ਬੀਬੀਐਮਬੀ ਹਸਪਤਾਲ ਦੇ ਡਾਕਟਰ ਖਿਲਾਫ ਕਾਰਵਾਈ ਲਈ ਜਥੇਬੰਦੀਆਂ ਦੀ ਮੀਟਿੰਗ

ਪੰਜਾਬ

ਬੀਬੀਐਮਬੀ ਹਸਪਤਾਲ ਤੇ ਦਫ਼ਤਰਾਂ ਅੰਦਰ ਔਰਤਾਂ ਦਾ ਸ਼ੋਸਣ ਮਨਜ਼ੂਰ ਨਹੀਂ -ਹਰਦੀਪ ਕੌਰ ਕੋਟਲਾ

ਨੰਗਲ,17,ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ)

ਬੀਬੀਐਮਬੀ ਫੀਲਡ ਇੰਪਲਾਈ ਯੂਨੀਅਨ ਸੀਟੂ ਦੇ ਦਫਤਰ ਵਿੱਚ 5 ਜਥੇਬੰਦੀਆਂ ਦੀ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਆਗੂ ਹਰਦੀਪ ਕੌਰ ਕੋਟਲਾ ਨੇ ਕੀਤੀ। ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਰੋਪੜ ਬੀਬੀਐਮਬੀ ਫੀਲਡ ਇੰਪਲਾਈ ਯੂਨੀਅਨ ਸੀਟੂ ,ਬੀਬੀਐਮਬੀ ਵਰਕਰ ਯੂਨੀਅਨ ਨੰਗਲ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਬੀਬੀਐਮਬੀ ਹਸਪਤਾਲ ਵਿੱਚ ਲੇਡੀਜ ਸਟਾਫ ਦੇ ਹੋ ਰਹੇ ਜਿਨਸੀ ਸ਼ੋਸ਼ਣ ਖਿਲਾਫ ਗੰਭੀਰ ਵਿਚਾਰ ਚਰਚਾ ਕੀਤੀ ਗਈ। ਦੱਸਣਯੋਗ ਹੈ ਕਿ ਬੀਬੀਐਮਬੀ ਹਸਪਤਾਲ ਵਿੱਚ ਇੱਕ ਡਾਕਟਰ ਵੱਲੋਂ ਸਟਾਫ ਨਰਸ ਦੇ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਖਿਲਾਫ ਬੀਬੀਐਮਬੀ ਦੀ ਅੰਦਰੂਨੀ ਕਮੇਟੀ ਨੰਗਲ ਕੋਲ ਇਸਦੀ ਸ਼ਿਕਾਇਤ ਕੀਤੀ ਗਈ। ਜਿਸ ਦਾ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਬੀਬੀਐਮਬੀ ਦੇ ਉੱਚ ਅਧਿਕਾਰੀ ਕਥਿਤ ਡਾਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਰੀਆਂ ਜਥੇਬੰਦੀਆਂ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਜੇਕਰ 15 ਦਿਨਾਂ ਦੇ ਵਿੱਚ ਡਾਕਟਰ ਖਿਲਾਫ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਬੀਬੀਐਮਬੀ ਚੀਫ ਇੰਜੀਨੀਅਰ ਦੇ ਦਫਤਰ ਦੇ ਬਾਹਰ ਵੱਡਾ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਬੀਬੀਐਮਬੀ ਵਰਕਰ ਯੂਨੀਅਨ ਦੇ ਦਇਆਨੰਦ ਜੋਸ਼ੀ, ਰਾਮ ਕੁਮਾਰ, ਬੀਬੀਐਮਬੀ ਫੀਲਡ ਇਮਪਲਾਈ ਯੂਨੀਅਨ ਦੇ ਰਾਜੇਸ਼ ਕੁਮਾਰ, ਵਿਨੋਦ ਭੱਟੀ, ਵਿਜੇ ਰਾਣਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਣਵੀਰ ਸਿੰਘ ਰੰਧਾਵਾ, ਮਹਲਾ ਤਾਲਮੇਲ ਸੰਘਰਸ਼ ਕਮੇਟੀ ਦੇ ਆਸ਼ਾ ਜੋਸ਼ੀ, ਕਾਨਤਾ ਦੇਵੀ, ਸੰਕੂਤਲਾ ਦੇਵੀ, ਮਮਤਾ, ਇਸਤਰੀ ਜਾਗ੍ਰਿਤੀ ਮੰਚ ਦੇ ਹਰਦੀਪ ਕੌਰ ਕੋਟਲਾ, ਸੀ ਰਜਿੰਦਰ ਸਿੰਘ ਮਾਨ, ਦਰਸ਼ਨ ਸਿੰਘ ਪ੍ਰਮੋਦ ਸਿੰਘ, ਸੁਨੀਲ ਕੁਮਾਰ, ਪ੍ਰਾਣ ਨਾਥ ਆਦਿ ਸ਼ਾਮਿਲ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।