ਰਾਜਾ ਵੜਿੰਗ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ – ਪਾਂਧੀ

ਚੰਡੀਗੜ੍ਹ ਪੰਜਾਬ

ਹਰ ਥਾਂ ਤੇ ਹੋ ਰਿਹਾ ਵਿਰੋਧ ਲਗ ਰਹੇ ਨਾਹਰੇ ਚੰਨੀ ਲਿਆਓ ਕਾਂਗਰਸ ਬਚਾਓ ਦੇ

ਚੰਡੀਗੜ੍ਹ 5 ਅਗਸਤ ,ਬੋਲੇ ਪੰਜਾਬ ਬਿਉਰੋ;


ਜਦੋਂ 2017 ਦੀਆਂ ਚੋਣਾਂ ਸਨ ਤਾਂ ਉਦੋਂ ਆਮ ਆਦਮੀ ਪਾਰਟੀ ਦੀ ਮੰਗ ਸੀ ਕਿ ਸੀ ਐਮ ਦਾ ਚਿਹਰਾ ਭਗਵੰਤ ਮਾਨ ਨੂੰ ਐਲਾਨ ਕੀਤਾ ਜਾਵੇ ਪਰ ਸੇਠ ਕੇਜਰੀਵਾਲ ਦੇ ਐਲਾਨ ਨਾਂ ਕਰਨ ਕਰਕੇ ਝਾੜੂ ਪਾਰਟੀ ਆਪਣੀ ਸਰਕਾਰ ਨਹੀਂ ਬਣਾ ਸਕੀ ਸੀ
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਹੁਣ ਹਰ ਇਕ ਦੀ ਜ਼ੁਬਾਨ ਤੇ ਸਿਰਫ਼ ਤੇ ਸਿਰਫ਼ ਇੱਕੋ ਮੰਗ ਹੈ ਚੰਨੀ ਲਿਆਓ ਕਾਂਗਰਸ ਬਚਾਓ ਪਰ ਉਪਰ ਬੈਠੀ ਹਾਈਕਮਾਂਡ ਨੂੰ ਇਹ ਕੁਝ ਨਜ਼ਰ ਨਹੀਂ ਆਉਂਦਾ ਹਰ ਥਾਂ ਜਿਥੇ ਵੀ ਪੰਜਾਬ ਪ੍ਰਧਾਨ ਰਾਜੇ ਵੜਿੰਗ ਦਾ ਪ੍ਰੋਗਰਾਮ ਹੁੰਦਾ ਹੈ ਉਥੇ ਉਥੇ ਹੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਹਰੇ ਲੱਗ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ ਨੂੰ ਸੀ ਐਮ ਦਾ ਚਿਹਰਾ ਐਲਾਨ ਕੀਤਾ ਜਾਵੇ
ਭਾਈ ਪਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਰਾਜੇ ਵੜਿੰਗ ਵੱਲੋਂ ਹਰ ਸਟੇਜ ਤੇ ਪਾਰਟੀ ਆਗੂਆਂ ਤੇ ਉਂਗਲਾਂ ਚੁਕੀਆਂ ਜਾ ਰਹੀਆਂ ਹਨ ਕਿ ਫਲਾਨੇ ਨੂੰ ਟਿਕਟ ਨਹੀਂ ਦੇਣੀ ਫਲਾਨੇ ਨੂੰ ਨਹੀਂ ਦੇਣੀ ਮੇਰੀ ਪ੍ਰਧਾਨ ਨੂੰ ਬੇਨਤੀ ਹੈ ਕਿ ਆਪਣੀ ਟਿਕਟ ਬਚਾ ਲਵੋ ਕਿਤੇ ਇਹ ਨਾ ਹੋਵੇ ਕਿ ਹੋਰਨਾਂ ਦੀ ਟਿਕਟ ਕੱਟਦੇ ਕੱਟਦੇ ਆਪਣੀ ਹੀ ਕਟਵਾ ਲਵੋ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।