ਮਲਟੀਟੈਕ ਟਾਵਰ ਸੈਕਟਰ 91 ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪੰਜਾਬ ਮਨੋਰੰਜਨ

ਮੋਹਾਲੀ 17 ਅਗਸਤ ,ਬੋਲੇ ਪੰਜਾਬ ਬਿਊਰੋ;

ਅੱਜ ਮਲਟੀਟੈਕ ਟਾਵਰ, ਸੈਕਟਰ 91, ਮੋਹਾਲੀ ਵਿਖੇ ਪੰਜਾਬੀ ਸੱਭਿਆਚਾਰ ਅਤੇ ਪੁਰਾਣੀਆਂ ਰੀਤੀ-ਰਿਵਾਜ਼ਾਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ।

ਇਸ ਮੌਕੇ ਮਲਟੀਟੈਕ ਟਾਵਰ ਦੀਆਂ ਮਹਿਲਾ ਫਲੈਟ ਓਨਰਜ਼ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ। ਮਹਿਲਾਵਾਂ ਨੇ ਪੀਘਾਂ ਝੂਟੀਆਂ, ਚੂੜੀਆਂ ਪਹਿਨੀਆਂ ਅਤੇ ਪੰਜਾਬ ਦੀ ਰਵਾਇਤੀ ਤੀਆਂ ਦੀਆਂ ਖੁਸ਼ੀਆਂ ਨੂੰ ਪੁਰਾਣੇ ਰੀਤੀ-ਰਿਵਾਜ਼ਾਂ ਅਤੇ ਸੱਭਿਆਚਾਰਕ ਰੰਗ ਵਿੱਚ ਮਨਾਇਆ।

ਇਹ ਸਮਾਗਮ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਆਪਸੀ ਮਿਲਵਰਤਣ ਦੀ ਇੱਕ ਸੁੰਦਰ ਝਲਕ ਪੇਸ਼ ਕਰਦਾ ਹੋਇਆ ਯਾਦਗਾਰ ਬਣ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।