਰਿੰਦਰ ਸਿੰਘ ਰੰਧਾਵਾ ਨੂੰ ਡਿਊਟੀ ਟੂ ਵਾਰਨ ਦਿੱਤੇ ਹੌਣ ਦੇ ਬਾਵਜੂਦ ਰੋਸ ਮੁਜਾਹਿਰੇ ਵਿਚ ਹੋਏ ਸ਼ਾਮਿਲ

ਨਵੀਂ ਦਿੱਲੀ 18 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਕੌਮ ਦੀ ਆਜ਼ਾਦੀ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਦਿਹਾੜੇ ਨੂੰ 1030 ਦਿਨ ਪੂਰੇ ਹੋਣ ਤੇ ਵੈਨਕੂਵਰ ਵਿਖੇ ਵਿਸ਼ਾਲ ਖਾਲਿਸਤਾਨ ਫਰੀਡਮ ਕਾਰ ਰੈਲੀ ਅਤੇ ਭਾਰਤੀ ਐਂਬੈਸੀ ਵੈਨਕੂਵਰ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਕੌਂਸਲੇਟ ਨੂੰ ਬੰਦ ਕਰਨ ਦੀ ਮੰਗ ਦੋਹਰਾਈ ਗਈ। ਰੋਸ ਪ੍ਰਦਰਸ਼ਨ ਦੌਰਾਨ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ ਅਤੇ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ, ਭਾਰਤੀ ਝੰਡੇ ਦੀ ਬੇਹੂਰਮਤੀ ਕਰਣ ਦੇ ਨਾਲ ਖਾਲਸਾਈ ਨਾਹਰਿਆ ਨਾਲ ਗੁੰਜਾ ਪਾਈਆਂ ਗਈਆਂ ਸਨ। ਟੀਮ ਨਿੱਝਰ ਦੇ ਸਰਗਰਮ ਮੈਂਬਰ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪਿਛਲੇ ਦਿਨਾਂ ਉਹਨਾਂ ਨੂੰ ਕੈਨੇਡਾ ਦੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਤੁਹਾਨੂੰ ਜਾਨੋ ਮਾਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ ਇਸ ਲਈ ਪੁਖਤਾ ਸੁਰੱਖਿਆ ਦੇ ਪ੍ਰਬੰਧ ਕਰਣ ਲਈ ਪੁਲਿਸ ਹਦਾਇਤਾਂ ਦੇ ਰਹੀ ਹੈ। ਯਾਦ ਰਹੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਵੀ ਜੂਨ 2023 ਵਿੱਚ ਕੈਨੇਡਾ ਦੀ ਪੁਲਿਸ ਵੱਲੋਂ ਇਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਨਾਂ ਤੋਂ ਬਾਅਦ ਭਾਈ ਨਿੱਝਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਟੀਮ ਸ਼ਹੀਦ ਨਿੱਝਰ ਵਲੋਂ 16 ਅਗਸਤ ਨੂੰ ਅਮਰੀਕਾ ਦੇ ਇੰਡੀਆਨਾਪੋਲ ਵਿਚ ਹੋਣ ਵਾਲੇ ਰੈਫਰੰਡਮ ਵਿਚ ਵੀ ਯੋਗਦਾਨ ਪਾਉਣ, ਸਾਥ ਦੇਣ ਅਤੇ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਓਥੇ ਪਹੁੰਚ ਨੇ ਆਪਣਾ ਯੋਗਦਾਨ ਪਾਉਣ ਲਈ ਬੇਨਤੀ ਕੀਤੀ ਗਈ। ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਦਲਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਚਰਨਜੀਤ ਸਿੰਘ ਅਤੇ ਵਿਸ਼ੇਸ਼ ਤੌਰ ਸਿੱਖ ਫਾਰ ਜਸਟਿਸ ਭਾਈ ਅਵਤਾਰ ਸਿੰਘ ਪੰਨੂ, ਭਾਈ ਗੁਰਦਿਆਲ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਬਿਕਰਮਜੀਤ ਸਿੰਘ ਅਤੇ ਰਣਜੀਤ ਸਿੰਘ ਸਹੋਤਾ ਮੌਜੂਦ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।