ਭਗਤ ਸਿੰਘ ਪ੍ਰਧਾਨ ਜਦਕਿ ਰਾਜਵਿੰਦਰ ਸਿੰਘ ਗਿੱਲ ਬਣੇ ਸੀਨੀਅਰ ਮੀਤ ਪ੍ਰਧਾਨ
ਮੋਹਾਲੀ 9 ਅਗਸਤ ,ਬੋਲੇ ਪੰਜਾਬ ਬਿਊਰੋ :
ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਮਿਸ਼ਨ (ਖੋਜ) ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਦੇ ਦੌਰਾਨ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਫੇਜ-3 ਏ ਵਿਖੇ ਹੋਈ, ਜਿਸ ਵਿੱਚ ਸਰਬ ਸੰਮਤੀ ਦੇ ਨਾਲ ਭਗਤ ਸਿੰਘ ਨੂੰ ਪ੍ਰਧਾਨ ਜਦਕਿ ਰਾਜਵਿੰਦਰ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ, ਜਦਕਿ ਹੋਰਨਾ ਅਹੁਦੇਦਾਰਾਂ ਦੀ ਹੋਈ ਚੋਣ ਦੇ ਵਿੱਚ ਅਮਰੀਕ ਸਿੰਘ ਅਤੇ ਮਲਕੀਤ ਸਿੰਘ ਕਲਿਆਣ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਨੂੰ ਜਨਰਲ ਸਕੱਤਰ, ਮਹਿੰਦਰ ਸਿੰਘ- ਸੰਯੁਕਤ ਸਕੱਤਰ, ਭਗਤ ਸਿੰਘ- ਵਿੱਤ ਸਕੱਤਰ, ਹਰਦੀਪ ਸਿੰਘ -ਪ੍ਰੈਸ ਸਕੱਤਰ, ਜਦਕਿ ਅਵਤਾਰ ਸਿੰਘ ਨੂੰ ਪ੍ਰਚਾਰ ਸਕੱਤਰ ਚੁਣ ਲਿਆ ਗਿਆ,
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ- ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ 4 ਸਤੰਬਰ ਨੂੰ ਹੋਈ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀ, ਅਤੇ ਇੱਕ ਅਗਸਤ ਤੋਂ 3 ਅਗਸਤ ਤੱਕ ਫਾਰਮ ਭਰੇ ਜਾਂਦੇ ਹਨ, ਅਤੇ 5 ਅਗਸਤ ਨਾਮ ਵਾਪਸ ਲੈਣ ਦੀ ਸੀਮਾ ਨਿਰਧਾਰਿਤ ਕੀਤੀ ਗਈ ਸੀ, ਜਿਨਾਂ ਦੇ ਪ੍ਰਧਾਨ ਦੇ ਅਹੁਦੇ ਲਈ 2 ਉਮੀਦਵਾਰ- ਭਗਤ ਸਿੰਘ ਅਤੇ ਗੁਰਪ੍ਰੀਤ ਸਿੰਘ ਚੋਣ ਲੜ ਰਹੇ ਸਨ, ਜਿਸ ਸਬੰਧੀ ਹਾਜ਼ਰ ਮੈਂਬਰਾਂ ਨੇ ਇਸ ਮੁਕਾਬਲੇ ਦੇ ਵਿੱਚ ਭਗਤ ਸਿੰਘ ਨੂੰ 71 ਵੋਟਾਂ ਜਦਕਿ ਗੁਰਪ੍ਰੀਤ ਸਿੰਘ ਨੂੰ ਇੱਕ ਵੋਟ ਪ੍ਰਾਪਤ ਹੋਈ, ਚੋਣ ਕਮਿਸ਼ਨ -ਗੁਰਦੇਵ ਸਿੰਘ, ਹਰੀ ਸਿੰਘ, ਕਮਲਪ੍ਰੀਤ ਸਿੰਘ ਅਤੇ ਸਰਵਣ ਸਿੰਘ ਹੋਰਾਂ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਭਗਤ ਸਿੰਘ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ, ਚੋਣ ਮੀਟਿੰਗ ਦੇ ਦੌਰਾਨ ਹਾਜ਼ਰ ਸੰਗਤਾਂ ਵੱਲੋਂ ਜੈਕਾਰੇ ਬੁਲਾ ਕੇ ਇਸ ਚੋਣ ਨੂੰ ਪ੍ਰਵਾਨ ਕੀਤਾ ਗਿਆ ਅਤੇ ਇਸ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ, ਭਗਤ ਸਿੰਘ ਨੇ ਪ੍ਰਧਾਨ ਵਜੋਂ ਚੋਣ ਦੇ ਲਈ ਸੰਗਤਾਂ ਦਾ ਧੰਨਵਾਦ ਕੀਤਾ , ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ- ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਚੁਣੀ ਗਈ ਕਮੇਟੀ ਵੱਲੋਂ ਪੂਰੀ ਜਿੰਮੇਵਾਰੀ ਨਾਲ ਭਗਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮਾਂ ਨੂੰ ਅੰਜਾਮ ਦਿੱਤਾ ਜਾਵੇਗਾ ਅਤੇ ਸੰਗਤਾਂ ਨਾਲ ਸਲਾਹ -ਮਸ਼ਵਰੇ ਤੋਂ ਬਾਅਦ ਹੋਰ ਪ੍ਰੋਗਰਾਮ ਵੀ ਉਲੀਕੇ ਜਾਣਗੇ,












