ਬਰਨਾਲਾ 23 ਜੁਲਾਈ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਨੇ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਸਫ਼ਾਈ ਕਰਮਚਾਰੀਆਂ ਨੂੰ ਸਾਰੀਆਂ ਮੰਗਾਂ ਦਾ ਭਰੋਸਾ ਦੇ ਕੇ ਚੋਣਾਂ ਤੋਂ ਇਕ ਦਿਨ ਪਹਿਲਾਂ ਧਰਨਾ ਚੁਕਵਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਲੀਆਂ ਤੇ ਚੋਣਾਂ ਜਿੱਤਣ ਤੋਂ ਬਾਅਦ ਸਰਕਾਰ ਨੇ ਸਫ਼ਾਈ ਕਰਮਚਾਰੀਆਂ ਨਾਲ ਧੋਖਾ ਦੇ ਕੇ ਸਾਰੇ ਵਾਅਦੇ ਛਿੱਕੇ ਟੰਗ ਦਿੱਤੇ ਗਏ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਇਹ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਰਾਹ ਤੇ ਚੱਲ ਰਹੀ ਹੈ ਇਕ ਪਾਸੇ ਦਿਲੀਂ ਵਿਚ ਸਾਡੇ ਵਿਦਿਆਰਥੀਆਂ ਤੇ ਅੰਨ੍ਹੇਵਾਹ ਲਾਠੀਚਾਰਜ ਹੋਇਆ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਪਹਿਲਾਂ ਖੰਨੇ ਤੇ ਕੱਲ੍ਹ ਜ਼ੋ ਬਰਨਾਲਾ ਵਿਖੇ ਸਾਡੀਆਂ ਭੈਣਾਂ ਤੇ ਬਜ਼ੁਰਗ ਮਾਤਾਵਾਂ ਤੇ ਸ਼ਾਂਤਮਈ ਧਰਨਾ ਦੇ ਰਹੇ ਸਫ਼ਾਈ ਕਰਮਚਾਰੀਆਂ ਤੇ ਅੰਨ੍ਹੇਵਾਹ ਤਸ਼ੱਦਦ ਕੀਤਾ ਹੈ ਜਿਸ ਵਿਚ ਕਈ ਭੈਣਾਂ ਤੇ ਬਜ਼ੁਰਗ ਮਾਤਾਵਾਂ ਜ਼ਖ਼ਮੀ ਹੋ ਗਈਆਂ ਕੇਜਰੀਵਾਲ ਦਿੱਲੀ ਵਿਚ ਹੋਏ ਲਾਠੀਚਾਰਜ ਲਈ ਤਾਂ ਬੋਲ ਪਏ ਪਰ ਜਿਹੜੇ ਲਾਠੀਚਾਰਜ ਪੰਜਾਬ ਵਿੱਚ ਹੋ ਰਹੇ ਹਨ ਉਨਾਂ ਮੌਕੇ ਮੂੰਹ ਵਿੱਚ ਘੁੰਗਣੀਆ ਪਾ ਲਈਆਂ ਹਨ
ਜਿਹੜੇ ਡੀ ਐਸ ਪੀ, ਐਸ ਐਚ ਓ ਨੇ ਤਸ਼ੱਦਦ ਕੀਤਾ ਹੈ ਉਹਨਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇ











