ਵਿੱਤ ਮੰਤਰੀ ਵੱਲੋਂ 5 ਅਗਸਤ ਦਾ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦੇ ਕੇ ਮੁਲਾਜ਼ਮ ਕੀਤੇ ਸ਼ਾਤ
ਦਿੜ੍ਹਬਾ(ਸੰਗਰੂਰ) 21 ਜੁਲਾਈ,ਬੋਲੇ ਪੰਜਾਬ ਬਿਊਰੋ;
ਅੱਜ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾਈ ਪੱਧਰੀ ਰੈਲੀ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੂਰੀ ਦੀ ਪ੍ਰਧਾਨਗੀ ਹੇਠ ਦਿੱੜਬਾ ਦਾਣਾ ਮੰਡੀ ਵਿੱਚ ਕੀਤੀ ਗਈ ਇਸ ਬਾਰੇ ਜਾਣਕਾਰੀ ਦੇਂਦੇ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਦੱਸਿਆ ਕਿ ਇਸ ਰੈਲੀ ਵਿਚ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਸਾਥੀਆਂ ਨੇ ਸ਼ਮੂਲੀਅਤ ਕੀਤੀ ਸੂਬਾ ਪ੍ਰਧਾਨ ਮੱਖਣ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਹੀ ਢੀਠ ਸਰਕਾਰ ਅਤੇ ਮੁਲਾਜ਼ਮ ਵਿਰੋਧੀ ਸਰਕਾਰ ਹੈ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਈ ਵਾਰ ਮੀਟਿੰਗ ਕੀਤੀ ਪਰ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਤੇ ਇਹ ਸਰਕਾਰ ਸਿਰਫ ਇਸ਼ਤਿਹਾਰ ਵਾਲੀ ਸਰਕਾਰ ਹੈ ਤੇ ਅਸਲੀਅਤ ਵਿੱਚ ਇਸ ਸਰਕਾਰ ਨੇ ਅੱਜ ਤਕ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਯੂਨੀਅਨ ਦੀਆਂ ਮੁੱਖ ਮੰਗਾਂ ਜਿਨ੍ਹਾਂ ਵਿੱਚ ਮਹਿਕਮੇ ਦੇ ਇੰਲਿਸਟਮੇਂਟ ਕਾਮੇ , ਆਊਟਸੌਰਸ ਕਾਮਿਆਂ , ਮਸਟਰੋਲ ਕਾਮਿਆਂ ਨੂੰ ਰੈਗੂਲਰ ਕਰਨਾ , 18% ਡੀ ਏ ਜਾਰੀ ਕਰਨਾ , ਦਰਜਾ ਤਿੰਨ ਅਤੇ ਚਾਰ ਕਾਮਿਆਂ ਨੂੰ ਤਰਕੀ ਦੇਣਾ , ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨਾ , ਡਿਪਲੋਮਾ ਪਾਸ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪ੍ਰਮੋਟ ਕੀਤਾ ਜਾਵੇ ਅਤੇ ਮਹਿਕਮੇ ਵਿਚ ਰੈਗੂਲਰ ਭਰਤੀ ਕਰਨਾ ਆਦਿ ਮੰਗਾਂ ਹਨ ਸੂਬਾ ਜਰਨਲ ਸਕੱਤਰ ਫੁੱਮਣ ਸਿੰਘ ਕਾਠਗੜ੍ਹ ਨੇ ਕਿਹਾ ਜੇਕਰ ਸਰਕਾਰ ਨੇ ਇਹ ਮੰਗਾਂ ਜਲਦੀ ਪੂਰੀਆਂ ਨਾਂ ਕੀਤੀਆਂ ਤਾਂ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਆਰ ਪਾਰ ਦਾ ਸ਼ੰਘਰਸ਼ ਉਲੀਕਿਆ ਜਾਵੇਗਾ ਅੱਜ ਰੈਲੀ ਤੋਂ ਬਾਅਦ ਯੂਨੀਅਨ ਵੱਲੋਂ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਵੱਲ ਮਾਰਚ ਕੀਤਾ ਗਿਆ ਅਤੇ ਪ੍ਰਸ਼ਾਸ਼ਨ ਵੱਲੋਂ ਯੂਨੀਅਨ ਨੂੰ 05/08/2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦਾ ਸਮਾਂ ਦਿਵਾਇਆ ਗਿਆ ਅਤੇ ਇਸ ਤੋਂ ਬਾਅਦ ਯੂਨੀਅਨ ਵੱਲੋਂ ਰੈਲੀ ਸਮਾਪਤ ਕੀਤੀ ਗਈ ਇਸ ਰੈਲੀ ਵਿਚ ਸੀਨੀਅਰ ਮੀਤ ਪ੍ਰਧਾਨ ਬਲਰਾਜ ਮੋੜ , ਲਖਵਿੰਦਰ ਖਾਨਪੁਰ, ਤੇਜਵੰਤ ਫਰੀਦਕੋਟ, ਹਰਜੀਤ ਮੋਗਾ , ਰਾਜਪਾਲ ਲਸੋਈ,ਅਮਰਜੀਤ ਹੁਸ਼ਿਆਰਪੁਰ , ਸਤਨਾਮ ਸਿੰਘ ਤਰਨਤਾਰਨ , ਹਰਪ੍ਰੀਤ ਗਰੇਵਾਲ , ਚੰਦ ਸਿੰਘ ਰਸੂਲੜਾ, ਜਸਵਿੰਦਰ ਸਿੰਘ ਸੋਜਾ,ਪ ਸਸ ਫ , ਕਿਸ਼ੋਰ ਚੰਦ ਗਾਜ਼ , ਸੁਖਚੈਨ ਸਿੰਘ ਬਠਿੰਡਾ , ਸੁਖਦੇਵ ਚੰਗਾਲੀਵਾਲਾ,ਮਲਵਿੰਦਰ ਸੰਧੂ , ਰਾਕੇਸ਼ ਪ੍ਰੋਚਾ , ਹਰਵੀਰ ਸਿੰਘ, ਦਰਸ਼ਨ ਸੰਧੂ , ਧਰਮਪਾਲ ਲੋਟ , ਸਤਿਅਮ ਪ੍ਰਕਾਸ਼, ਰਾਜਨ ਕੁਮਾਰ ਜਲੰਧਰ , ਲਖਵੀਰ ਭਾਗੀਵਾਂਦਰ,ਚਰਨਜੀਤ ਸਿੰਘ ਮੋਗਾ , ਰਾਜ ਕੁਮਾਰ ਜੈਤੋ ਅਤੇ ਰਾਜਿੰਦਰ ਕੁਮਾਰ ਪਠਾਨਕੋਟ ਆਦਿ ਸ਼ਾਮਿਲ ਹੋਏ












