ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ (ਰਜਿ 36 )ਪੰਜਾਬ ਦਾ ਜਨਰਲ ਚੋਣ ਇਜਲਾਸ ਹੋਇਆ

ਚੰਡੀਗੜ੍ਹ ਪੰਜਾਬ

ਮਲਾਗਰ ਸਿੰਘ ਖਮਾਣੋ ਨੂੰ ਸੂਬਾਈ ਪ੍ਰਧਾਨ ,ਜਸਵਿੰਦਰ ਕਾਲਝਰਾਣੀ ਨੂੰ ਜਰਨਲ ਸਕੱਤਰ ਚੁਣਿਆ ਗਿਆ

ਚੰਡੀਗੜ੍ਹ ,10, ਮਈ ,ਬੋਲੇ ਪੰਜਾਬ ਬਿਊਰੋ;

ਪੀ ਡਬਲਿਊ ਡੀ ,ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ( ਰਜਿ 36 ) ਪੰਜਾਬ ਦਾ ਜਰਨਲ ਚੋਣ ਅਜਲਾਸ ਹੋਇਆ। ਜਿਸ ਦੀ ਪ੍ਰਧਾਨਗੀ ਬਲਜੀਤ ਸਿੰਘ ਬਡਰੁੱਖਾਂ, ਹਰਜੀਤ ਬਾਲੀਆ, ਮਹਿਮਾ ਸਿੰਘ ਧਨੋਲਾ, ਜਗਦੇਵ ਘੁਰਕਣੀ, ਅਸ਼ੋਕ ਬਠਿੰਡਾ, ਰਾਮਜੀ ਭਲਾਈਆਂਣਾ ਨੇ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮਹਿਮਾ ਸਿੰਘ ਧਨੋਲਾ ਨੇ ਦੱਸਿਆ ਕਿ ਇਸ ਵਿੱਚ ਵੱਖ ਵੱਖ ਬਰਾਂਚਾਂ ਦੇ ਆਗੂ ਤੇ ਸਰਗਰਮ ਵਰਕਰਾਂ ਨੇ ਸ਼ਮੂਲੀਅਤ ਕੀਤੀ। ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਸ਼ਰਧਾਂਜਲੀ ਭੇਟ ਕਰਦਿਆਂ ਵੱਖ ਵੱਖ ਆਗੂਆਂ ਨੇ ਕੌਮੀ ਤੇ ਕੌਮਾਂਤਰੀ ਤੇ ਸੁਬਾਈ ਪੱਧਰ ਦੇ ਹਾਲਾਤਾ, ਸੰਸਾਰੀਕਰਨ ,ਉਦਾਰੀਕਰਨ, ਨਿੱਜੀਕਰਨ, ਪੰਚਾਇਤੀਕਰਨ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਸਨਮੁੱਖ ਮੁਲਾਜ਼ਮਾਂ ਦੇ ਸੰਘਰਸ਼, ਸੂਬਾ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਅਤੇ ਨੀਤ ਬਾਰੇ ਵਿਸਤਾਰ ਪੂਰਕ ਵਿਚਾਰ ਚਰਚਾ ਕੀਤੀ ਗਈ ।ਇਜਲਾਸ ਦੌਰਾਨ ਸ਼ਾਮਿਲ ਆਗੂਆਂ ਵੱਲੋਂ ਵਿਭਾਗੀ ਜਥੇਬੰਦੀਆਂ ਦੀ ਏਕਤਾ ਅਤੇ ਸਾਂਝੇ ਸੰਘਰਸ਼ਾਂ ਨੂੰ ਮਜਬੂਤ ਕਰਨ ਦਾ ਅਹਿਦ ਕੀਤਾ , ਇਜ਼ਲਾਸ ਦੋਰਾਨ ਸੂਬਾ ਕਮੇਟੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਮਲਾਗਰ ਸਿੰਘ ਖਮਾਣੋ , ਜਨਰਲ ਸਕੱਤਰ ਜਸਵਿੰਦਰ ਸਿੰਘ ਕਾਲਝਰਾਣੀ ,ਵਿੱਤ ਸਕੱਤਰ ਭੂਸ਼ਨ ਕੁਮਾਰ ਗੋਇਲ ,ਮੁੱਖ ਸਲਾਹਕਾਰ ਉਮੇਦ ਸਿੰਘ ਬਿਸ਼ਟ ,ਚੇਅਰਮੈਨ ਉਜਾਗਰ ਸਿੰਘ ਜੱਗਾ ,ਸਹਾਇਕ ਸਕੱਤਰ ਜ/ ਸਕੱਤਰ ਅਵਤਾਰ ਸਿੰਘ ਨਾਗਰਾ, ਸੀਨੀਅਰ ਮੀਤ ਪ੍ਰਧਾਨ ਓਮਕਾਰ ਯਾਦਵ ,ਬਲਵਿੰਦਰ ਸਿੰਘ ਸੁਨਾਮ ,ਮੀਤ ਪ੍ਰਧਾਨ ਲਖਵੀਰ ਸਿੰਘ ਮਲੇਰਕੋਟਲਾ, ਆਡੀਟਰ ਸੁਖਵਿੰਦਰ ਸਿੰਘ ਗੰਗਾ, ਪ੍ਰੈਸ ਸਕੱਤਰ ਅਸ਼ੋਕ ਕੁਮਾਰ ਬਠਿੰਡਾ, ਪ੍ਰਚਾਰ ਸਕੱਤਰ ਮਨਦੀਪ ਸਿੰਘ ਮੋਹਾਲੀ, ਕੁਲਵਿੰਦਰ ਮਲੋਟ, ਜਥੇਬੰਦ ਸਕੱਤਰ ਬਿਕਰਮ ਸਿੰਘ ਬਠਿੰਡਾ, ਮੁੱਖ ਜਥੇਬੰਦਕ ਸਕੱਤਰ ਸੁਖਦੇਵ ਸਿੰਘ ਗਿੱਦੜਬਾਹਾ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।