ਚੰਡੀਗੜ੍ਹ 5 ਜੁਲਾਈ ,ਬੋਲੇ ਪੰਜਾਬ ਬਿਊਰੋ;
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਵਲੋਂ ਸਾਂਝੇ ਤੌਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਪ੍ਰਸਿੱਧ ਗਜ਼ਲ-ਉਸਤਾਦ ਅਮਰਜੀਤ ਸਿੰਘ ਜੀਤ ਨੇ ਕੀਤੀ ਅਤੇ ਸੂਲ ਸੁਰਾਹੀ ਮੈਗਜ਼ੀਨ ਦੇ ਸੰਪਾਦਕ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਾਵੀ ਵਲੋਂ ਸਭ ਨੂੰ ਜੀ ਆਇਆਂ ਕਹਿਣ ਨਾਲ ਹੋਈ ।ਜਸਪਾਲ ਸਿੰਘ ਦੇਸੂਵੀ ਨੇ ਮਹਿਮਾਨਾਂ ਬਾਰੇ ਜਾਣ-ਪਛਾਣ ਕਰਾਈ ਅਤੇ ਸਨਮਾਨ ਸਮਾਰੋਹ ਦੇ ਮੰਤਵ ਬਾਰੇ ਦੱਸਿਆ। ਸੁਰਜੀਤ ਸਿੰਘ ਧੀਰ ਨੇ ਸ਼ਬਦ ਗਾ ਕੇ ਸਭ ਨੂੰ ਪ੍ਰਮਾਤਮਾ ਨਾਲ ਜੋੜਿਆ। ਗੁਰਦਾਸ ਸਿੰਘ ਦਾਸ ਨੇ ਹਰਮੋਨੀਅਮ ਨਾਲ ਧਾਰਮਿਕ ਗੀਤ ਸੁਣਾਇਆ। ਰਾਜ ਕੁਮਾਰ ਸਾਹੋਵਾਲੀਆ ਨੇ ਭਗਤ ਰਾਮ ਰੰਗਾੜਾ ਜੀ ਬਾਰੇ ਪ੍ਰਸੰਸਾ-ਪੱਤਰ ਪੜ੍ਹਿਆ ।ਪ੍ਰਧਾਨਗੀ ਮੰਡਲ ਅਤੇ ਹੋਰ ਸਹਿਯੋਗੀਆਂ ਨੇ ਭਗਤ ਰਾਮ ਰੰਗਾੜਾ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ।

ਭਗਤ ਰਾਮ ਰੰਗਾੜਾ ਜੀ ਨੇ ਆਪਣੇ ਜੀਵਨ ਵਿਚ ਆਏ ਉਤਰਾਅ ਚੜ੍ਹਾਅ ਬਾਰੇ ਗੱਲ ਸਾਂਝੀ ਕੀਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਦਰਸ਼ਨ ਤਿਊਣਾ ਅਤੇ ਰਾਣੀ ਸੁਮਨ ਨੇ ਵਧੀਆ ਪੰਜਾਬੀ ਗੀਤ ਸੁਣਾਏ।ਬਾਬੂ ਰਾਮ ਦੀਵਾਨਾ ਜੀ ਬਾਰੇ ਪ੍ਰਸੰਸਾ-ਪੱਤਰ ਸੁਧਾ ਜੈਨ ਸੰਦੀਪ ਨੇ ਪੜ੍ਹਿਆ। ਬਾਬੂ ਰਾਮ ਦੀਵਾਨਾ ਜੀ ਨੂੰ ਸਿਰੀ ਰਾਮ ਅਰਸ਼ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ। ਬਾਬੂ ਰਾਮ ਦੀਵਾਨਾ ਜੀ ਨੇ ਆਪਣੀ ਸੰਘਰਸ਼ਮਈ ਜਿੰਦਗੀ ਦੇ ਕੁਝ ਪਹਿਲੂ ਸਾਂਝੇ ਕੀਤੇ।ਬਲਬੀਰ ਸਿੰਘ ਸੈਣੀ ਨੇ ਆਪਣੇ ਭਾਸ਼ਨ ਵਿਚ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਸਨਮਾਨ ਕਰਨਾ ਬਹੁਤ ਵਧੀਆ ਪਿਰਤ ਹੈ।ਅਮਰਜੀਤ ਸਿੰਘ ਜੀਤ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਜਸਪਾਲ ਸਿੰਘ ਦੇਸੂਵੀ ਜੀ ਦੂਜੇ ਸਾਹਿਤਕਾਰਾਂ ਨੂੰ ਹੌਸਲਾ ਦੇ ਕੇ ਅੱਗੇ ਵਧਾਉਂਦੇ ਹਨ।ਉਹਨਾਂ ਦਾ ਇਹ ਉਪਰਾਲਾ ਦੂਜਿਆਂ ਲਈ ਪ੍ਰੇਰਨਾ-ਸ੍ਰੋਤ ਹੈ।ਇਸ ਮੌਕੇ ਮਹਿਮਾਨਾਂ ਅਤੇ ਪ੍ਰਸੰਸਾ-ਪੱਤਰ ਪੜ੍ਹਨ ਵਾਲਿਆਂ ਨੂੰ ਸਨਮਾਨ ਚਿੰਨ੍ਹ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਸੁਖਮਿੰਦਰ ਸਿੰਘ ਭਾਗੀਵਾਂਦਰ ( ਬਠਿੰਡਾ),ਡਾ. ਸ਼ਿੰਦਰਪਾਲ ਸਿੰਘ, ਡਾ. ਅਵਤਾਰ ਸਿੰਘ ਪਤੰਗ, ਡਾ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਅਜਾਇਬ ਔਜਲਾ,ਭੁਪਿੰਦਰ ਮਲਿਕ, ਬਲਕਾਰ ਸਿੱਧੂ,ਪਰਤਾਪ ਪਾਰਸ,ਗੁਰਮੇਲ ਸਿੰਘ ਮੌਜੌਵਾਲ, ਬਲਵਿੰਦਰ ਸਿੰਘ ਢਿੱਲੋਂ, ਰਤਨ ਬਾਬਕਵਾਲਾ,ਰਜਿੰਦਰ ਧੀਮਾਨ, ਰੇਨੂੰ,ਲੌਂਗੀਆ ਪਰਿਵਾਰ,ਜਸਵਿੰਦਰ ਕਾਈਨੌਰ, ਚਰਨਜੀਤ ਕੌਰ ਬਾਠ, ਲਾਭ ਸਿੰਘ ਲਹਿਲੀ,ਵਿੰਦਰ ਮਾਝੀ,ਪਰਲਾਦ ਸਿੰਘ, ਸਰਬਜੀਤ ਸਿੰਘ ਪੱਡਾ,ਅੰਸ਼ੁਕਰ ਮਹੇਸ਼,ਅਮਰ ਨਾਥ,ਮਧੂ,ਰਾਕੇਸ਼ ਕੁਮਾਰ ਅਤੇ ਹੋਰ ਬਹੁਤ ਸਾਰੇ ਵਿਦਵਾਨ, ਪਤਵੰਤੇ ਸੱਜਣ, ਸਾਹਿਤਕਾਰ ਅਤੇ ਕਲਾਕਾਰ ਹਾਜਰ ਸਨ।












