ਪਟਿਆਲਾ 7 ਅਗਸਤ ,ਬੋਲੇ ਪੰਜਾਬ ਬਿਊਰੋ;
ਅੱਜ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋ ਕੀਤੀ ਗਈ ਆਪਣੀ ਮਹਾਰੈਲੀ ਵਿੱਚ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਤੇ ਪੈਨਸ਼ਨਰਾਂ ਨੇ ਭਾਗ ਲਿਆ ਜਦੋਂ ਉਹ ਮੁਲਾਜ਼ਮ ਤੇ ਪੈਨਸ਼ਨਰ ਵਿਧਾਨ ਸਭਾ ਵੱਲ ਵਧਣ ਲੱਗੇ ਤਾਂ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਪਾਣੀ ਦੀਆਂ ਵਿਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਉਹਨਾਂ ਨੂੰ ਭਜਾਉਣਾ ਸ਼ੁਰੂ ਕੀਤਾ ਜਿਸ ਕਾਰਨ ਮੁਲਾਜ਼ਮਾ ਤੇ ਪੈਨਸ਼ਨਾਂ ਵਿੱਚ ਭਾਰੀ ਰੋਹ ਪਾਇਆ ਗਿਆ ਜਿਸ ਕਰਕੇ ਮੁਲਾਜ਼ਮ ਤੇ ਪੈਨਸ਼ਨਰ ਜਿਨਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਸਨ ਡੱਟ ਕੇ ਉਸੇ ਸੜਕ ਤੇ ਬਹਿ ਗਏ ਅਖੀਰ ਨੂੰ ਸਰਕਾਰ ਨੂੰ 27 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਪੱਤਰ ਦੇ ਕੇ ਸ਼ਾਂਤ ਕਰਾਇਆ ਤਾਂ ਜਾ ਕੇ ਕਿਤੇ ਮੁਲਾਜ਼ਮ ਤੇ ਪੈਨਸ਼ਨ ਆਪਣੇ ਘਰਾਂ ਨੂੰ ਰਵਾਨਾ ਹੋਏ ਅੱਜ ਦੇ ਇਸ ਮੁਲਾਜ਼ਮਾਂ ਤੇ ਪੈਨਸ਼ਨ ਤੇ ਹੋਏ ਅੱਤਿਆਚਾਰ ਦੀ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੁਰਜੋਰ ਨਿਖੇਧੀ ਕੀਤੀ ਜਾਂਦੀ ਹੈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਦਰਸ਼ਨ ਬੇਲੂ ਮਾਜਰਾ,ਹਰੀ ਸਿੰਘ ਦੋਣ ਕਲਾ,ਪ੍ਰਲਾਦ ਸਿੰਘ ਨਿਆਲ, ਸੁਖਦੇਵ ਸਿੰਘ, ਮਲਕੀਤ ਸਿੰਘ ਨਿਆਲ,ਸੁੱਚਾ ਸਿੰਘ ਕੌਲ, ਬਲਵਿੰਦਰ ਸਮਾਣਾ ਰਾਜ ਕਿਸ਼ਨ ਨੂਰ ਖੇੜੀਆਂ, ਅਮਰਜੀਤ ਘਨੌਰ, ਧੰਨਾ ਸਿੰਘ ਦੋਣ ਕਲਾਂ, ਸੁਖਪਾਲ ਸਿੰਘ, ਰਣਧੀਰ ਸਿੰਘ ਤੇ ਸੱਤਪਾਲ ਨੂਰ ਖੇੜੀਆਂ ਤੇ ਸੁਰੇਸ ਸਮਾਨਾ ਨੇ ਕਿਹਾ ਕਿ ਲਾਠੀ ਤੇ ਗੋਲੀ ਨਾਲ ਲੋਕ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ ਪੰਜਾਬ ਸਰਕਾਰ ਨੂੰ ਕੰਧ ਤੇ ਲਿਖਿਆ ਪੜਨਾ ਚਾਹੀਦਾ ਹੈ ਸਮੁੱਚੇ ਲੋਕਾਂ ਦੀਆਂ ਜੋ ਮੰਗਾਂ ਨੇ ਉਹਨਾਂ ਤੇ ਬੈਠ ਕੇ ਵਿਚਾਰ ਕਰਕੇ ਉਹਨਾਂ ਨੂੰ ਹੱਲ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਜੇਕਰ ਸਰਕਾਰ ਦਾ ਇਹੀ ਵਤੀਰਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਜੋ ਹਾਲਾਤ ਨੇ ਉਹ ਹੋਰ ਭਿਅੰਕਰ ਹੋ ਜਾਣਗੇ ਜਿੱਥੇ ਸਰਕਾਰ ਨੂੰ ਚੋਣਾਂ ਚ ਇਹਨਾਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਪੰਜਾਬ ਦੇ ਲੋਕਾਂ ਦਾ ਗੁੱਸਾ ਸਹਿਣ ਕਰਨਾ ਸਰਕਾਰ ਨੂੰ ਔਖਾ ਹੋ ਜਾਵੇਗਾ












