ਚੰਡੀਗੜ੍ਹ, 30 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਆਸਟ੍ਰੇਲੀਆ ਤੋਂ ਪੰਦਰਾਂ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਗਿਆਰਾਂ ਪੰਜਾਬੀ ਵੀ ਸ਼ਾਮਲ ਹਨ। ਹਾਲਾਂਕਿ, ਇਨ੍ਹਾਂ ਵਿੱਚੋਂ ਸਿਰਫ਼ ਨੌਂ ਪੰਜਾਬੀਆਂ ਨੂੰ ਹੀ ਭਾਰਤ ਵਾਪਸ ਭੇਜਿਆ ਗਿਆ ਹੈ। ਇੰਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਉਨ੍ਹਾਂ ਦੀ ਉਡਾਣ ਰਾਤ ਵੇਲੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚੀ, ਜਿੱਥੇ ਉਨ੍ਹਾਂ ਤੋਂ ਲਗਭਗ ਪੰਜ ਘੰਟੇ ਪੁੱਛਗਿੱਛ ਕੀਤੀ ਗਈ।
ਪੰਜਾਬ ਸਰਕਾਰ ਦੀ ਇੱਕ ਟੀਮ ਉਨ੍ਹਾਂ ਨੂੰ ਲੈਣ ਲਈ ਦਿੱਲੀ ਪਹੁੰਚੀ ਹੈ ਅਤੇ ਹੁਣ ਉਨ੍ਹਾਂ ਨੂੰ ਵਾਪਸ ਪੰਜਾਬ ਲੈ ਕੇ ਆਵੇਗੀ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਪੁਸ਼ਟੀ ਕੀਤੀ ਕਿ ਨੌਂ ਪੰਜਾਬੀ ਭਾਰਤ ਪਹੁੰਚ ਗਏ ਹਨ।
ਦੋ ਪੰਜਾਬੀ ਦਸਤਾਵੇਜ਼ਾਂ ਸੰਬੰਧੀ ਕਮੀਆਂ ਕਾਰਨ ਆਸਟ੍ਰੇਲੀਆ ਤੋਂ ਵਾਪਸ ਨਹੀਂ ਆਏ।ਵਾਪਸ ਆਏ ਹਰੇਕ ਵਿਅਕਤੀ ਦੀ ਇੱਕ ਵੱਖਰੀ ਹਿਸਟਰੀ ਹੈ, ਜੋ ਵੱਖ-ਵੱਖ ਸਮੇਂ ‘ਤੇ ਆਸਟ੍ਰੇਲੀਆ ਗਏ ਸਨ।












