ਰਾਜਿੰਦਰ ਸਿੰਘ ਚਾਨੀ ਅਤੇ ਸਕੂਲ ਅਧਿਆਪਕਾਂ ਨੇ ਕੀਤਾ ਨਿੱਘਾ ਸਵਾਗਤ
ਰਾਜਪੁਰਾ, 13 ਜੂਨ ,ਬੋਲੇ ਪੰਜਾਬ ਬਿਊਰੋ;
ਵੀਨਾ ਅਰੋੜਾ ਨੇ ਸਹਸ ਬੰਮਣਾ ਤੋੰ ਬਦਲੀ ਹੋਣ ਉਪਰੰਤ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਬਤੌਰ ਹੈੱਡ ਮਿਸਟ੍ਰੈਸ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕ ਰਾਜਿੰਦਰ ਸਿੰਘ ਚਾਨੀ ਅਤੇ ਸਮੂਹ ਅਧਿਆਪਕ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਜੁਆਇੰਨਿੰਗ ਸਮੇਂ ਸਟਾਫ਼ ਮੈਂਬਰਾਂ ਨੇ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਪਰਿਵਾਰ ਵਿੱਚ ਜੀ ਆਇਆਂ ਆਖਿਆ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਉਨ੍ਹਾਂ ਦੇ ਤਜ਼ਰਬੇ, ਯੋਗ ਅਗਵਾਈ ਅਤੇ ਸਿੱਖਿਆ ਪ੍ਰਤੀ ਸਮਰਪਣ ਨਾਲ ਸਕੂਲ ਨੂੰ ਹੋਰ ਤਰੱਕੀ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਵੀਨਾ ਅਰੋੜਾ ਹੈੱਡ ਮਿਸਟ੍ਰੈਸ ਦੀ ਰਹਿਨੁਮਾਈ ਹੇਠ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਨਵੀਆਂ ਉੱਚਾਈਆਂ ਨੂੰ ਛੂਹੇਗਾ। ਇਸ ਤੋੰ ਇਲਾਵਾ ਮੀਨਾ ਰਾਣੀ ਹਿੰਦੀ ਮਿਸਟ੍ਰੈਸ, ਕਿੰਪੀ ਬਤਰਾ ਸੋਸ਼ਲ ਸਟੱਡੀਜ਼ ਮਿਸਟ੍ਰੈਸ, ਮੀਨੂੰ ਅਗਰਵਾਲ ਅੰਗਰੇਜ਼ੀ ਮਿਸਟ੍ਰੈਸ, ਰਾਜਦੀਪ ਕੌਰ ਸਾਇੰਸ ਮਿਸਟ੍ਰੈਸ, ਕਿਰਨ ਵਰਮਾ ਰਿਟਾ: ਲੈਕਚਰਾਰ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਨੇ ਸਾਰੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਦੀਆਂ ਨੀਤੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਅਨੁਸ਼ਾਸਨ, ਗੁਣਵੱਤਾ ਭਰਪੂਰ ਸਿੱਖਿਆ ਅਤੇ ਸਕੂਲ ਦੇ ਸਮੁੱਚੇ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਇੱਕ ਟੀਮ ਬਣਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਕੂਲ ਨੂੰ ਸਿੱਖਿਆ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੇ ਖੇਤਰ ਵਿੱਚ ਇੱਕ ਮਿਸਾਲੀ ਸੰਸਥਾ ਬਣਾਉਣ ਲਈ ਸਮੂਹ ਸਟਾਫ਼ ਦੇ ਸਹਿਯੋਗ ਨਾਲ ਯਤਨ ਕੀਤੇ ਜਾਣਗੇ।
ਇਸ ਮੌਕੇ ਹਾਜ਼ਰ ਸਕੂਲ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੀ ਵੀਨਾ ਅਰੋੜਾ ਹੈੱਡ ਮਿਸਟ੍ਰੈਸ ਨੂੰ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਇਸ ਮੌਕੇ ਹਰਸ਼ਾ ਆਹੂਜਾ, ਰਾਸ਼ੀ ਅਰੋੜਾ, ਮਿੰਨਾ ਸੇਠੀ, ਨੀਰੂ ਵਰਮਾ, ਸੁਨੀਤਾ ਰਾਣੀ ਹਿੰਦੀ ਮਿਸਟ੍ਰੈਸ, ਜਸਵਿੰਦਰ ਕੌਰ ਸਾਇੰਸ ਮਿਸਟ੍ਰੈਸ, ਤਲਵਿੰਦਰ ਕੌਰ ਮੈਥ ਮਿਸਟ੍ਰੈੱਸ, ਮਨਿੰਦਰ ਕੌਰ ਮੈਥ ਮਿਸਟ੍ਰੈੱਸ, ਅਮਿਤਾ ਤਨੇਜਾ ਸੋਸ਼ਲ ਸਟੱਡੀਜ਼ ਮਿਸਟ੍ਰੈਸ, ਹੀਨਾ ਸਾਇੰਸ ਮਿਸਟ੍ਰੈਸ, ਰਵੀ ਕੁਮਾਰ ਕਲਰਕ, ਅਨੀਤਾ ਰਾਣੀ ਸੇਵਾਦਾਰ, ਸਲਿੰਦਰ ਸਿੰਘ ਕੈਂਪਸ ਮੈਨੇਜਰ, ਹਰਪ੍ਰੀਤ ਸਿੰਘ ਸਕਿਓਰਿਟੀ ਗਾਰਡ, ਗੁਰਪ੍ਰੀਤ ਸਿੰਘ ਸਕਿਓਰਿਟੀ ਗਾਰਡ ਅਤੇ ਹੋਰ ਮੈਂਬਰ ਮੌਜੂਦ ਸਨ।












