12 ਵੀਂ ਵਰਲੱਡ ਪੰਜਾਬੀ ਕਾਨਫ਼ਰੰਸ ਲਈ ਪੇਪਰ ਮੰਗੇ

ਸੰਸਾਰ ਪੰਜਾਬ

ਤਿੰਨ ਰੋਜ਼ਾ 12 ਵੀਂ ਵਰਲੱਡ ਪੰਜਾਬੀ ਕਾਨਫ਼ਰੰਸ 17,18 ਤੇ 19 ਜੁਲਾਈ 2026 ਨੂੰ ਬਰੈਂਪਟਨ, ਕੈਨੇਡਾ ਵਿਖੇ ਹੋਏਗੀ


ਕੈਨੇਡਾ, 11 ਜੂਨ ,ਬੋਲੇ ਪੰਜਾਬ ਬਿਊਰੋ,ਹਰਦੇਵ ਚੌਹਾਨ

ਜਗਤ ਪੰਜਾਬੀ ਸਭਾ, ਓਨਟਾਰੀਓ ਫ਼ਰੈਂਡਜ਼ ਕਲੱਬ ਅਤੇ ਪਬਪਾ ਸਭਾ ਵੱਲੋਂ
17,18 ਤੇ 19 ਜੁਲਾਈ, 2026 ਨੂੰ
12 ਵੀਂ ਵਰਲੱਡ ਪੰਜਾਬੀ ਕਾਨਫ਼ਰੰਸ ਬਰੈਂਪਟਨ, ਕੈਨੇਡਾ ਵਿਖੇ ਆਯੋਜਿਤ ਕਰਵਾਈ ਜਾ ਰਹੀ ਹੈ।
“ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਸਿੱਖਿਆ ਦੀ ਮਹਤੱਤਾ” ਦੇ ਵਿਸ਼ੇ ਵਾਲੀ ਇਸ ਮਹੱਤਵਪੂਰਨ ਕਾਨਫਰੰਸ ਲਈ
ਸੁਹਿਰਦ ਪੰਜਾਬੀਆਂ ਨੂੰ ਖੁੱਲਾ ਸੱਦਾ ਹੈ।
ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਸ ਵੇਲੇ ਕੈਨੇਡਾ ਆਏ ਹੋਏ ਭਾਰਤ ਜਾਂ ਕਿਸੇ ਹੋਰ ਮੁਲਕ ਦੇ ਵਿਦਵਾਨ ਸੱਜਣ ਵੀ ਇਸ ਕਾਨਫ਼ਰੰਸ ਦਾ ਹਿੱਸਾ ਬਣਨ ਲਈ ਸਾਨੂੰ ਆਪਣੀ ਫੋਟੋ ਅਤੇ ਬਾਇਓਡਾਟਾ ਭੇਜ ਸਕਦੇ ਹਨ। ਕਾਨਫਰੰਸ ਨਾਲ ਸਬੰਧਤ ਕਿਸੇ ਵਿਸ਼ੇ ਤੇ ਪਰਚਾ ਪੜ੍ਹਣ ਦੇ ਚਾਹਵਾਨ ਚਿੰਤਕ ਵੀ 5 ਜੁਲਾਈ ਤੱਕ ਸਾਨੂੰ ਆਪਣੇ ਦੋ ਸਫ਼ੇ ਦੇ ਪਰਚੇ ਲਿਖ ਕੇ ਭੇਜ ਸਕਦੇ ਹਨ। ਇਸ ਕਾਨਫ਼ਰੰਸ ਵਿੱਚ ਸ਼ਿਰਕਤ ਕਰਨ ਲਈ ਸੱਭ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ।
ਵਧੇਰੇ ਜਾਣਕਾਰੀ ਲਈ ਡਾ. ਅਜੈਬ ਸਿੰਘ ਚੱਠਾ, ਚੇਅਰਮੈਨ +1 (647) 403-1299 ਤੇ ਸ . ਪਿਆਰਾ ਸਿੰਘ ਕੁੱਦੋਵਾਲ, ਸਕੱਤਰ ਓ. ਐਫ਼. ਸੀ.
+1 (647) 278-4477 ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।