ਸਾਹਿਤ ਵਿਗਿਆਨ ਕੇਂਦਰ ਵਲੋਂ ਸਾਵਣ ਕਵੀ-ਦਰਬਾਰ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 24 ਜੁਲਾਈ ,ਬੋਲੇ ਪੰਜਾਬ ਬਿਊਰੋ;


ਚੰਡੀਗੜ੍ਹ ਦੀ ਪ੍ਰਸਿੱਧ ਸਾਹਿਤਕ ਸੰਸਥਾ ਸਾਹਿਤ ਵਿਗਿਆਨ ਕੇਂਦਰ ( ਰਜਿ:) ਵਲੋਂ 26 ਜੁਲਾਈ ਨੂੰ ਰੋਟਰੀ ਭਵਨ ਸੈਕਟਰ 70, ਮੋਹਾਲੀ ਵਿਖੇ ਸਾਵਣ ਕਵੀ-ਦਰਬਾਰ ਕਰਵਾਇਆ ਜਾ ਰਿਹਾ ਹੈਵ ਇਹ ਕਵੀ-ਦਰਬਾਰ ਇਸ ਕੇਂਦਰ ਦੇ ਸੁਹਿਰਦ ਮੈਂਬਰ ਸ: ਅਮਰਜੀਤ ਸਿੰਘ ਖੁਰਲ ਜੀ ਨੂੰ ਸਮਰਪਿਤ ਹੋਵੇਗਾ ਜੀ।ਇਸ ਦਿਨ ਕਵਿਤਾਵਾਂ, ਗਜਲਾਂ, ਗੀਤਾਂ ਰਾਹੀਂ ਜਿਥੇ ਸਾਉਣ ਮਹੀਨੇ ਦੀ ਪੰਜਾਬੀ ਸਭਿਆਚਾਰ ਵਿਚ ਮਹਤੱਤਾ ਬਾਰੇ ਦੱਸਿਆ ਜਾਵੇਗਾ ਉਥੇ ਤੀਆਂ ਦਾ ਤਿਉਹਾਰ ਬੀਬੀਆਂ ਵਲੋਂ ਮਨਾਇਆ ਜਾਵੇਗਾ।

ਇਸ ਮੌਕੇ ਖੁਰਲ ਪਰਿਵਾਰ ਵਲੋਂ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਜਾਵੇਗਾ।ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਨਾਵਲਕਾਰ ਸ੍ਰੀ ਸੰਤਵੀਰ ਜੀ ਕਰਨਗੇ।ਇਸ ਮੌਕੇ ਗੁਰਪ੍ਰੀਤ ਸਿੰਘ ਖੁਰਲ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਇਸ ਸਮਾਗਮ ਵਿਚ ਚੰਡੀਗੜ੍ਹ, ਮੋਹਾਲੀ,ਪੰਚਕੂਲਾ,
ਖਰੜ,ਮੋਰਿੰਡਾ, ਕੁਰਾਲੀ, ਰੋਪੜ,ਤੋਂ ਸਾਹਿਤਕਾਰ ਸ਼ਾਮਲ ਹੋਣਗੇ।ਸਵੇਰੇ ਦਸ ਵਜੇ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ ਉਤਸ਼ਾਹ ਭਰਪੂਰ ਅਤੇ ਪੰਜਾਬੀ ਵਿਰਸੇ ਦੀ ਨੁਮਾਇੰਦਗੀ ਕਰਨ ਵਾਲਾ ਹੋਵੇਗਾ।ਇਹ ਜਾਣਕਾਰੀ ਕੇਂਦਰ ਦੀ ਜਨ: ਸਕੱਤਰ ਦਵਿੰਦਰ ਕੌਰ ਢਿੱਲੋਂ ਨੇ ਸਾਂਝੀ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।