ਕੁਲਦੀਪ ਸਿੰਘ ਸਮਾਣਾ ਅਤੇ ਫੂਲਰਾਜ ਸਿੰਘ ਨੇ 93ਵੀ 94ਵੀ ਅਤੇ 95ਵੀ ਬੱਸ ਨੂੰ ਦਿੱਤੀ ਹਰੀ ਝੰਡੀ
ਮੋਹਾਲੀ 29 ਜੁਲਾਈ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਕੁਲਵੰਤ ਸਿੰਘ ਵਿਧਾਇਕ ਦੀ ਦੇਖ-ਰੇਖ ਹੇਠ ਤਿੰਨ ਬੱਸਾਂ ਨੂੰ ਰਵਾਨਾ ਕੀਤਾ ਗਿਆ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ ਅਤੇ ਹਲਕਾ ਕੋਆਰਡੀਨੇਟਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਫੂਲਰਾਜ ਸਿੰਘ ਵੱਲੋਂ ਪਿੰਡ ਬਠਲਾਣਾ, ਪਿੰਡ ਮਿੱਡੇ ਮਾਜਰਾ, ਅਤੇ ਪਿੰਡ ਕੁਰੜੀ ਤੋਂ ਸ਼ਰਧਾਲੂ ਦੀ 3 ਬੱਸਾਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ ਅਤੇ ਹਲਕਾ ਕੋਆਰਡੀਨੇਟਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਫੂਲਰਾਜ ਸਿੰਘ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸੀਨੀਅਰ ਸਿਟੀਜਨ ਨੂੰ ਇਸ ਯਾਤਰਾ ਦੇ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ, ਅਤੇ ਜਿਉਂ- ਜਿਉਂ ਇਸ ਯਾਤਰਾ ਤੇ ਸ਼ਰਧਾਲੂ ਵਾਪਸ ਕਰਤੇ ਜਾਣ ਉਪਰੰਤ ਆਪਣੇ ਅਨੁਭਵ ਇੱਕ ਦੂਸਰੇ ਨਾਲ ਸਾਂਝੇ ਕੀਤੇ ਜਾਂਦੇ ਹਨ, ਸੀਨੀਅਰ ਸਿਟੀਜਨ ਧਾਰਮਿਕ ਆਸਥਾ ਦੇ ਚਲਦਿਆਂ ਤੀਰਥ ਸਥਾਨਾਂ ਤੇ ਨਤਮਸਤਕ ਹੁੰਦੇ ਹਨ ਉੱਥੇ ਸੰਗਤ ਦੇ ਰੂਪ ਵਿੱਚ ਤੀਰਥ ਯਾਤਰਾ ਤੇ ਜਾਣ ਦੇ ਚਲਦਿਆਂ ਉਹਨਾਂ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਵੀ ਵਾਧਾ ਹੁੰਦਾ ਹੈ ਅਤੇ ਉਹ ਭਵਿੱਖ ਵਿੱਚ ਇੱਕ ਦੂਸਰੇ ਦੇ ਦੁੱਖ -ਸੁੱਖ ਵਿੱਚ ਸ਼ਰੀਕ ਹੁੰਦੇ ਹਨ,
ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਇਹ ਸਭ ਕੁਝ ਦੇ ਨਾਲ ਸਮੁੱਚੇ ਚੁਗਿਰਦੇ ਵਿਚਲੀ ਫਿਜ਼ਾ ਹਮੇਸ਼ਾ ਤਰੋ- ਤਾਜ਼ਾ ਰਹਿੰਦੀ ਹੈ , ਕੁਲਦੀਪ ਸਿੰਘ ਸਮਾਣਾ ਅਤੇ ਫੂਲਰਾਜ ਸਿੰਘ ਹੋਰਾਂ ਨੇ ਦੱਸਿਆ ਕਿ ਰਜਿਸਟਰੇਸ਼ਨ ਦਾ ਦੌਰ ਦਿਨ ਪ੍ਰਤੀ ਦਿਨ ਹੋਰ ਤੇਜ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਧਾਰਮਿਕ ਯਾਤਰਾ ਦੇ ਲਈ 3 ਦੀ ਬਜਾਏ 6 ਬੱਸਾਂ ਰੋਜ਼ਾਨਾ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਰਵਾਨਾ ਹੋਇਆ ਕਰਨਗੀਆਂ। ਅਤੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ , ਰਾਮ ਤੀਰਥ ਵਾਲਮੀਕੀ ਮੰਦਰ , ਵਾਗਾ ਬਾਰਡਰ ਅਤੇ ਜਲਿਆਂਵਾਲਾ ਬਾਗ ਵਿਖੇ ਨਤਮਸਤਕ ਹੋਣ ਦੇ ਨਾਲ ਨਾਲ ਬਾਲਾਸਰ, ਹਰਿਦੁਆਰ ਆਦਿ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਵੀ ਜਾ ਸਕਣਗੇ, ਉਹਨਾਂ ਦੱਸਿਆ ਕਿ ਇਸ ਯਾਤਰਾ ਦੇ ਲਈ ਸਮੁੱਚੀ ਰੂਪ- ਰੇਖਾ ਤਿਆਰ ਕੀਤੀ ਜਾ ਰਹੀ ਹੈ। ਅਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ ,ਇਸ ਮੌਕੇ ਤੇ ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ- ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਸਰਪੰਚ ਮਲਕੀਤ ਕੌਰ, ਸਾਬਕਾ ਸਰਪੰਚ ਸੁੱਖਵਿੰਦਰ ਸਿੰਘ ,ਪੰਚ- ਹਰਪ੍ਰੀਤ ਸਿੰਘ, ਪੰਚ- ਹਰਵਿੰਦਰ ਸਿੰਘ ,ਪੰਚ ਗੁਰਪ੍ਰੀਤ ਸਿੰਘ, ਪੰਚ- ਸੁੱਖਵਿੰਦਰ ਸਿੰਘ, ਪੰਚ- ਸੁਰਜੀਤ ਕੌਰ, ਪੰਚ -ਸਵਰਨਜੀਤ ਕੌਰ, ਕੁਲਦੀਪ ਸਿੰਘ ਸਮਾਣਾ, ਫੂਲਰਾਜ ਸਿੰਘ, ਹਰਪਾਲ ਸਿੰਘ ਚੰਨਾ, ਗੁਰਪ੍ਰੀਤ ਸਿੰਘ ਬਰਿਆਲੀ, ਅਮਰਜੀਤ ਸਿੰਘ, ਜਸਪਾਲ ਸਿੰਘ ਮਟੋਰ, ਸਤਿਨਾਮ ਸਿੰਘ ਬਲਾਕ ਪ੍ਰਧਾਨ, ਗੁਰਜੀਤ ਸਿੰਘ ਫ਼ੌਜੀ ਬਠਲਾਣਾ , ਅਮਰਜੀਤ ਸਿੰਘ ਬਠਲਾਣਾ, ਜਗਤਾਰ ਸਿੰਘ ਬਠਲਾਣਾ, ਸੁਖਵਿੰਦਰ ਸਿੰਘ ਸਰਪੰਚ ਮਿਢੀਮਾਜਰਾ, ਹਰਵਿੰਦਰ ਸਿੰਘ ਮਿਢੀਮਾਜਰਾ, ਨਿਰਮਲ ਸਿੰਘ ਕੁਰੜੀ, ਛੱਜਾ ਸਿੰਘ ਕੁਰੜੀ, ਗੁਰਪ੍ਰੀਤ ਸਿੰਘ ਕੁਰੜਾ, ਨਵਕਰਨ ਸਿੰਘ ਧਾਲੀਵਾਲ, ਹਰਪਾਲ ਸਿੰਘ ਬਰਾੜ, ਨਛੱਤਰ ਸਿੰਘ, ਰਿਪਜੀਤ ਸਿੰਘ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਮੌਜੂਦ ਰਹੇ,












