ਹਨੇਰੀ ਕਾਰਨ ਸੜਕ ‘ਤੇ ਡਿੱਗੇ ਸਫੈਦੇ ਨੇ ਲਈ ਨੌਜਵਾਨ ਦੀ ਜਾਨ

ਚੰਡੀਗੜ੍ਹ ਪੰਜਾਬ


ਜ਼ੀਰਾ, 6 ਜੂਨ, ਬੋਲੇ ਪੰਜਾਬ ਬਿਓਰੋ:
ਬੀਤੀ ਸ਼ਾਮ ਤੇਜ਼ ਹਨੇਰੀ ਆਉਣ ਕਾਰਨ ਇਕ ਸਫੈਦਾ ਸੜਕ ’ਤੇ ਡਿੱਗ ਗਿਆ ਸੀ। ਇਸ ਦੇ ਟਾਹਣੇ ਦਾ ਤਿੱਖਾ ਪਾਸਾ ਨੌਜਵਾਨ ਦੇ ਸਰੀਰ ‘ਚ ਖੁੱਭਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਪਨਦੀਪ ਸਿੰਘ (19) ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਗਾਦੜੀਵਾਲਾ ਜ਼ੀਰਾ ਵਿਖੇ ਕੰਮ ਕਰਦਾ ਸੀ। ਉਕਤ ਨੌਜਵਾਨ ਸਮਾਨ ਦੀ ਡਿਲਵਰੀ ਕਰਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਿਰੋਜ਼ਪੁਰ ਵਾਲੇ ਪਾਸੇ ਤੋਂ ਵਾਪਸ ਜ਼ੀਰਾ ਨੂੰ ਆ ਰਿਹਾ ਸੀ। ਵਿਪਨਦੀਪ ਸਿੰਘ ਨੂੰ ਤੇਜ਼ ਹਨੇਰੀ ਕਾਰਨ ਡਿੱਗੇ ਸਫ਼ੈਦੇ ਦਾ ਪਤਾ ਨਾ ਲੱਗ ਸਕਿਆ, ਜਿਸ ਕਰਕੇ ਉਸ ਦਾ ਮੋਟਰਸਾਈਕਲ ਇਸ ਸਫ਼ੈਦੇ ਨਾਲ ਟਕਰਾਉਣ ਕਰਕੇ ਸਫ਼ੈਦੇ ਦੇ ਟਾਹਣੇ ਦਾ ਤਿੱਖਾ ਪਾਸਾ ਉਸ ਦੇ ਪੇਟ ਅੰਦਰ ਖੁੱਭ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।