ਬੇਰੁਜ਼ਗਾਰ ਨੌਜਵਾਨਾਂ ਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਲਾਠੀ ਚਾਰਜ ਦੀ ਜੋੜ ਦਾ ਨਿਖੇਦੀ

ਪੰਜਾਬ

ਨੰਗਲ ,6, ਜੂਨ,ਬੋਲੇ ਪੰਜਾਬ ਬਿਉਰੋ (ਮਲਾਗਰ ਖਮਾਣੋਂ);

ਬੀਬੀਐਮਬੀ ਵਰਕਰ ਨੂੰ ਬੀਬੀਐਮਬੀ ਵਰਕਰ ਯੂਨੀਅਨ ਨੰਗਲ ਰਜਿਸਟਰ ਨੰਬਰ 33 ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਪਟਿਆਲਾ ਵਿਖੇ ਬਿਜਲੀ ਵਿਭਾਗ ਦੇ ਮੁੱਖ ਦਫਤਰ ਮੂਹਰੇ ਸ਼ਾਂਤਮਈ ਸੰਵਿਧਾਨਿਕ ਢੰਗ ਨਾਲ ਪੱਕਿਆ ਹੋਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਬੇਰੁਜ਼ਗਾਰ ਟੈਸਟ ਪਾਸ 2600 ਲਾਈਨਮੇਨਾ ਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋਂ ਢਾਏ ਗਏ ਕਹਿਰ, ਅਤੇ ਕੀਤੇ ਅੱਤਿਆਚਾਰ ਦੀ ਬੀਬੀਐਮਬੀ ਵਰਕਰ ਯੂਨੀਅਨ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਬੇਰੁਜ਼ਗਾਰ ਲੈਇਨਮੈਨਾਂ ਤੇ ਅੱਤਿਆਚਾਰ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਤੇ ਬਣਦੀ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਬੇਰੁਜ਼ਗਾਰ ਲਾਈਨਮੈਨਾਂ ਨੂੰ ਬਿਨਾਂ ਸ਼ਰਤ ਵਿਭਾਗ ਵਿੱਚ ਪੱਕਿਆ ਕੀਤਾ ਜਾਵੇ ਅਤੇ ਸੁਵਿਧਾ ਕੇਦਰਾਂ ਤੇ ਕੰਮ ਕਰਦੇ ਆ ਰਹੇ ਵਰਕਰ ਕੰਪਨੀ ਦੀ ਧੱਕੇਸਾਹੀ ਤੋ ਪਰੇਸ਼ਾਨ ਹੋ ਕੇ ਆਪਣੀਆਂ ਮੰਗਾਂ ਮਸਲਿਆਂ ਨੂੰ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ , ਇਹਨਾਂ ਸੁਵਿਧਾ ਕੇਦਰਾਂ ਦੇ ਵਰਕਰਾਂ ਨੂੰ ਵੀ ਸਰਕਾਰ ਠੇਕੇਦਾਰੀ ਪ੍ਥਾ ਖਤਮ ਕਰਕੇ ਸਰਕਾਰ ਆਪਣੇ ਅਧੀਨ ਲਵੇ। ।ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਅਨੁਸਾਰ ਸਾਰੇ ਵਿਭਾਗਾਂ ਵਿੱਚ ਜੋ ਵੀ ਕੱਚੇ ਮੁਲਾਜ਼ਮ ਆਊਟਸੋਰਸਿੰਗ ਮੁਲਾਜ਼ਮ ਡੇਲੀਵੇਜਾ ਆਦਿ ਵਰਕਰ ਹਨ ਉਹਨਾਂ ਨੂੰ ਬਿਨਾਂ ਸ਼ਰਤ ਪੱਕਿਆ ਕੀਤਾ ਜਾਵੇ। ਮੌਜੂਦਾ ਪੱਕੇ ਵਰਕਰਾਂ ਨੂੰ ਵੀ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਵਧੀਆ ਸਕੇਲ ਸੋਧ ਕੇ ਅਤੇ ਸਮੇਂ ਸਿਰ ਡੀਏ ਆਦਿ ਦੇਣਾ ਯਕੀਨੀ ਬਣਾਇਆ ਜਾਵੇ। ਅਤੇ ਕੱਚੇ ਵਰਕਰਾਂ, ਸਟੂਡੈਂਟ, ਕਿਸਾਨਾਂ, ਮਜ਼ਦੂਰਾਂ ਆਦਿ ਦੇ ਮਸਲੇ ਵੀ ਹੱਲ ਕੀਤੇ ਜਾਣ ਤਾਂ ਜੋ ਲੋਕਾਂ ਦਾ ਵਿਸ਼ਵਾਸ ਸਰਕਾਰਾਂ ਤੇ ਬਣਿਆ ਰਹੇ।
ਇਸ ਮੋਕੇ ਤੇ ਹਾਜਰ ਸਨ- ਰਾਮ ਕੁਮਾਰ, ਦਿਆ ਨੰਦ ਜੋਸ਼ੀ, ਮੰਗਤ ਰਾਮ, ਗੁਰਪ੍ਸਾਦ, ਹੇਮ ਰਾਜ, ਬਲਜਿੰਦਰ ਸਿੰਘ, ਸਿੰਕਦਰ ਸਿੰਘ, ਸੰਜੇ ਜੋਸ਼ੀ ਆਦਿ।
ਮਹਿਲ ਤਾਲਮੇਲ ਸੰਘਰਸ਼ ਕਮੇਟੀ ਤੋ – ਪੂਨਮ ਸ਼ਰਮਾਂ, ਆਸਾ ਜੋਸ਼ੀ, ਕਾਂਤਾ ਦੇਵੀ, ਸੁਰਿੰਦਰ ਕੌਰ, ਸਵਰਣ ਕੋਰ, ਹਰਬੰਸ ਕੋਰ, ਪਰਮਜੀਤ ਕੋਰ ਆਦਿ ਵਿਸ਼ੇਸ਼ ਰੂਪ ਵਿੱਚ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।