ਲੁਧਿਆਣਾ, 15 ਜੁਲਾਈ, ਬੋਲੇ ਪੰਜਾਬ ਬਿਊਰੋ :
ਲੁਧਿਆਣਾ ਵਿੱਚ ਇੱਕ ਢਾਈ ਸਾਲ ਦੇ ਬੱਚੇ ਨੂੰ ਨਿੱਜੀ ਸਕੂਲ ਬੱਸ ਨੇ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਕਰ ਦਿੱਤੀ। ਬੱਸ ਦੇ ਅਗਲੇ ਅਤੇ ਪਿਛਲੇ ਦੋਵੇਂ ਟਾਇਰ ਉਸ ਦੇ ਉੱਪਰੋਂ ਲੰਘ ਜਾਣ ਕਾਰਨ ਬੱਚੇ ਦਾ ਸਰੀਰ ਕੁਚਲਿਆ ਗਿਆ। ਉਹ ਆਪਣੀ ਮਾਂ ਨਾਲ ਆਪਣੀ ਵੱਡੀ ਭੈਣ ਨੂੰ ਸਕੂਲ ਬੱਸ ‘ਚ ਬਿਠਾਉਣ ਲਈ ਘਰੋਂ ਬਾਹਰ ਆਇਆ ਸੀ।
ਹਾਦਸੇ ਤੋਂ ਬਾਅਦ, ਡਰਾਈਵਰ ਨੇ ਬੱਸ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਵਾਸੀਆਂ ਨੇ ਉਸਦਾ ਪਿੱਛਾ ਕੀਤਾ, ਉਸਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਕੋਲ ਵੈਧ ਲਾਇਸੈਂਸ ਨਹੀਂ ਹੈ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਕੋਹਾੜਾ ਖੇਤਰ ਵਿੱਚ ਸਥਿਤ ਸ਼ਾਲੂ ਪਿੰਡ ਵਿੱਚ ਵਾਪਰੀ।












