ਪੇਪਰ ਲੀਕ ਮਾਮਲੇ ‘ਚ ਨੈਸ਼ਨਲ ਟੈਸਟਿੰਗ ਏਜੰਸੀ ਦੇ 47 ਅਧਿਕਾਰੀ ਬਰਖਾਸਤ

ਨੈਸ਼ਨਲ ਪੰਜਾਬ

ਨਵੀ ਦਿੱਲੀ, 24 ਜੁਲਾਈ ,ਬੋਲੇ ਪੰਜਾਬ ਬਿਊਰੋ;

ਨੀਟ (NEET) ਪੇਪਰ ਲੀਕ ਮਾਮਲੇ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਵਿਚਕਾਰ ਐੱਨ.ਟੀ.ਏ. (NTA) ਨੇ ਵੱਡਾ ਐਕਸ਼ਨ ਲਿਆ ਹੈ। ਨੀਟ ਪ੍ਰੀਖਿਆ ਕਰਵਾਉਣ ਵਾਲੀ ਏਜੰਸੀ NTA ਨੇ 47 ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਹਨਾਂ ਵਿੱਚੋਂ ਕੁਝ ਲੋਕਾਂ ਖ਼ਿਲਾਫ਼ ਕਾਨੂੰਨੀ ਅਤੇ ਅਪਰਾਧਿਕ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੁਝ ਹੋਰ ਕਦਮ ਵੀ ਚੁੱਕੇ ਜਾ ਸਕਦੇ ਹਨ, ਜਿਸ ਨਾਲ ਐੱਨ.ਟੀ.ਏ. ਦੀ ਵਿਵਸਥਾ ਵਿੱਚ ਸੁਧਾਰ ਹੋ ਸਕੇ। ਐੱਨ.ਟੀ.ਏ. ਵਿੱਚ ਵੱਡੇ ਪੱਧਰ ‘ਤੇ ਸੁਧਾਰ ਕਰਨ ਦੀ ਤਿਆਰੀ ਹੈ, ਇਹ ਉਸੇ ਦਾ ਇੱਕ ਹਿੱਸਾ ਹੈ।

ਪੇਪਰ ਲੀਕ ਮਾਮਲੇ ਵਿੱਚ ਐੱਨ.ਟੀ.ਏ. (NTA) ਵੱਲੋਂ ਅਧਿਕਾਰੀਆਂ ਨੂੰ ਹਟਾਉਣ ਦੀ ਇਹ ਕਾਰਵਾਈ ਪੀ.ਐੱਮ. ਮੋਦੀ ਦੇ ਵੀਡੀਓ ਮੈਸੇਜ ਦੇ 20 ਘੰਟਿਆਂ ਦੇ ਅੰਦਰ-ਅੰਦਰ ਕੀਤੀ ਗਈ। ਦਰਅਸਲ ਪ੍ਰਧਾਨ ਮੰਤਰੀ ਨੇ ਵੀਰਵਾਰ ਰਾਤ 12 ਵਜੇ ਦੇ ਕਰੀਬ ਢਾਈ ਮਿੰਟ ਦਾ ਵੀਡੀਓ ਸੰਦੇਸ਼ ਜਾਰੀ ਕੀਤਾ ਸੀ। ਜਿਸ ਚ ਉਨ੍ਹਾਂ ਕਿਹਾ ਕਿ “ਪੇਪਰ ਲੀਕ ਕੋਈ ਮਾਮੂਲੀ ਮੁੱਦਾ ਨਹੀਂ ਹੈ। ਇਹ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਬਹੁਤ ਦੁਖਦਾਈ ਹੈ।ਇਸੇ ਲਈ ਪੇਪਰ ਲੀਕ ਤੋਂ ਲੈ ਕੇ ਹੁਣ ਤੱਕ, ਪਿਛਲੇ ਢਾਈ ਮਹੀਨਿਆਂ ਵਿੱਚ ਕਈ ਕਦਮ ਚੁੱਕੇ ਗਏ ਹਨ। ਦੋਸ਼ੀਆਂ ਨੂੰ ਫੜਿਆ ਗਿਆ ਹੈ, ਉਹ ਜੇਲ੍ਹ ਵਿੱਚ ਹਨ। ਸਾਡੀ ਜ਼ਿੰਮੇਵਾਰੀ ਸੀ ਕਿ ਵਿਦਿਆਰਥੀਆਂ ਦਾ ਸਾਲ ਬਰਬਾਦ ਨਾ ਹੋਵੇ, ਇਸ ਲਈ ਘੱਟ ਸਮੇਂ ਵਿੱਚ 22 ਲੱਖ ਵਿਦਿਆਰਥੀਆਂ ਦੀ ਪ੍ਰੀਖਿਆ ਕਰਵਾਈ ਗਈ। ਅਸੀਂ ਇੰਨੇ ਨਾਲ ਹੀ ਸੰਤੁਸ਼ਟ ਹੋਣ ਵਾਲੇ ਨਹੀਂ ਹਾਂ। ਇਸ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।”

ਦੱਸ ਦੇਈਏ ਕਿ NTA ਦੇਸ਼ ਭਰ ਵਿੱਚ ਜੇ.ਈ.ਈ. (JEE), ਨੀਟ (NEET) ਅਤੇ ਸੀ.ਯੂ.ਈ.ਟੀ. (CUET) ਵਰਗੀਆਂ ਲਗਭਗ 15 ਤੋਂ 20 ਵੱਡੀਆਂ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਆਯੋਜਿਤ ਕਰਵਾਉਂਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।