Comedian ਸਮੈ ਰੈਨਾ ‘ਤੇ ਸੁਪਰੀਮ ਕੋਰਟ ਸਖਤ; ਲਗਾਇਆ 3 ਲੱਖ ਰੁਪਏ ਜੁਰਮਾਨਾ

ਨੈਸ਼ਨਲ ਪੰਜਾਬ

ਨਵੀ ਦਿੱਲੀ, 14 ਜੁਲਾਈ ,ਬੋਲੇ ਪੰਜਾਬ ਬਿਊਰੋ;

ਸਟੈਂਡਅੱਪ ਕਾਮੇਡੀਅਨ ਸਮੈ ਰੈਨਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਉਨ੍ਹਾਂ ਦੇ ਵਿਵਾਦਿਤ ‘ਇੰਡੀਆਜ਼ ਗੌਟ ਲੇਟੈਂਟ’ ਸ਼ੋਅ ਨੂੰ ਲੈ ਕੇ ਸੁਪਰੀਮ ਕੋਰਟ ਨੇ ਫਿਰ ਤੋਂ ਕਾਮੇਡੀਅਨ ਨੂੰ ਫਿਟਕਾਰ ਲਗਾਈ ਹੈ। ਕੋਰਟ ਦਾ ਕਹਿਣਾ ਹੈ ਕਿ ਸਮੈ ਨੇ ਉਨ੍ਹਾਂ ਨੂੰ ਗੁਮਰਾਹ ਕੀਤਾ ਅਤੇ ਗਲਤ ਬਿਆਨ ਦਿੱਤੇ। ‘ਇੰਡੀਆਜ਼ ਗੌਟ ਲੇਟੈਂਟ’ ਵਿਵਾਦ ਨਾਲ ਜੁੜੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਾਮੇਡੀਅਨ ਸਮੈ ਰੈਨਾ ‘ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਕੋਰਟ ਨੇ ਸਮੈ ਦੇ ਉਸ ਸ਼ੋਅ ਵਿੱਚ ਠਹਾਕੇ ਲਗਾ ਰਹੇ ਸਾਥੀ ਕਾਮੇਡੀਅਨਾਂ ਵਿਪੁਲ ਗੋਇਲ, ਬਲਰਾਜ ਘਈ, ਸੋਨਾਲੀ ਠੱਕਰ ਅਤੇ ਨਿਸ਼ਾਂਤ ਤੰਵਰ ਵਰਗੇ ਹੋਰ ਸਟੈਂਡ-ਅੱਪ ਕਾਮੇਡੀਅਨਾਂ ਨੂੰ ਵੀ ਫਿਟਕਾਰ ਲਗਾਈ, ਜੋ ਦਿਵਿਆਂਗ ਬੱਚਿਆਂ ਅਤੇ ਸਪਾਈਨਲ ਮਸਕੂਲਰ ਐਟਰੋਫੀ (SMA) ਤੋਂ ਪੀੜਤ ਲੋਕਾਂ ‘ਤੇ ਜੋਕ ਮਾਰ ਕੇ ਹੱਸ ਰਹੇ ਸਨ। ਕੋਰਟ ਨੇ ਸਮੈ ਦੇ ਹੋਰ ਸਾਥੀਆਂ ‘ਤੇ ਵੀ ਤਿੰਨ-ਤਿੰਨ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਇਸ ਨੂੰ ਅਗਲੇ ਦੋ ਹਫ਼ਤਿਆਂ ਵਿੱਚ ਅਦਾ ਕਰਨ ਲਈ ਕਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।