ਕਰਮਜੀਤ ਕੌਰ ਪ੍ਰਧਾਨ,ਜੋਤੀ ਪ੍ਰਕਾਸ਼ ਜਨਰਲ ਸਕੱਤਰ
ਰੋਪੜ,13,ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਰੋਪੜ ਜ਼ਿਲ੍ਹੇ ਦੇ ਪਿੰਡ ਗਾਜੀਪੁਰ ਅਤੇ ਡਾਢੀ ਦੇ ਮਨਰੇਗਾ ਵਰਕਰਾਂ ਦਾ ਇਕੱਠ ਹਰਦੀਪ ਕੌਰ ਕੋਟਲਾ ਇਸਤਰੀ ਜਾਗਰਤੀ ਮੰਚ ਪੰਜਾਬ, ਪੂਨਮ ਸ਼ਰਮਾ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਰੂਪਨਗਰ ਦੀਪ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਮਨਰੇਗਾ ਵਰਕਰ ਯੂਨੀਅਨ ਪਿੰਡ ਗਾਜੀਪੁਰ ਅਤੇ ਪਿੰਡ ਡਾਢੀ ਜਿਲਾ ਰੋਪੜ ਦਾ ਗਠਨ ਕੀਤਾ ਗਿਆ। ਸਮੁੱਚੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਰਦੀਪ ਕੌਰ ਕੋਟਲਾ ਤੇ ਪੂਨਮ ਸ਼ਰਮਾ ਨੇ ਕਿਹਾ ਕਿ ਭਾਰਤ ਸਮੇਤ ਸੂਬੇ ਦੀਆਂ ਹਾਕਮ ਸਰਕਾਰਾਂ ਲੋਕਾਂ ਦੇ ਵਿਰੋਧ ਦੇ ਬਾਵਜੂਦ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ । ਅਤੇ ਲੋਕਾਂ ਨੂੰ ਮਿਲਦੀਆਂ ਮਾੜੀ ਮੋਟੀਆਂ ਸਹੂਲਤਾਂ ਤੇ ਰੁਜ਼ਗਾਰ ਨੂੰ ਲੋਕ ਲਭਾਊ ਨਾਰਿਆਂ ਚਪੇਟ ਕੇ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਮਨਰੇਗਾ ਕਾਨੂੰਨ ਵਿੱਚੋਂ ਗਰੰਟੀ ਖਤਮ ਕਰਕੇ ਹੌਲੀ ਹੌਲੀ ਇਸ ਸਕੀਮ ਨੂੰ ਵੀ ਸਕੀਮ ਦਾ ਵੀ ਭੋਗ ਪਾਇਆ ਜਾਵੇਗਾ। ਬਿਜਲੀ ਬਿੱਲ 2025 ਲਾਗੂ ਕਰਕੇ ਬਿਜਲੀ ਬੋਰਡਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਸਿੱਖਿਆ ਸਿਹਤ ਟਰਾਂਸਪੋਰਟ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਭਾਗਾ ਨੂੰ ਵੀ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੱਕੇ ਰੁਜ਼ਗਾਰ ਦੀ ਥਾਂ ਕੱਚਾ ਤੇ ਮਾਣ ਭੱਤੇ ਵਿੱਚ ਤਬਦੀਲ ਕਰਕੇ ਲੋਕਣ ਦੀ ਹੋਰ ਰੱਤ ਨਿਚੋੜੀ ਜਾ ਰਹੀ ਹੈ। ਜਿੱਥੇ ਮਨਰੇਗਾ ਕਾਨੂੰਨ ਨੂੰ ਬਚਾਉਣ ਲਈ ਜਥੇਬੰਦ ਹੋ ਕੇ ਦ੍ਰਿੜ ਲੰਮੇ ਤੇ ਖਾੜਕੂ ਘੋਲਾਂ ਦੇ ਰਾਹ ਅਖਤਿਆਰ ਕਰਨ ਦੀ ਲੋੜ ਹੈ ਤਾਂ ਹੀ ਜਲ ਜੰਗਲ ਜਮੀਨ ਤੇ ਰੁਜ਼ਗਾਰ ਦੀ ਰਾਖੀ ਕੀਤੀ ਜਾ ਸਕਦੀ ਹੈ ਇਸ ਮੌਕੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਕਰਮਜੀਤ ਕੌਰ ਪ੍ਰਧਾਨ,
ਜੋਤੀ ਪ੍ਰਕਾਸ਼ ਜਨਰਲ ਸਕੱਤਰ, ਪਰਮਜੀਤ ਕੌਰ ਖ਼ਜ਼ਾਨਚੀ, ਚਰਨਜੀਤ ਕੌਰ ਸੀਨੀਅਰ ਮੀਤ ਪ੍ਰਧਾਨ
ਗੁਰਦਿਆਲ ਸਿੰਘ ਸਹਾਇਕ ਸਕੱਤਰ ਕਾਰਜਕਾਰੀ ਮੈਂਬਰ ਨਰਿੰਦਰ ਕੌਰ, ਸ਼੍ਰੀਮਤੀ ਸੀਮਾ ਰਾਣੀ, ਸ਼੍ਰੀਮਤੀ ਰਣਜੀਤ ਕੌਰ, ਜੋਤੀ ਪ੍ਰਕਾਸ਼, ਅਮਰੀਕ ਕੌਰ, ਪਰਮਿੰਦਰ ਕੌਰ, ਕ੍ਰਿਸ਼ਨਾ ਦੇਵੀ, ਮਹਿੰਦਰ ਕੌਰ, ਜਗਦੀਸ਼ ਕੌਰ, ਹਰਨਿੰਦਰ ਕੌਰ, ਹਰਦੀਪ ਕੌਰ, ਮਨਦੀਪ ਕੌਰ ਆਦਿ ਚੁਣੇ ਗਏ। ਬੀਬੀਐਮਬੀ ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ ਜਨਰਲ ਸਕੱਤਰ ਤੇ ਦਿਆ ਨੰਦ ਜੋਸ਼ੀ ਮੰਗਤ ਰਾਮ ਗੁਰ ਪ੍ਰਸਾਦ ਗੁਰਵਿੰਦਰ ਸਿੰਘ ਰਜਿੰਦਰ ਸਿੰਘ ਮਾਨ, ਪੰਜਾਬ ਸਟੂਡੈਂਟ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਅਤੇ ਜਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ ਨੇ ਸੰਬੋਧਨ ਕੀਤਾ ਅਤੇ ਜਥੇਬੰਦ ਸੰਘਰਸ਼ਾਂ ਦੀ ਡਟਵੀ ਹਮਾਇਤ ਦਾ ਐਲਾਨ ਕੀਤਾ।ਇਸ ਮੌਕੇ ਤੇ ਹਾਜ਼ਰ ਸਨ ਕਰਮ ਕੌਰ, ਅਮਨਦੀਪ ਕੌਰ, ਰਾਜ ਰਾਣੀ, ਗੁਰਪ੍ਰੀਤ ਕੌਰ, ਮਹਿੰਦਰ ਕੌਰ, ਅਮਰਜੀਤ ਕੌਰ, ਦਵਿੰਦਰ ਕੌਰ, ਹਰਨਿੰਦਰ ਕੌਰ, ਅਮਜੀਤ ਕੌਰ, ਕ੍ਰਿਸ਼ਨਾ ਦੇਵੀ, ਮਨਦੀਪ ਕੌਰ, ਅੰਜੂ ਕੌਰ, ਲਾਭ ਕੌਰ, ਸ਼ਮਸ਼ੇਰ ਸਿੰਘ, ਨਿਰੰਜਣ ਦਾਸ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।












