ਚੰਡੀਗੜ੍ਹ, 6 ਜੁਲਾਈ, ਬੋਲੇ ਪੰਜਾਬ ਬਿਊਰੋ :
ਦਿਲਜੀਤ ਦੋਸਾਂਝ ਦੀ ਫਿਲਮ, ਜੋ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ, ਨੂੰ ਅਚਾਨਕ OTT ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਖਾਲੜਾ ਨੇ ਅੱਤਵਾਦ ਦੇ ਦੌਰ ਦੌਰਾਨ ਪੰਜਾਬ ਵਿੱਚ 25,000 ਨੌਜਵਾਨਾਂ ਦੇ ਫੇਕ ਮੁਕਾਬਲਿਆਂ ਵਿੱਚ ਮਾਰੇ ਗਏ ਸਨ। ਇਹ ਫਿਲਮ ਤਿੰਨ ਸਾਲ ਦੀ ਪਾਬੰਦੀ ਤੋਂ ਬਾਅਦ ਸਿਰਫ਼ ਦੋ ਦਿਨ ਪਹਿਲਾਂ ਹੀ ਇੱਕ ਨਵੇਂ ਸਿਰਲੇਖ ਹੇਠ ਰਿਲੀਜ਼ ਕੀਤੀ ਗਈ ਸੀ। ਅਸਲ ਵਿੱਚ ‘ਪੰਜਾਬ 95’ ਸਿਰਲੇਖ ਵਾਲੀ ਫ਼ਿਲਮ ਨੂੰ OTT ਪਲੇਟਫਾਰਮ ‘ਤੇ ‘ਸਤਲੁਜ’ ਦੇ ਨਾਮ ਨਾਲ ਰਿਲੀਜ਼ ਕੀਤਾ ਗਿਆ ਸੀ।
ਫਿਲਮ ਨੂੰ ਹਟਾਉਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਦਿਲਜੀਤ ਦੋਸਾਂਝ ਨੇ ਕਿਹਾ, “ਮਨੁੱਖਤਾ ਨਾਂ ਦੀ ਵੀ ਚੀਜ਼ ਹੁੰਦੀ ਹੈ, ਪਰ ਮਨੁੱਖਤਾ ਮਰ ਗਈ ਹੈ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਫਿਲਮ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਗਿਆ ਹੈ, ਕਿਉਂਕਿ ਇਹ ਪਹਿਲਾਂ ਹੀ ਲੋਕਾਂ ਤੱਕ ਪਹੁੰਚ ਚੁੱਕੀ ਹੈ। ਇੱਕ ਵਾਰ ਜਦੋਂ ਕੁਝ ਇੰਟਰਨੈੱਟ ‘ਤੇ ਆ ਜਾਂਦਾ ਹੈ, ਤਾਂ ਇਸਨੂੰ ਹਟਾਉਣਾ ਆਸਾਨ ਨਹੀਂ ਹੁੰਦਾ। ਇਨ੍ਹਾਂ ਦੇ ਸਲਾਹਕਾਰ ਠੀਕ ਨਹੀਂ ਹਨ। ਇਸ ਫਿਲਮ ਨਾਲ ਵੀ ਉਹੀ ਹੋਇਆ ਜੋ ਖਾਲੜਾ ਜੀ ਨਾਲ ਹੋਇਆ ਸੀ।” ਪੰਜਾਬੀ ਕਲਾਕਾਰਾਂ ਨੇ ਵੀ ਫਿਲਮ ਨੂੰ ਹਟਾਉਣ ‘ਤੇ ਆਪਣਾ ਗੁੱਸਾ ਪ੍ਰਗਟ ਕੀਤਾ ਹੈ।












