ਜ਼ੀਰਕਪੁਰ 24 ਜੁਲਾਈ ,ਬੋਲੇ ਪੰਜਾਬ ਬਿਊਰੋ;
ਜ਼ੀਰਕਪੁਰ ਦੇਰਹਿਣ ਵਾਲੇ ਚਾਰਟਰਡ ਅਕਾਊਂਟੈਂਟ (CA) ਰਾਜੀਵ ਬਾਲੀ ਅਤੇ ਉਨ੍ਹਾਂ ਦੀ ਪਤਨੀ ਨੀਰਜਾ ਬਾਲੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਅਤਿ ਦੁਖਦੁਦਾਈ ਮਾਮਲਾ ਸਾਹਮਣੇ ਆਇਆ ਹੈ। ਰਾਜੀਵ ਬਾਲੀ ਦੀ ਮ੍ਰਿਤਕ ਦੇਹ ਪੰਜਾਬ ਦੇ ਰਾਜਪੁਰਾ ਨੇੜਿਓਂ ਭਾਖੜਾ ਨਹਿਰ ‘ਚੋਂ ਬਰਾਮਦ ਹੋਈ ਸੀ, ਜਦਕਿ ਉਨ੍ਹਾਂ ਦੀ ਪਤਨੀ ਨੀਰਜਾ ਦੀ ਲਾਸ਼ ਘਟਨਾ ਸਥਾਨ ਤੋਂ ਲਗਭਗ 80 ਕਿਲੋਮੀਟਰ ਦੂਰ ਹਰਿਆਣਾ ਦੇ ਕੁਰੂਕਸ਼ੇਤਰ (ਜੋਤੀਸਰ) ਨੇੜੇ ਸਰਸਵਤੀ ਫ਼ੀਡਰ ਨਹਿਰ ‘ਚੋਂ ਮਿਲੀ ਹੈ।












