ਮੋਰਿੰਡਾ ,1 ਮਈ ,ਬੋਲੇ ਪੰਜਾਬ ਬਿਊਰੋ;
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸੰਬੰਧਿਤ ਇਫਟੂ ਬਲਾਕ ਮੋਰਿੰਡਾ ਵੱਲੋਂ ਪ੍ਰਧਾਨ ਜਸਪਾਲ ਸਿੰਘ ਚਲਾਕੀ, ਰਣਵੀਰ ਸਿੰਘ ਮੁਡੀਆ ਦੀ ਪ੍ਰਧਾਨਗੀ ਹੇਠ ਲੇਬਰ ਚੌਂਕ ਮੋਰਿੰਡਾ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜਥੇਬੰਦੀ ਦਾ ਪਰਚਮ ਲਾਲ ਝੰਡੇ ਦੀ ਰਸਮ ਕੀਤੀ ਗਈ। ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਅੱਜ ਅਮਰੀਕੀ ਸਾਮਰਾਜੀ ਪ੍ਰਬੰਧ ਇੱਕ ਧਰੂਵੀ ਸ਼ਕਤੀ ਬਣਨ ਲਈ ਪਛੜੇ ਦੇਸ਼ਾਂ ਨੂੰ ਜੰਗੀ ਬੂਟਾ ਨਾਲ ਲਤਾੜ ਰਿਹਾ ਹੈ ਅਤੇ ਇਸ ਨੱਹਕੀ ਜੰਗ ਵਿੱਚ ਧੱਕ ਰਿਹਾ ਹੈ ਇਸ ਦਾ ਅਸਰ ਭਾਰਤ ਦੇ ਮਜ਼ਦੂਰਾਂ ਉੱਪਰ ਸਪਸ਼ਟ ਦਿਖਾਈ ਦਿੰਦਾ ਹੈ, ਭਾਰਤੀ ਹਾਕਮ ਅਮਰੀਕੀ ਸਾਮਰਾਜੀਆਂ ਦੇ ਇਸ਼ਾਰੇ ਤੇ ਮਜ਼ਦੂਰਾਂ ਦੀ ਹੋਰ ਰੱਤ ਨਿਚੋੜਨ ਲਈ 37 ਕਿਰਤ ਕਨੂੰਨਾਂ ਨੂੰ ਰੱਦ ਕਰਕੇ ਚਾਰ ਕਾਰਪੋਰੇਟ ਪੱਖੀ ਕੋਡਾ ਲਾਗੂ ਕਰ ਰਹੀਆਂ ਹਨ ।ਜਿਸ ਨਾਲ ਅੱਠ ਘੰਟੇ ਦੀ ਦਿਹਾੜੀ 12 ਘੰਟੇ ਵਿੱਚ ਤਬਦੀਲ ਹੋ ਜਾਵੇਗੀ, ਮਜ਼ਦੂਰਾਂ ਦੇ ਸੰਵਿਧਾਨਿਕ ਤੇ ਕਾਨੂੰਨੀ ਹੱਕ ਛਾਂਗ ਦਿੱਤੇ ਜਾਣਗੇ, ਸੰਘਰਸ਼ ਕਰਨ ਲਈ ਜਥੇਬੰਦ ਹੋਣ ਦੇ ਕਾਨੂੰਨੀ ਹੱਕ ਵੀ ਖਤਮ ਹੋ ਜਾਣਗੇ ।ਇਸ ਮੌਕੇ ਡੀਐਮਐਫ ਦੇ ਆਗੂ ਸੁਖਰਾਮ ਕਾਲੇਵਾਲ ਨੇ ਉਧਰ ਕਰਦਿਆਂ ਮਜ਼ਦੂਰਾਂ ਨੂੰ ਜਥੇਬੰਦ ਹੋਣ ਮਈ ਦਿਸਦੀ ਬਿਰਾਸ ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਰੁਪਿੰਦਰ ਸਿੰਘ ਬਬਨਾੜਾ, ਨਿਰਮਲ ਸਿੰਘ ਪ੍ਰਕਾਸ਼ ਸਿੰਘ ਫੌਜੀ, ਜਸਪਾਲ ਸਿੰਘ, ਧਰਮ ਸਿੰਘ ,ਜਸਵਿੰਦਰ ਸਿੰਘ ,ਸੋਨੀ ,ਅਜਮੇਰ ਸਿੰਘ ਆਦਿ ਹਾਜਰ ਸਨ












