ਜੂਨੀਅਰ ਇੰਜੀਨੀਅਰ ਗੁਰਮੀਤ ਸਿੰਘ ਬਸੀ ਦੀ ਸੇਵਾ ਮੁਕਤੀ ਮੌਕੇ ਕੀਤਾ ਸਨਮਾਨ ਸਮਰੋਹ

ਪੰਜਾਬ

ਫਤਿਹਗੜ੍ਹ ਸਾਹਿਬ ,6,ਮਈ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜੂਨੀਅਰ ਇੰਜੀਨੀਅਰ ਦੀ ਪੋਸਟ ਤੋਂ ਸੇਵਾ ਮੁਕਤ ਹੋਏ ਗੁਰਮੀਤ ਸਿੰਘ ਦਾ ਸਨਮਾਨ ਸਮਾਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਮਸਟਰੋਲ ਇ: ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੰਡਾ ਨੇ ਦੱਸਿਆ ਕਿ 1993 ਵਿੱਚ ਪੰਪ ਉਪਰੇਟਰ ਦੀ ਪੋਸਟ ਤੇ ਵਿਭਾਗ ਵਿੱਚ ਭਰਤੀ ਹੋਏ ਅਤੇ 2016 ਵਿੱਚ ਬਤੌਰ ਜੇਈ ਪ੍ਰਮੋਟ ਹੋਏ ਸਨ। 33 ਸਾਲਾਂ ਦੀ ਵਿਭਾਗ ਵਿੱਚ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ, ਇਸ ਸਨਮਾਨ ਸਮਰੋਹ ਨੂੰ ਮਲਾਗਰ ਸਿੰਘ ਖਮਾਣੋ ਪ੍ਰਧਾਨ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ, ਸੁਖਰਾਮ ਕਾਲੇਵਾਲ ਆਗੂ ਡੀ ਐਮ ਐਫ, ਦਰਸ਼ਨ ਸਿੰਘ ,ਗੋਪਾਲ ਚੰਦ ਸਹੋਤਾ, ਨਿਰਮਲ ਸਿੰਘ ਆਗੂ ਮਸਟਰੋਲ ਯੂਨੀਅਨ, ਜਗਤਾਰ ਸਿੰਘ ਰੱਤੋ ਠੇਕਾ ਮੁਲਾਜ਼ਮ ਆਗੂ, ਚੇਅਰਮੈਨ ਸਵਰਨ ਸਿੰਘ ਮੁਸਕਾਬਾਦ ਨੇ ਕਿਹਾ ਕਿ ਗੁਰਮੀਤ ਸਿੰਘ ਭਾਵੇਂ ਪੜ੍ਹਾਈ ਪੱਖੋਂ ਸਿਵਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਹੋਇਆ ਸੀ ਪ੍ਰੰਤੂ ਲੰਮਾ ਸਮਾਂ ਡੇਲੀਵੇਜ ਨੌਕਰੀ ਦਾ ਸੰਤਾਪ ਹਟਾਉਣ ਉਪਰੰਤ ਲੰਬੇ ਸੰਘਰਸ਼ ਤੋਂ ਬਾਅਦ ਆਪਣੇ ਹਜ਼ਾਰਾਂ ਸਾਥੀਆਂ ਨਾਲ 2011 ਵਿੱਚ ਪੱਕੇ ਹੋਏ, ਇਸ ਲੰਮੇ ਸੰਘਰਸ਼ ਵਿੱਚ ਗੁਰਮੀਤ ਸਿੰਘ ਨੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬਾ ਆਗੂ ਵੱਜੋਂ ਮੁਲਾਜ਼ਮਾ ਦੀ ਅਗਵਾਈ ਕੀਤੀ, 2016 ਵਿੱਚ ਬਤੌਰ ਜੇਈ ਪ੍ਰਮੋਟ ਹੋਏ, ਪ੍ਰੰਤੂ ਜੇਈ ਹੁੰਦੇ ਹੋਏ ਵੀ ਇੱਕ ਵਰਕਰ ਵਾਂਗ ਮੁਲਾਜ਼ਮਾਂ ਨਾਲ ਵਿਚਰਦੇ ਰਹੇ ।ਇਸ ਮੌਕੇ ਉਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ,ਜੇਈ ਦਿਲਬਰ ਸਿੰਘ ਨੇ ਦੱਸਿਆ ਕਿ ਜਿੱਥੇ ਵਿਭਾਗੀ ਜਿੰਮੇਵਾਰੀ ਨੂੰ ਬਹੁਤ ਇਮਾਨਦਾਰੀ ਨਾਲ ਨਿਭਾਉਂਦੇ, ਉੱਥੇ ਲੋਕਾਂ ਨਾਲ ਇੱਕ ਚੰਗੇ ਦੋਸਤ ਵਜੋਂ ਵਿਚਰਦੇ ਰਹੇ, ਮਿਨਹਤੀ ਸੁਭਾਅ ਕਾਰਨ ਬਲਾਕ ਖਮਾਣੋ ਦੇ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਵਿੱਚ ਖੜੋਤ ਨਹੀਂ ਸੀ ਆਉਣ ਦਿੰਦੇ, ਇਸ ਮੌਕੇ, ਵੱਖ-ਵੱਖ ਜਥੇਬੰਦੀਆਂ , ਸੰਸਥਾਵਾਂ ਅਤੇ ਸਮਾਜਿਕ ਸ਼ਖਸ਼ੀਅਤਾਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਰੋਹ ਵਿੱਚ ਐਸ ਡੀ ਸੀ ਦਿਲਬਰ ਸਿੰਘ, ਰਣਬੀਰ ਸਿੰਘ ਤਲਵਿੰਦਰ ਸਿੰਘ, ,ਹਰਬੰਸ ਸਿੰਘ ਸੇਵਾ ਮੁਕਤ ਐਕਸੀਅਨ, ਭਲਾਈ ਅਫਸਰ ਜਸਵੀਰ ਸਿੰਘ ,ਗੁਰਚਰਨ ਸਿੰਘ, ਗੋਬਿੰਦਰ ਸਿੰਘ ਰੇਲਵੇ, ਪਵਿੱਤਰ ਸਿੰਘ ਐਸਡੀਓ, ਦਲੀਪ ਸਿੰਘ, ਕੁਲਦੀਪ ਸਿੰਘ ਸੰਘੋਲ, ਅਸ਼ੋਕ ਕੁਮਾਰ, ਸੱਜੇ ਕੁਮਾਰ ਮਹਾਲੀ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।