ਮੋਹਾਲੀ 4 ਜੂਨ ,ਬੋਲੇ ਪੰਜਾਬ ਬਿਊਰੋ:
ਸਿੰਘ ਸਾਹਿਬ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਗੁਰਮਤਿ ਅਤੇ ਗੱਤਕਾ ਸਿਖਲਾਈ ਕੈਂਪ ਦਾ ਆਯੋਜਨ 1 ਜੂਨ ਤੋਂ 18 ਜੂਨ ਤੱਕ ਰੋਜ਼ਾਨਾ ਸਵੇਰੇ 6 ਵਜੇ ਤੋਂ 9 ਵਜੇ ਤੱਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਪ੍ਰਬੰਧਕ ਕਮੇਟੀ ਅਤੇ ਗੱਤਕਾ ਅਖਾੜਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋ ਇਸ ਕੈਂਪ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ, ਭਾਸ਼ਾ ਗਿਆਨ, ਗੁਰਬਾਣੀ ਕੰਠ, ਗੁਰਮਤਿ ਸਿਖਿਆ, ਸ਼ਸ਼ਤਰ ਵਿਦਿਆ ਅਤੇ ਗੱਤਕਾ ਸਿੱਖਲਾਈ ਦਿੱਤੀ ਜਾਵੇਗੀ।
ਇਸ ਕੈਂਪ ਦੇ ਅਖੀਰਲੇ 2 ਦਿਨ ਗੁਰਮਤਿ ਮੁਕਾਬਲਾ, ਗੁਰਬਾਣੀ ਕੰਠ ਮੁਕਾਬਲਾ ਅਤੇ ਗੱਤਕਾ ਮੁਕਾਬਲਾ ਕਰਵਾਇਆ ਜਾਵੇਗਾ। ਪ੍ਰਬੰਧਕ ਕਮੇਟੀ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਕੈਂਪ ਵਿੱਚ ਭਾਗ ਲੈਣ ਵਾਲਿਆਂ ਹਰ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਜਾਵੇਗਾ।
ਸਾਰੇ ਵਿਦਿਆਰਥੀਆਂ ਨੂੰ 1 ਦਿਨ ਬੱਸਾਂ ਰਾਹੀਂ ਸ੍ਰੀ ਚਮਕੌਰ ਸਾਹਿਬ ਜੀ, ”ਦਾਸਤਾਨ-ਏ-ਸ਼ਹਾਦਤ ਯਾਦਗਾਰ” ਅਤੇ ਹੋਰ ਗੁਰਧਾਮਾ ਦੀ ਯਾਤਰਾ ਕਰਵਾਈ ਜਾਵੇਗੀ। ਗੁਰੂ ਕਾ ਲੰਗਰ ਰੋਜਾਨਾ ਅਤੁੱਟ ਵਰਤਾਇਆ ਜਾਵੇਗਾ ਜੀ।












