ਪਿੰਡ ਮੋਟੇ ਮਾਜਰਾ ਤੋਂ 2 ਅਤੇ ਇੱਕ ਬੱਸ ਧਰਮਗੜ੍ਹ ਨੂੰ ਦਿੱਤੀ – ਫੂਲਰਾਜ ਸਿੰਘ ਹੋਰਾਂ ਹਰੀ ਝੰਡੀ
ਮੋਹਾਲੀ 14 ਜੁਲਾਈ ,ਬੋਲੇ ਪੰਜਾਬ ਬਿਊਰੋ;
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਸੀਨੀਅਰ ਸਿਟੀਜਨ ਦੇ ਲਈ ਸ਼ੁਰੂ ਕੀਤੀ ਗਈ -ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਤਿੰਨ ਬੱਸਾਂ ਰਵਾਨਾ ਹੋਈਆਂ, ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਬਾਲਮੀਕੀ ਮੰਦਰ ,ਬਾਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨ ਕਰਨ ਦੇ ਲਈ ਦੋ ਬੱਸਾਂ ਅੱਜ ਪਿੰਡ ਮੋਟੇ ਮਾਜਰਾ ਤੋਂ ਜਦਕਿ ਸ਼ਰਧਾਲੂਆਂ ਦੀ ਇੱਕ ਬੱਸ ਨੂੰ ਪਿੰਡ ਧਰਮਗੜ੍ਹ ਤੋਂ ਸਟੇਟ ਐਵਾਰਡੀ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ -ਫੂਲਰਾਜ ਸਿੰਘ ਹੋਰਾਂ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ, ਫੂਲਰਾਜ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੋ ਬੱਸਾਂ ਪਿੰਡ ਮੋਟੇ ਮਾਜਰਾ ਤੋਂ ਅਤੇ ਇੱਕ ਬੱਸ ਪਿੰਡ ਧਰਮਗੜ੍ਹ ਦੇ ਸ਼ਰਧਾਲੂਆਂ ਸਮੇਤ ਹੁਣ ਤੱਕ ਵਿਧਾਨ ਸਭਾ ਹਲਕਾ ਮੋਹਾਲੀ ਤੋਂ 83ਵੀਂ, 84ਵੀਂ ਅਤੇ 85 ਬਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਦਰਸ਼ਨਾਂ ਲਈ ਜਾ ਚੁੱਕੀਆਂ ਹਨ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਉਹ ਇਹਨਾਂ ਬੱਸਾਂ ਸਬੰਧੀ ਵਿਸਥਾਰਥ ਵੇਰਵਾ ਅਤੇ ਜਾਣਕਾਰੀ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੂੰ ਦੇ ਦਿੱਤੀ ਗਈ ਹੈ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਇਹਨਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਬੰਧੀ ਹਲਕੇ ਦੇ ਲੋਕਾਂ ਨਾਲ ਸਮੁੱਚੇ ਤਾਲਮੇਲ ਅਤੇ ਬੱਸਾਂ ਦੀ ਰਵਾਨਗੀ ਸਬੰਧੀ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਰੋਜ਼ਾਨਾ ਹੀ ਉਹਨਾਂ ਕੋਲੋਂ ਵਿਸਥਾਰਤ ਜਾਣਕਾਰੀ ਲਈ ਜਾਂਦੀ ਹੈ ਅਤੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਸੀਨੀਅਰ ਸਿਟੀਜਨ ਨੂੰ ਲੋੜੀਂਦੀ ਸੂਚਨਾ ਅਤੇ ਸਹੂਲਤ ਮਿਲਦੀ ਰਹੇ, ਇਸ ਗੱਲ ਨੂੰ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਯਕੀਨੀ ਬਣਾਇਆ ਜਾਂਦਾ ਹੈ, ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਪਹਿਲਾਂ ਸ਼ੁਰੂਆਤ ਦੇ ਵਿੱਚ ਇਸ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ਼ਰਧਾਲੂਆਂ ਦਾ ਜੱਥਾ 2 ਬੱਸਾਂ ਦੇ ਰੂਪ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੁੰਦਾ ਸੀ , ਪ੍ਰੰਤੂ ਜਿਉਂ -ਜਿਉਂ ਸ਼ਰਧਾਲੂਆਂ ਵੱਲੋਂ ਯਾਤਰਾ ਤੇ ਜਾਣ ਦੇ ਲਈ ਵੱਡੇ ਪੱਧਰ ਤੇ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ , ਤਿਉਂ ਹੀ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਤੀਸਰੀ ਬੱਸ ਵੀ ਰੋਜ਼ਾਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਤਿੰਨ ਬੱਸਾਂ ਰਵਾਨਾ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਪੱਖੀ ਸਕੀਮਾਂ ਨੂੰ ਲੋਕਾਂ ਦੀ ਸਹੂਲਤ ਦੇ ਲਈ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਜੋ -ਜੋ ਵੀ ਗਰੰਟੀਆਂ ਅਤੇ ਵਾਅਦੇ ਸੂਬੇ ਦੇ ਲੋਕਾਂ ਨਾਲ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਸਨ, ਉਹਨਾਂ ਨੂੰ ਪੂਰਾ ਕਰ ਲਿਆ ਗਿਆ ਹੈ ,
ਇਸ ਮੌਕੇ ਤੇ ਸ਼ਰਧਾਲੂਆਂ ਨਾਲ ਭਰੀ 83ਵੀਂ ਅਤੇ 84ਵੀਂ ਬੱਸ ਪਿੰਡ ਮੋਟੇ ਮਾਜਰਾ ਤੋਂ ਰਵਿੰਦਰ ਸਿੰਘ ਕਾਲਾ ਅਤੇ 85ਵੀਂ ਬੱਸ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਰਵਾਨਾ ਕੀਤੀਆਂ ਗਈਆਂ ਇਸ ਮੌਕੇ ਤੇ ਰਜਿੰਦਰ ਸਿੰਘ, ਜਗੀਰ ਸਿੰਘ, ਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ ,ਦਵਿੰਦਰ ਸਿੰਘ, ਰਣਜੀਤ ਸਿੰਘ, ਗੁਰਦਿੱਤ ਸਿੰਘ ,ਜਸਮੀਤ ਸਿੰਘ ,ਜਸਮੇਰ ਸਿੰਘ ,ਅਮਨਪ੍ਰੀਤ ਸਿੰਘ,, ਸੂਬੇਦਾਰ ਦਰਸ਼ਨ ਸਿੰਘ ,ਅਮਰਜੀਤ ਸਿੰਘ ਫੌਜੀ, ਅਮਰਜੀਤ ਕੌਰ, ਰਾਮਦੇਵ ਸ਼ਾਹ ,ਬਚਨ ਸਿੰਘ -ਰਿਟਾਇਰਡ ਸੂਬੇਦਾਰ, ਸਰਬਜੀਤ ਸਿੰਘ ਰਿਟਾਇਰਡ -ਜੇ.ਈ. ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਹਾਜ਼ਰ ਸਨ, ਜਦ ਕਿ ਪਿੰਡ ਧਰਮਗੜ੍ਹ ਤੋਂ 85ਵੀਂ ਬੱਸ ਦੇ ਰੂਪ ਵਿੱਚ ਸ਼ਰਧਾਲੂਆਂ ਦਾ ਜੱਥਾ ਸਰਪੰਚ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ, ਇਸ ਮੌਕੇ ਤੇ ਸਰਪੰਚ ਕੁਲਵਿੰਦਰ ਸਿੰਘ ਤੋਂ ਇਲਾਵਾ ਹਰਿੰਦਰ ਸਿੰਘ ਹਰਪ੍ਰੀਤ ਸਿੰਘ ਸੁਰਿੰਦਰ ਸਿੰਘ ਨਵਤੇਜ ਸਿੰਘ ਗੁਰਜੰਟ ਸਿੰਘ ਹਰਪਾਲ ਸਿੰਘ ਵੀ ਹਾਜ਼ਰ ਸਨ,












