MLA ਡਾ. ਵਿਜੈ ਸਿੰਗਲਾ ਦਾ ਹੋਇਆ ਐਕਸੀਡੈਂਟ

ਚੰਡੀਗੜ੍ਹ ਪੰਜਾਬ

ਪੜ੍ਹੋ ਸਿਹਤ ਨੂੰ ਲੈ ਕੇ ਵੱਡੀ ਅਪਡੇਟ


ਵਿਧਾਇਕ ਸਿੰਗਲਾ ਦੀ ਟੀਮ ਨੇ ਸਾਂਝੀ ਕੀਤੀ ਜਾਣਕਾਰੀ

ਚੰਡੀਗੜ੍ਹ,16 ਜੁਲਾਈ ,ਬੋਲੇ ਪੰਜਾਬ ਬਿਊਰੋ;

ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੈ ਸਿੰਗਲਾ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦਾ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ। ਹੁਣ ਉਨ੍ਹਾਂ ਦੀ ਸਿਹਤ ਨੂੰ ਲੈ ਅਪਡੇਟ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੀ ਟੀਮ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੋਸ਼ਲ ਮੀਡੀਆ ਤ ਸਾਂਝੀ ਕੀਤੀ ਜਾਣਕਾਰੀ ਚ ਵਿਜੈ ਸਿੰਗਲਾ ਦੀ ਟੀਮ ਨੇ ਲਿਖਿਆ ਕਿ “ਅੱਜ ਸਵੇਰੇ ਚੰਡੀਗੜ ਵਿੱਚ ਐੱਮ.ਐੱਲ.ਏ. ਡਾ. ਵਿਜੈ ਸਿੰਗਲਾ ਜੀ ਦਾ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ ਸੀ। ਹੁਣ ਪਰਮਾਤਮਾ ਦੀ ਕ੍ਰਿਪਾ ਨਾਲ ਐੱਮ.ਐੱਲ.ਏ. ਸਾਹਿਬ ਬਿਲਕੁੱਲ ਠੀਕ ਹਨ। ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਬਹੁਤ ਜਲਦ ਮਾਨਸਾ ਆਉਣਗੇ ਅਤੇ ਪਹਿਲਾਂ ਵਾਂਗ ਹੀ ਲੋਕਾਂ ਵਿੱਚ ਹੋਣਗੇ। ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਬਿਲਕੁੱਲ ਠੀਕ ਹਨ ਅਤੇ ਜੋ ਵੀ ਸਾਡੇ ਵੀਰ ਭਰਾ ਫੋਨ ਕਰ ਰਹੇ ਹਨ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਫੋਨ ਨਾ ਕਰਨ ਥੋੜਾ ਆਰਾਮ ਤੋਂ ਬਾਅਦ ਫੇਰ ਤੁਹਾਡੇ ਵਿੱਚ ਹਾਜ਼ਿਰ ਹੋਣਗੇ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।