ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ 5 ਜੁਲਾਈ ਤੱਕ ਕਰ ਦਿੱਤੀਆਂ ਜਾਣਗੀਆਂ
ਪਟਿਆਲਾ,9, ਜੂਨ ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਸ੍ਰੀ ਪ੍ਰਸ਼ਾਂਤ ਗਰਗ ਨਾਲ ਮੁੱਖ ਦਫਤਰ ਪਟਿਆਲਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ, ਬਿੱਕਰ ਸਿੰਘ ਮਾਖਾ ਮੁਕੇਸ਼ ਕੰਡਾ ਪਟਿਆਲਾ ਦਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਦਰਜਾ ਚਾਰ ਟੈਸਟ ਪਾਸ ਫੀਲਡ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ 5 ਜੁਲਾਈ ਤੱਕ ਕੀਤੀਆਂ ਜਾਣਗੀਆਂ, ਇਨਲਿਸਟਮੈਂਟ ਤੇ ਆਊਟਸੋਰਸਿੰਗ ਕਾਮਿਆਂ ਨੂੰ ਵਿਭਾਗ ਵਿੱਚ ਲੈਣ ਲਈ ਪ੍ਰਪੋਜਲ ਪ੍ਰਮੋਨਲ ਵਿਭਾਗ ਨੂੰ ਭੇਜ ਦਿੱਤੀ ਗਈ ਹੈ , ਜੇ ਡੀ ਐਮ ਦੀਆਂ ਚਾਰ ਖਾਲੀ ਪੋਸਟਾਂ ਤੇ ਪ੍ਰਮੋਸ਼ਨ ਕਰਨ, ਜੂਨੀਅਰ ਇੰਜੀਨੀਅਰ ਸਮੇਤ ਰਹਿੰਦੀਆਂ ਕੈਟਾਗਰੀ ਆ ਤੋਂ 10 ਜੁਲਾਈ ਤੱਕ ਟੈਸਟ ਲਿਆ ਜਾਵੇਗ ,ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਸਬੰਧੀ ਦਸੰਬਰ 25 ਤੱਕ ਦੇ ਪੈਂਡਿੰਗ ਕੇਸ ਸਾਰੇ ਮੁਕੰਮਲ ਕਰ ਦਿੱਤੇ ਗਏ ਹਨ।, ਪੰਜਾਬ ਸਰਕਾਰ ਵੱਲੋਂ ਉਜ਼ਰਤਾਂ ਵਿੱਚ 15% ਵਾਧੇ ਦਾ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਮੁਤਾਬਕ ਸਮੂਹ ਡਵੀਜ਼ਨਾਂ ਨੂੰ ਪੱਤਰ ਜਾਰੀ ਕੀਤੇ ਜਾਣਗੇ, ਖਾਲੀ ਪਈਆਂ ਜਲ ਸਪਲਾਈ ਸਕੀਮਾਂ ਤੇ ਨਵੀਂ ਭਰਤੀ ਸਬੰਧੀ ਪ੍ਰਪੋਜਲ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ, ਰੈਵਨਿਊ ਅਤੇ ਬਿਲ ਕਲੈਕਟਰਾਂ ਤੇ ਮਾਣ ਭੱਤੇ ਵਿੱਚ ਵਾਧਾ ਕਰਨ ਸਬੰਧੀ ਨੀਤੀ ਤਿਆਰ ਕੀਤੇ ਜਾਣਗੇ, ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਸਬੰਧੀ ਵੀ ਵਿਭਾਗੀ ਮੁਖੀ ਨਾਲ ਵਿਚਾਰਧਾਰਾ ਕੀਤਾ ਜਾਵੇਗਾ।। ਮੀਟਿੰਗ ਵਿੱਚ ਜਸਵਿੰਦਰ ਸਿੰਘ ਸੀਨੀਅਰ ਸਹਾਇਕ, ਹਰਦੀਪ ਕੁਮਾਰ ਸੰਗਰੂਰ ,ਜਸਵਿੰਦਰ ਸਿੰਘ ਕਾਲਝਰਾਣੀ ,ਹਿੰਮਤ ਸਿੰਘ ਦੋਲੋਵਾਲ, ਜਸਪ੍ਰੀਤ ਸਿੰਘ ਬਾਲੀਆ , ਗੋਪਾਲ ਚੰਦ ਸਹੋਤਾ ,ਮੋਹਣ ਲਾਲ ਗੁਰਸੇਵਕ ਸਿੰਘ ਭਿੱਖੀ,ਸੁੱਖ ਰਾਮ ਕਾਲੇਵਾਲ, ਦਲਜੀਤ ਸਿੰਘ ਘਨੌਲੀ ਆਦਿ ਹਾਜ਼ਰ ਸਨ।












