ਖਮਾਣੋ,31, ਜੁਲਾਈ ,ਬੋਲੇ ਪੰਜਾਬ ਬਿਊਰੋ;
ਪਿੰਡ ਰਤਨਗੜ੍ਹ ਦੇ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ , ਮਜ਼ਦੂਰਾਂ, ਦਾ ਇਕੱਠ ਕਸ਼ਮੀਰ ਸਿੰਘ ਰੱਤੋ,ਦੀ ਪ੍ਰਧਾਨਗੀ ਹੇਠ ਹੋਈ।ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਆਗੂ ਮਲਾਗਰ ਖਮਾਣੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਸਹੂਲਤਾਂ ਜਿਵੇਂ ਵਜੀਫੇ, ਮੈਡੀਕਲ ਕਲੇਮ, ਪੈਨਸ਼ਨ, ਐਕਸਗਰੇਸ਼ੀਆ ਗਰਾਂਟ,ਐਲ ਟੀ ਸੀ, ਆਦਿ ਲਈ ਸਮੁੱਚੇ ਮਜ਼ਦੂਰਾਂ ਨੂੰ ਜੱਥੇਬੰਦ ਹੋਣਾ ਪਵੇਗਾ। ਇਹਨਾਂ ਸਹੁਲਤਾਂ ਨੂੰ ਲਾਗੂ ਕਰਾਉਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ। ਇਸ ਲਈ ਲੇਬਰ ਵਿਭਾਗ ਦੇ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾਣਗੇ। ਇਸ ਮੌਕੇ ਪਿੰਡ ਇਕਾਈ ਦੀ ਚੋਣ ਕੀਤੀ ਗਈ।
ਜਿਸ ਵਿੱਚ ਪ੍ਰਧਾਨ ਹਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ,ਮੀਤ ਪ੍ਰਧਾਨ ਵਰਿੰਦਰ ਸਿੰਘ
ਸਕੱਤਰ ਹਰਿੰਦਰ ਸਿੰਘ ਖਜਾਨਚੀ ਮਿਸਤਰੀ ਜਗਤਾਰ ਸਿੰਘ ਪ੍ਰਚਾਰ ਸਕੱਤਰ ਬਲਵਿੰਦਰ ਸਿੰਘ ਸਲਾਹਕਾਰ ਜਸਪਾਲ ਸਿੰਘ, ਸਲਾਹਕਾਰ ਕਸ਼ਮੀਰ ਸਿੰਘ ਰੱਤੋ ਕਮੇਟੀ ਮੈਂਬਰ ਮਲਾਗਰ ਖਮਾਣੋ ਆਦਿ ਚੁੱਣੇ ਗਏ।












