ਕਿਰਤ ਵਿਭਾਗ ਦੇ ਅਧਿਕਾਰੀਆਂ ਨੇ ਕੀਤੀ ਸ਼ਮੂਲੀਅਤ
ਨੁਰਪੁਰ ਬੇਦੀ,14, ਅਗਸਤ,ਬੋਲੇ ਪੰਜਾਬ ਬਿਊਰੋ
ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀ ਜੱਥੇਬੰਦੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ ਸਬੰਧਤ ਇਫਟੂ ਬਲਾਕ ਨੁਰਪੁਰ ਬੇਦੀ ਵਲੋਂ ਕਿਰਤ ਵਿਭਾਗ ਦੇ ਸਿਹਯੋਗ ਵਿਸ਼ਵਕਰਮਾ ਮੰਦਿਰ ਵਿਖੇ ਲੇਬਰ ਸੁਵਿਧਾ ਕੈਂਪ ਲਗਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਨੂਰਪੁਰ, ਯੂਨੀਅਨ ਦੇ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਡੂੰਮੇਵਾਲ ਨੇ ਦੱਸਿਆ ਕਿ ਕੈਂਪ ਵਿੱਚ ਉਸਾਰੀ ਮਜ਼ਦੂਰਾਂ ਦੀ ਨਵੀ ਰਜਿਸਟ੍ਰੇਸ਼ਨ, ਰਜਿਸਟ੍ਰੇਸ਼ਨ ਨਿਊ ਕਰਨ, ਤੋਂ ਇਲਾਵਾ ਪੈਨਸ਼ਨ, ਵਜ਼ੀਫੇ, ਐਕਸਗਰੇਸ਼ੀਆ ਸਮੇਤ, ਪੰਜਾਬ ਲੇਬਰ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਵੱਲੋਂ ਜਾਰੀ ਕੀਤੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਲਗਭਗ 70 ਨਵੀਆਂ ਰਜਿਸਟਰੇਸ਼ਨਾਂ ਕੀਤੀਆਂ ਗਈਆਂ ਅਤੇ 30 ਪੁਰਾਣੀਆਂ ਨੂੰ ਨਿਊ ਕੀਤਾ ਗਿਆ। ਇਸ ਮੌਕੇ ਲੇਬਰ ਇੰਸਪੈਕਟਰ ਤੋਂ ਇਲਾਵਾ ਚਰਨਜੀਤ ਸਿੰਘ, ਸਨਦੀਪ ਕੁਮਾਰ ਨੇ ਕੈਂਪ ਦੌਰਾਨ ਸੁਵਿਧਾ ਪ੍ਰਦਾਨ ਕੀਤੀਆਂ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਲੇਬਰ ਸੁਵਿਧਾ ਕੈਂਪ ਜਾਰੀ ਰੱਖੇ ਜਾਣ, ਅਤੇ ਮਜ਼ਦੂਰਾਂ ਦੇ ਪੈਨਸ਼ਨ ਕੇਸਾ, ਸਮੇਤ ਹੋਰ ਬਕਾਏ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਤੋਂ ਇਲਾਵਾ ਰਮੇਸ਼ ਕੁਮਾਰ ਨੂਰਪੁਰ ਖੁਰਦ, ਤਰਸੇਮ ਜੱਟਪੁਰਾ, ਹਰਮਿੰਦਰ ਸਿੰਘ ,ਰਾਮ ਸਿੰਘ ,ਰੌਲੀ ਰਾਜ ਕੁਮਾਰ ਸੰਦੋਏ ,ਧਰਮਪਾਲ ਸਰਥਲੀ, ਨੰਦ ਲਾਲ ਤਖਤਗੜ੍ਹ, ਹਰੀ ਪ੍ਰਕਾਸ਼ ਨਰੋਟੀ ਆਦਿ ਹਾਜਰ ਸਨ।












