ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ

ਨੈਸ਼ਨਲ ਪੰਜਾਬ

“ਮੇਰੀ ਗੱਡੀ ‘ਤੇ ਵੱਡੇ-ਵੱਡੇ ਪੱਥਰ ਸੁੱਟੇ ਗਏ”- ਮਮਤਾ ਨੇ ਲਗਾਏ ਗੰਭੀਰ ਇਲਜ਼ਾਮ

ਕੋਲਕਾਤਾ , 9 ਅਗਸਤ ,ਬੋਲੇ ਪੰਜਾਬ ਬਿਊਰੋ;

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਉੱਤਰੀ 24 ਪਰਗਨਾ ਦੇ ਹਲੀਸ਼ਹਿਰ ਵਿੱਚ ਪਥਰਾਅ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਮਮਤਾ ਦੇ ਕਾਫ਼ਲੇ ਨੂੰ ਰੋਕ ਲਿਆ ਅਤੇ ਉਸ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਉਹ ਤ੍ਰਿਣਮੂਲ ਕਾਂਗਰਸ ਦੇ ਮ੍ਰਿਤਕ ਵਰਕਰ ਬਿਰਜੂ ਕੇਓਟ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ। ਪ੍ਰਦਰਸ਼ਨਕਾਰੀਆਂ ਨੇ ਮਮਤਾ ਬੈਨਰਜੀ ਦੀ ਗੱਡੀ ਨੂੰ ਘੇਰ ਲਿਆ ਅਤੇ ਉਸ ‘ਤੇ ਪਾਣੀ ਦੀਆਂ ਬੋਤਲਾਂ ਅਤੇ ਜੁੱਤੀਆਂ ਅਤੇ ਪੱਥਰ ਸੁੱਟੇ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਗੱਡੀ ‘ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਪੁਲਿਸ ਦੇ ਸਾਹਮਣੇ ਭੀੜ ਨੇ ਗੱਡੀ ਰੋਕ ਲਈ। ਕਾਰ ‘ਤੇ ਮਿੱਟੀ ਅਤੇ ਚਿੱਕੜ ਲਗਾ ਦਿੱਤਾ। ਕੁਝ ਲੋਕਾਂ ਨੇ ਜੁੱਤੀਆਂ ਅਤੇ ਪੱਥਰ ਸੁੱਟੇ। ਜੇਕਰ ਖਿੜਕੀ ਖੁੱਲ੍ਹੀ ਹੁੰਦੀ ਤਾਂ ਸਿਰ ਚਕਨਾਚੂਰ ਹੋ ਜਾਂਦਾ ਅਤੇ ਮੌਤ ਵੀ ਹੋ ਸਕਦੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।