ਨਵੀਂ ਦਿੱਲੀ, 14 ਜੂਨ ,ਬੋਲੇ ਪੰਜਾਬ ਬਿਊਰੋ;
ਸ਼੍ਰੀਲੰਕਾ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਣੋਂ ਟਲ ਗਿਆ। ਅਸਲ ‘ਚ ਜਦੋਂ ਸ਼੍ਰੀਲੰਕਾਈ ਏਅਰਲਾਈਨਜ਼ ਦੀ ਉਡਾਣ UL-606 ਸ਼ੁੱਕਰਵਾਰ ਨੂੰ ਸਵੇਰੇ 1 ਵਜੇ ਕਾਟੂਨਾਇਕੇ ਦੇ ਬੰਦਰਾਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ (BIA) ਤੋਂ ਸਿਡਨੀ ਲਈ ਰਵਾਨਾ ਹੋਈ। ਇਸ ਉਡਾਣ ਦੌਰਾਨ ਹੀ ਜਹਾਜ਼ ‘ਤੇ ਬਿਜਲੀ ਡਿੱਗ ਗਈ। ਇਸ ਹਘਟਣਾ ਦੌਰਾਨ ਜਹਾਜ਼ ‘ਚ ਚਾਲਕ ਦਲ ਦੇ ਮੈਂਬਰਾਂ ਸਮੇਤ 233 ਯਾਤਰੀ ਸਵਾਰ ਸਨ। ਬਿਜਲੀ ਡਿੱਗਣ ਤੋਂ ਬਾਅਦ ਉਡਾਣ ਨੂੰ ਸਵੇਰੇ 1:40 ਵਜੇ ਦੇ ਕਰੀਬ ਸੁਰੱਖਿਅਤ ਹਵਾਈ ਅੱਡੇ ‘ਤੇ ਵਾਪਸ ਭੇਜ ਦਿੱਤਾ ਗਿਆ।
ਸਥਾਨਕ ਨਿਊਜ਼ ਆਊਟਲੈੱਟ ਡੇਲੀ ਮਿਰਰ-ਸ਼੍ਰੀਲੰਕਾ ਦੀ ਰਿਪੋਰਟ ਅਨੁਸਾਰ, ਯਾਤਰੀਆਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਥੋੜ੍ਹੀ ਦੇਰ ਲਈ ਜਹਾਜ਼ ਦੇ ਇੱਕ ਇੰਜਣ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਗਈਆਂ। ਚਾਲਕ ਦਲ ਨੇ ਜਲਦੀ ਹੀ ਸਥਿਤੀ ਨੂੰ ਸੰਭਾਲ ਲਿਆ ਅਤੇ ਮੁੜ ਸੇਫ ਲੈਂਡਿੰਗ ਕੀਤੀ। ਪਾਇਲਟਾਂ ਨੇ ਬਾਅਦ ਵਿੱਚ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਜਹਾਜ਼ ਵਿੱਚ ਬਿਜਲੀ ਡਿੱਗ ਗਈ ਸੀ, ਜਿਸ ਕਾਰਨ ਇੱਕ ਇੰਜਣ ਨੂੰ ਮਾਮੂਲੀ ਨੁਕਸਾਨ ਹੋਇਆ ਸੀ। ਬਿਜਲੀ ਡਿੱਗਣ ਵਾਲੇ ਜਹਾਜ਼ ਨੂੰ ਨਿਰੀਖਣ ਅਤੇ ਮੁਰੰਮਤ ਲਈ ਕਾਟੂਨਾਇਕੇ ਹਵਾਈ ਅੱਡੇ ‘ਤੇ ਸ਼੍ਰੀਲੰਕਾਈ ਏਅਰਲਾਈਨਜ਼ ਦੇ ਹੈਂਗਰ ਵਿੱਚ ਭੇਜ ਦਿੱਤਾ ਗਿਆ ਹੈ।
ਉਡਾਣ ਵਿੱਚ 217 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ, ਸ਼੍ਰੀਲੰਕਾਈ ਏਅਰਲਾਈਨਜ਼ ਨੇ ਬਾਅਦ ਵਿੱਚ ਯਾਤਰੀਆਂ ਨੂੰ ਸਿਡਨੀ ਲਿਜਾਣ ਲਈ ਉਸੇ ਮਾਡਲ ਦਾ ਦੂਜਾ ਏਅਰਬੱਸ A330 ਜਹਾਜ਼ ਪ੍ਰਦਾਨ ਕੀਤਾ। ਇਹ ਜਹਾਜ਼ ਸਵੇਰੇ 6:06 ਵਜੇ ਦੇ ਕਰੀਬ ਸਿਡਨੀ ਲਈ ਰਵਾਨਾ ਹੋਇਆ।
ਯਾਤਰੀਆਂ ਨੂੰ ਲੈ ਕੇ ਜਾ ਰਹੀ ਫਲਾਈਟ ‘ਤੇ ਡਿੱਗੀ ਬਿਜਲੀ
– ਜਹਾਜ਼ ‘ਚ 233 ਯਾਤਰੀ ਸਨ ਸਵਾਰ
– ਸ਼੍ਰੀਲੰਕਾ ਤੋਂ ਸਿਡਨੀ ਜਾ ਰਹੀ ਸੀ ਫਲਾਈਟ
ਨਵੀਂ ਦਿੱਲੀ, 14 ਜੂਨ (ਵਿਸ਼ਵ ਵਾਰਤਾ): ਸ਼੍ਰੀਲੰਕਾ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਣੋਂ ਟਲ ਗਿਆ। ਅਸਲ ‘ਚ ਜਦੋਂ ਸ਼੍ਰੀਲੰਕਾਈ ਏਅਰਲਾਈਨਜ਼ ਦੀ ਉਡਾਣ UL-606 ਸ਼ੁੱਕਰਵਾਰ ਨੂੰ ਸਵੇਰੇ 1 ਵਜੇ ਕਾਟੂਨਾਇਕੇ ਦੇ ਬੰਦਰਾਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ (BIA) ਤੋਂ ਸਿਡਨੀ ਲਈ ਰਵਾਨਾ ਹੋਈ। ਇਸ ਉਡਾਣ ਦੌਰਾਨ ਹੀ ਜਹਾਜ਼ ‘ਤੇ ਬਿਜਲੀ ਡਿੱਗ ਗਈ। ਇਸ ਹਘਟਣਾ ਦੌਰਾਨ ਜਹਾਜ਼ ‘ਚ ਚਾਲਕ ਦਲ ਦੇ ਮੈਂਬਰਾਂ ਸਮੇਤ 233 ਯਾਤਰੀ ਸਵਾਰ ਸਨ। ਬਿਜਲੀ ਡਿੱਗਣ ਤੋਂ ਬਾਅਦ ਉਡਾਣ ਨੂੰ ਸਵੇਰੇ 1:40 ਵਜੇ ਦੇ ਕਰੀਬ ਸੁਰੱਖਿਅਤ ਹਵਾਈ ਅੱਡੇ ‘ਤੇ ਵਾਪਸ ਭੇਜ ਦਿੱਤਾ ਗਿਆ।