ਅਬਹੋਰ 6 ਜੂਨ ,ਬੋਲੇ ਪੰਜਾਬ ਬਿਊਰੋ;
ਖੂਹੀਆਂ ਸਰਵਰ ਪੀ ਡਬਲਿਯ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਖੂਹੀਆਂ ਸਰਵਰ ਵਿਖੇ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਬਰਾਂਚ ਪ੍ਰਧਾਨ ਸੁਲਤਾਨ ਰਾਮ ਤੇ ਜਨਰਲ ਸਕੱਤਰ ਪੁਰਸ਼ੋਤਮ ਸਿੰਘ ਚੁਹਾਨ ਨੇ ਦੱਸਿਆ ਕਿ ਅੱਜ ਟੈਕਨੀਕਲ ਐਂਡ ਮਕੈਨੀਕਲ ਜਥੇਬੰਦੀ ਬਰਾਂਚ ਅਬੋਹਰ ਦੇ ਸਾਥੀ ਵੱਡੀ ਗਿਣਤੀ ਵਿੱਚ ਸਰਬ ਸੰਮਤੀ ਨਾਲ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਵਿੱਚ ਸ਼ਾਮਿਲ ਹੋਏ ਸਬਾਈ ਆਗੂਆਂ ਨੇ ਜਥੇਬੰਦੀ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਸੁਬਾਈ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ ਜਿਲਾ ਪ੍ਰਧਾਨ ਦਰਸ਼ਨ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਲਾਠੀ ਗੋਲੀ ਦੀ ਸਰਕਾਰ ਦੇ ਵਿਰੁੱਧ ਅੱਜ ਏਕਤਾ ਸਮੇਂ ਦੀ ਦੀ ਵੱਡੀ ਲੋੜ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਬਾਈ ਆਗੂ ਬਲਰਾਜ ਸਿੰਘ ਮੌੜ, ਮੰਗਲ ਸਿੰਘ ਸੱਪਾਂ ਵਾਲੀ, ਹਰਨੇਕ ਸਿੰਘ ਗਹਿਰੀ,ਕਿਸ਼ੋਰ ਚੰਦ ਗਾਜ ਸੁਖਚੈਨ ਸਿੰਘ,ਗੁਰਜੰਟ ਸਿੰਘ ਮਾਨ, ਰਮੇਸ਼ ਕੁਮਾਰ ਕੈਸ਼ੀਅਰ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਮੁਲਾਜ਼ਮਾਂ ਦੀਆਂ ਪੈਡਿੰਗ ਪਈਆਂ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਰਹਿੰਦੀਆਂ ਡੀਏ ਦੀਆਂ ਕਿਸਤਾਂ ਬਕਾਇਆ ਸਮੇਤ ਦੇਣਾ ਪੁਰਾਣੀ ਪੈਨਸ਼ਨ ਬਹਾਲ ਕਰਨਾ ਅਤੇ ਹੋਰ ਮੰਗਾਂ ਦਾ ਦਾ ਨਿਪਟਾਰਾ ਕੀਤਾ ਜਾਵੇ ਸਬਾਈ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਨੌ ਜੂਨ ਨੂੰ ਜਲ ਸਪਲਾਈ ਦੇ ਮੁੱਖ ਦਫਤਰ ਪਟਿਆਲਾ ਵਿਖੇ ਹੋਣ ਜਾ ਰਹੀ ਹੈ ਜਿਸ ਵਿੱਚ ਜਲ ਸਪਲਾਈ ਸੈਨੀਟੇਸ਼ਨ ਸੀਵਰੇਜ ਬੋਰਡ ਜਲ ਸਰੋਤ ਬੀ ਐਂਡ ਆਰ ਮਹਿਕਮਿਆਂ ਦੇ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਤੇ ਵਿਚਾਰ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਫੀਲਡ ਮੁਲਾਜ਼ਮਾਂ ਨੇ ਪਟਿਆਲਾ ਪੀ ਐਸ ਪੀ ਸੀ ਐਲ ਦੇ ਮੁੱਖ ਦਫਤਰ ਵਿਖੇ ਮੁਲਾਜਮਾ ਤੇ ਕੀਤੇ ਗਏ ਭਾਰੀ ਲਾਠੀ ਚਾਰਜ ਦੀ ਨਿਖੇਦੀ ਕੀਤੀ ਗਈ।












