ਪੁੰਨਰਦੀਪ ਸਿੰਘ ਬਰਾੜ ਬਣੇ PSPCL ਦੇ ਨਵੇਂ ਡਾਇਰੈਕਟਰ (ਜਨਰੇਸ਼ਨ)

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 4 ਜੂਨ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਨੇ ਇੱਕ ਅਹਿਮ ਪ੍ਰਸ਼ਾਸਨਿਕ ਫੇਰਬਦਲ ਤਹਿਤ ਇੰਜੀਨੀਅਰ ਪੁੰਨਰਦੀਪ ਸਿੰਘ ਬਰਾੜ ਨੂੰ ਤੁਰੰਤ ਪ੍ਰਭਾਵ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਾ ਨਵਾਂ ਡਾਇਰੈਕਟਰ/ਜਨਰੇਸ਼ਨ ਨਿਯੁਕਤ ਕੀਤਾ ਹੈ।ਪੁੰਨਰਦੀਪ ਸਿੰਘ ਬਰਾੜ, ਸਪੁੱਤਰ ਬਲਕਰਨ ਸਿੰਘ ਬਰਾੜ, ਫ਼ਰੀਦਕੋਟ ਦੇ ਹਰਿੰਦਰਾ ਨਗਰ ਦੇ ਰਹਿਣ ਵਾਲੇ ਹਨ।

ਨੋਟੀਫਿਕੇਸ਼ਨ ਅਨੁਸਾਰ, ਇੰਜੀਨੀਅਰ ਬਰਾੜ ਦਾ ਕਾਰਜਕਾਲ ਅਹੁਦਾ ਸੰਭਾਲਣ ਦੀ ਮਿਤੀ ਤੋਂ ਦੋ ਸਾਲ ਜਾਂ 65 ਸਾਲ ਦੀ ਉਮਰ ਪੂਰੀ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) ਹੋਵੇਗਾ। ਇਹ ਨਿਯੁਕਤੀ ਮੌਜੂਦਾ ਸੇਵਾ ਨਿਯਮਾਂ ਅਤੇ ਸਬੰਧਤ ਸਰਕਾਰੀ ਮੈਮੋਰੰਡਮਾਂ ਦੇ ਅਧੀਨ ਹੋਵੇਗੀ, ਜਿਸ ਵਿੱਚ ਸਮੇਂ-ਸਮੇਂ ‘ਤੇ ਜਾਰੀ ਸੋਧਾਂ ਵੀ ਸ਼ਾਮਲ ਹਨ। ਦੱਸ ਦਈਏ ਕਿ ਇੰਜੀਨੀਅਰ ਅਧਿਕਾਰਤ ਹੁਕਮ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੇ ਸਕੱਤਰ ਡਾ. ਬਸੰਤ ਗਰਗ (IAS) ਵੱਲੋਂ ਜਾਰੀ ਕੀਤੇ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।