ਠੇਕਾ ਮੁਲਾਜ਼ਮਾਂ ਦੇ ਹੱਕ ‘ਚ ਪਾਵਰਕੌਮ ਦਾ ਵੱਡਾ ਫ਼ੈਸਲਾ ,ਨੋਟੀਫ਼ਿਕੇਸ਼ਨ ਜਾਰੀ

ਪੰਜਾਬ

ਪਟਿਆਲਾ, 1 ਜੁਲਾਈ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੇ ਸੂਬੇ ਦੇ ਤਾਪ ਬਿਜਲੀ ਘਰਾਂ (ਥਰਮਲ ਪਲਾਂਟਾਂ) ਵਿੱਚ ਲੰਮੇ ਸਮੇਂ ਤੋਂ ਨਿਮਾਣੀਆਂ ਉਜਰਤਾਂ ‘ਤੇ ਕੰਮ ਕਰ ਰਹੇ ਆਊਟਸੋਰਸ ਕਾਮਿਆਂ ਦੇ ਹੱਕ ਵਿੱਚ ਇੱਕ ਇਤਿਹਾਸਕ ਅਤੇ ਵੱਡਾ ਫ਼ੈਸਲਾ ਲਿਆ ਹੈ। ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਪਾਵਰਕੌਮ ਵੱਲੋਂ ਇਨ੍ਹਾਂ ਆਊਟਸੋਰਸ ਕਾਮਿਆਂ ਨੂੰ ਸਿੱਧਾ ਪਾਵਰਕੌਮ ਦੀ ਕੰਨਟ੍ਰੈਕਟ (ਠੇਕਾ) ਪ੍ਰਣਾਲੀ ਦੇ ਦਾਇਰੇਵਿੱਚ ਲਿਆਉਣ ਦਾ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਇਸ ਨੋਟੀਫ਼ਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ, ਥਰਮਲ ਪਲਾਂਟਾਂ ਦੇ ਕਾਮਿਆਂ ਦੀ ਯੂਨੀਅਨ ਨੇ ਆਪਣੀ ਚੱਲ ਰਹੀ ਹੜਤਾਲ ਨੂੰ ਤੁਰੰਤ ਸਮਾਪਤ
ਕਰਕੇ ਕੰਮ ‘ਤੇ ਪਰਤਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਾਵਰਕੌਮ ਨੇ ਇਸ ਤੋਂ ਪਹਿਲਾਂ ਫ਼ੀਲਡ ਵਿੱਚ ਕੰਮ ਕਰਦੇ ਆਊਟਸੋਰਸ
ਕਾਮਿਆਂ ਨੂੰ ਤਾਂ ਠੇਕਾ ਪ੍ਰਣਾਲੀ ਅਧੀਨ ਲਿਆਉਣ ਦਾ ਫ਼ੈਸਲਾ ਕਰ ਲਿਆ ਸੀ, ਪ੍ਰੰਤੂ ਤਾਪ ਬਿਜਲੀ ਘਰਾਂ ਦੇ ਕਾਮਿਆਂ ਨੂੰ ਇਸ ਦਾਇਰੇ ਤੋਂ ਬਾਹਰ
ਰੱਖਿਆ ਗਿਆ ਸੀ।
ਇਸ ਵਿਤਕਰੇ ਖ਼ਿਲਾਫ਼ ਥਰਮਲ ਕਾਮੇ ਹੜਤਾਲ ‘ਤੇ ਚਲੇ ਗਏ ਸਨ, ਜਿਸ ਕਾਰਨ ਬਿਜਲੀ ਘਰਾਂ ਵਿੱਚ ਤਕਨੀਕੀ ਅੜਚਣਾਂ ਪੈਦਾ ਹੋਣੀਆਂ ਸ਼ੁਰੂ
ਹੋ ਗਈਆਂ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ
ਲੰਘੀ 22 ਜੂਨ ਨੂੰ ਇੱਕ ਅਹਿਮ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਵਿੱਤ ਮੰਤਰੀ ਚੀਮਾ ਨੇ ਭਰੋਸਾ ਦਿੱਤਾ ਸੀ ਕਿ 30 ਜੂਨ ਤੱਕ ਹਰ ਹਾਲ ਵਿੱਚ
ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ, ਜਿਸ ਨੂੰ ਸਰਕਾਰ ਨੇ ਸਮੇਂ ਸਿਰ ਪੂਰਾ ਕਰ ਦਿੱਤਾ ਹੈ।


ਪਾਵਰਕੌਮ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਚਾਰ ਵੱਖ-ਵੱਖ ਕੈਟਾਗਰੀਆਂ ਦੇ ਇਨ੍ਹਾਂ ਕਾਮਿਆਂ ਵਿੱਚੋਂ ਜਿਨ੍ਹਾਂ ਨੇ 3 ਸਾਲ ਦੀ ਸੇਵਾ ਪੂਰੀ ਕਰ ਲਈ
ਹੈ, ਉਨ੍ਹਾਂ ਨੂੰ ਤੁਰੰਤ ਠੇਕਾ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾਵੇਗਾ। ਬਾਕੀ ਰਹਿੰਦੇ ਕਾਮਿਆਂ ਨੂੰ ਉਨ੍ਹਾਂ ਦਾ 3 ਸਾਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ
ਕੰਨਟ੍ਰੈਕਟ ‘ਤੇ ਲਿਆ ਜਾਵੇਗਾ।
ਪਹਿਲਾਂ ਇਹ ਕਾਮੇ ਨਿੱਜੀ ਠੇਕੇਦਾਰਾਂ ਦੇ ਅਧੀਨ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹੁੰ ਸਨ। ਹੁਣ ਸਿੱਧੀ ਠੇਕਾ ਪ੍ਰਣਾਲੀ ਅਧੀਨ ਆਉਣ ਨਾਲ ਇਨ੍ਹਾਂ ਨੂੰ
ਠੇਕੇਦਾਰ ਦਾ ਮਾਰਜਿਨ, ਜੀ.ਐੱਸ .ਟੀ. (GST) ਦੀ ਬੱਚਤ ਤੋਂ ਹੋਣ ਵਾਲਾ ਵਾਧੂ ਲਾਭ ਅਤੇ ਗਰੈਚੁਟੀ ਵਰਗੀਆਂ ਸਹੂਲਤਾਂ ਦਾ ਸਿੱਧਾ ਫ਼ਾਇਦਾ
ਮਿਲੇਗਾ।
ਇਸ ਫ਼ੈਸਲੇ ਨਾਲ ਕਰੀਬ 3500 ਆਊਟਸੋਰਸ ਕਾਮਿਆਂ ਦੇ ਘਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਦੱਸਣਯੋਗ ਹੈਕਿ ਇਨ੍ਹਾਂ ਵਿੱਚੋਂ ਬਹੁਤੇ ਕਾਮੇ ਸਾਲ
1997 ਤੋਂ ਲਗਾਤਾਰ ਆਊਟਸੋਰਸ ‘ਤੇ ਹੀ ਕੰਮ ਕਰਦੇਆ ਰਹੇ ਸਨ।
ਨੋਟੀਫ਼ਿਕੇਸ਼ਨ ਜਾਰੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ‘ਲਹਿਰਾ ਮੁਹੱਬਤ ਥਰਮਲ ਕੰਨਟ੍ਰੈਕਟ ਵਰਕਰਜ਼ ਯੂਨੀਅਨ’ ਦੇ ਪ੍ਰਧਾਨ ਸੁਖਵਿੰਦਰ
ਸਿੰਘ ਬਾਠ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕਾਮਿਆਂ ਦੀ ਲੰਮੇ ਅਰਸੇ ਤੋਂ ਚੱਲੀ ਆ ਰਹੀ ਹੱਕੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਸਰਕਾਰ ਦੇ ਇਸ
ਕਦਮ ਦਾ ਸਵਾਗਤ ਕਰਦਿਆਂ ਐਲਾਨ ਕੀਤਾ ਕਿ ਹੁਣ ਹੜਤਾਲ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੀ ਗਈ ਹੈਅਤੇ ਸਾਰੇ ਕਾਮੇ ਪੂਰੀ ਤਨਦੇਹੀ ਨਾਲ
ਥਰਮਲਾਂ ਵਿੱਚ ਬਿਜਲੀ ਉਤਪਾਦਨ ਦੇ ਕੰਮ ਵਿੱਚ ਜੁਟ ਗਏ ਹਨ।ਨੋਟੀਫ਼ਿਕੇਸ਼ਨ ਜਾਰੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ‘ਲਹਿਰਾ ਮੁਹੱਬਤ ਥਰਮਲ ਕੰਨਟ੍ਰੈਕਟ ਵਰਕਰਜ਼ ਯੂਨੀਅਨ’ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕਾਮਿਆਂ ਦੀ ਲੰਮੇ ਅਰਸੇਤੋਂ ਚੱਲੀ ਆ ਰਹੀ ਹੱਕੀ ਮੰਗ ਪੂਰੀ ਹੋਗਈ ਹੈ। ਉਨ੍ਹਾਂ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਐਲਾਨ ਕੀਤਾ ਕਿ ਹੁਣ ਹੜਤਾਲ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੀ ਗਈ ਹੈ ਅਤੇ ਸਾਰੇ ਕਾਮੇ ਪੂਰੀ ਤਨਦੇਹੀ ਨਾਲ ਥਰਮਲਾਂ ਵਿੱਚ ਬਿਜਲੀ ਉਤਪਾਦਨ ਦੇਕੰਮ ਵਿੱਚ ਜੁਟ ਗਏ ਹਨ।


Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।