ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕੀਤੀ ਅਲੋਚਨਾ, ਜੱਜਾ ਦੀ ਪ੍ਰਸੰਸਾ
ਫਤਿਹਗੜ ਸਾਹਿਬ,21, ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਇਕਾਈ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਕੀਤਾ ਮੀਟਿੰਗ ਦੇ ਸ਼ੁਰੂ ਵਿੱਚ ਪੱਤਰ ਪ੍ਰੇਰਕ ਸ ਜਸਵੰਤ ਸਿੰਘ ਜੀ ਦੇ ਮਾਤਾ ਅਮਰ ਕੋਰ ਜੀ ਅਤੇ ਹਰਚੰਦ ਸਿੰਘ ਰੁੜਕੀ ਦੇ ਆਕਾਲ ਚਲਾਣਾ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ , ਜਸਵਿੰਦਰ ਸਿੰਘ ਆਹਲੂਵਾਲੀਆ ਪ੍ਰੈਸ ਸਕੱਤਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਰਧਾਂਜਲੀ ਉਪਰੰਤ ਵੱਖ ਵੱਖ ਬੁਲਾਰਿਆਂ ਪ੍ਰੇਮ ਸਿੰਘ ਨਲੀਨਾ, ਪ੍ਰੀਤਮ ਸਿੰਘ ਨਾਗਰਾ, ਮਹਿੰਦਰ ਸਿੰਘ ਜੱਲਾ, ਕਰਨੈਲ ਸਿੰਘ ਵਜ਼ੀਰਾਬਾਦ ਚਰਨ ਸਿੰਘ ਸੋਖੇ ਜਸਵਿੰਦਰ ਸਿੰਘ ਆਹਲੂਵਾਲੀਆ, ਕਰਨੈਲ ਸਿੰਘ ਬੱਸੀ ਪਠਾਣਾਂ, ਦਰਬਾਰਾ ਸਿੰਘ, ਕੁਲਵੰਤ ਸਿੰਘ ਢਿੱਲੋਂ ਬਲਵਿੰਦਰ ਸਿੰਘ ਸੋਹੀ ਭਗਵੰਤ ਰਾਏ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਆਖਿਆ ਗਿਆ ਕਿ ਸਰਕਾਰ ਨੇ ਮੁਲਾਜ਼ਮਾਂ/ਪੈਨਸ਼ਨਰਾਂ ਦੀ ਮਾੜੇ ਵਤੀਰੇ ਦੀ ਰੱਜਕੇ ਨਿੰਦਾ ਕੀਤੀ ਮਾਨਯੋਗ ਹਾਈਕੋਰਟ ਦੇ ਜੱਜ ਸਾਹਿਬ ਸ ਹਰਪ੍ਰੀਤ ਸਿੰਘ ਬਰਾੜ ਜੀ ਦੀ ਭਰਭੂਰ ਪ੍ਰਸੰਸਾ ਕਰਦੇ ਹੋਏ, ਉਨਾਂ ਦਾ ਧੰਨਵਾਦ ਕੀਤਾਂ ਗਿਆ ਸਰਕਾਰ ਪੈਨਸ਼ਨਰ/ਮੁਲਾਜ਼ਮਾਂ ਦੇ ਡੀ,ਏ, ਦੇ ਪੈਸਿਆਂ ਦੀ ਦੁਰਵਰਤੋ ਕਰਕੇ ਮੁਫ਼ਤ ਦੀਆਂ ਰੋੜੀਆਂ ਵਜੋਂ 1000/ ਰੁਪਏ,1500/ਰੁਪਏ ਦੇ ਕੇ ਵੋਟਾਂ ਵਟੋਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਸੁਝਵਾਨ ਲੋਕਾ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਦੇ ਝੁਠ ਲਾਰੀਆਂ ਵਿਚ ਨਾ ਆਵੇ ਇਸ ਮੋਕੇ ਤੇ ਹਰਚੰਦ ਸਿੰਘ ਪੰਜੋਲੀ, ਜਸਵਿੰਦਰ ਸਿੰਘ ਨੇ ਕੋਰਟ ਕੇਸਾਂ ਦੀ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ 2,59 ਗੁਣਾਕ ਦੇ ਕੇਸਾਂ ਸਬੰਧੀ ਸਥਿਤੀ ਨੂੰ ਸਪਸ਼ਟ ਕੀਤਾ ਕਿ ਛੇਤੀ ਹੀ ਇਹ ਕੇਸ ਦੀ ਮੁੜ ਕੋਰਟ ਵਿੱਚ ਸੁਣਾਈ ਹੋ ਰਹੀ ਹੈ
ਬੁਲਾਰਿਆਂ ਵਲੋਂ ਇਹ ਵੀ ਆਖਿਆ ਗਿਆ ਕਿ 2000/ ਰੁਪਏ ਪ੍ਰਤੀ ਮਹੀਨਾ ਮੈਡੀਕਲ ਭੱਤਾ ਕੀਤਾਂ ਜਾਵੇ ਤੇ ਰਹਿੰਦੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਜਾਇਜ਼ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਮੀਟਿੰਗ ਵਿੱਚ ਚਰਨ ਸਿੰਘ ਸੋਖੇ, ਮੱਘਰ ਸਿੰਘ ਅਮੋਲਹ, ਖੇਮ ਸਿੰਘ ਸ਼ਿੰਗਾਰਾ ਸਿੰਘ ਭੜੀ ਦਿਦਾਰ ਸਿੰਘ ਢਿੱਲੋਂ, ਪਰਮਜੀਤ ਸਿੰਘ ਅਮਲੋਹ, ਸ਼ਿਵ ਨਾਥ ਖਰੜ ਉਮ ਪ੍ਰਕਾਸ਼ ਬੱਸੀ ਪਠਾਣਾਂ,ਗੁਰਚਰਨ ਸਿੰਘ,ਸੁੱਚਾ ਸਿੰਘ ਨਬੀਪੁਰ ਸੁਖਚੈਨ ਸਿੰਘ ਜੱਲਾ ਦਿਲਬਾਰਾ ਸਿੰਘ ਭਪਿੰਦਰ ਸਿੰਘ ਕਿਰਸਨ ਲਾਲ ਚਰਨਥਾਲ ਜੋਗਾ ਸਿੰਘ ਬਲਜੀਤ ਸਿੰਘ ਦਤਾਰ ਸਿੰਘ ਜੀ ਚਰਨ ਸਿੰਘ, ਹਰਪਾਲ ਸਿੰਘ ਅਵਤਾਰ ਸਿੰਘ ਕਲੋਦੀ, ਸੁਰਜੀਤ ਸਿੰਘ,ਅਵਤਾਰ, ਦੀਦਾਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।












