ਪੰਜਾਬ ਚੋਣਾਂ 2027: ਕੀ ਕਿਸਾਨ ਤੇ ਕਿਸਾਨ ਆਗੂ ਇਕਜੁੱਟ ਹੋ ਕੇ ਕਰਜ਼ਾ ਮੁਆਫ਼ੀ ਅਤੇ ਪੰਜਾਬ ਲਈ ਆਰਥਿਕ ਪੈਕੇਜ ਦਾ ਵਾਅਦਾ ਕਰਨ ਵਾਲੀ ਪਾਰਟੀ ਨੂੰ ਵੋਟ ਪਾਉਣਗੇ?

ਸਾਹਿਤ ਚੰਡੀਗੜ੍ਹ ਪੰਜਾਬ

ਆਓ, ਉਸ ਪਾਰਟੀ ਦੀ ਹਮਾਇਤ ਕਰੀਏ, ਜਿਸ ਕੋਲ ਇਹ ਦੋਵੇਂ ਵਾਅਦੇ ਪੂਰੇ ਕਰਨ ਦੀ ਨੀਅਤ ਵੀ ਹੋਵੇ ਅਤੇ ਸਮਰੱਥਾ ਵੀ

ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਹਰ ਪੰਜ ਸਾਲ ਬਾਅਦ ਕਿਸਾਨ ਕਦੇ ਵਿਧਾਨ ਸਭਾ ਲਈ ਅਤੇ ਕਦੇ ਲੋਕ ਸਭਾ ਲਈ ਵੋਟਾਂ ਪਾਉਂਦੇ ਹਨ। ਹਰ ਚੋਣ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਚਰਚਾ ਵਿਚ ਆ ਜਾਂਦੀਆਂ ਹਨ, ਧਰਨੇ ਲੱਗਦੇ ਹਨ, ਪਰ ਕਿਸਾਨਾਂ ਦੀਆਂ ਸਮੱਸਿਆਵਾਂ ਉੱਥੇ ਦੀਆਂ ਉੱਥੇ ਹੀ ਰਹਿੰਦੀਆਂ ਹਨ।

ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਕਿਸਾਨਾਂ ਦੀ ਵੋਟ ਵੰਡੀ ਹੋਈ ਹੈ। ਇਕਜੁੱਟ ਵੋਟ ਹੀ ਉਨ੍ਹਾਂ ਨੂੰ ਆਪਣੀ ਗਿਣਤੀ ਦੀ ਤਾਕਤ ਵਰਤਣ ਅਤੇ ਆਪਣੀਆਂ ਮੰਗਾਂ ਮਨਵਾਉਣ ਜੋਗਾ ਬਣਾ ਸਕਦੀ ਹੈ। ਇਕਮੁੱਠ ਹੋ ਕੇ ਵੋਟ ਪਾਉਣ ਵਿਚ ਕਿੰਨੀ ਤਾਕਤ ਹੁੰਦੀ ਹੈ, ਇਹ ਅਸੀਂ ਸਮਾਜ ਦੇ ਹੋਰਨਾਂ ਵਰਗਾਂ ਵਿਚ ਵੇਖ ਚੁੱਕੇ ਹਾਂ।

2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੋਈ ਸਿਆਸੀ ਪਾਰਟੀ ਇਹ ਪੁੱਛੇ ਕਿ ਕਿਸਾਨ ਉਸ ਲਈ ਕੀ ਕਰਨਗੇ, ਉਸ ਤੋਂ ਪਹਿਲਾਂ ਕਿਸਾਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਪਾਰਟੀ ਕਿਸਾਨਾਂ ਲਈ ਕੀ ਕਰੇਗੀ।

ਇਹ ਸਿਆਸੀ ਆਗੂ ਵੋਟਾਂ ਤੋਂ ਪਹਿਲਾਂ ਪੈਰ ਫੜਦੇ ਹਨ ਅਤੇ ਵੋਟਾਂ ਤੋਂ ਬਾਅਦ ਧੌਣ।

ਹੁਣ ਅਸੀਂ ਵੇਖਣਾ ਹੈ ਕਿ ਅਸੀਂ ਕੀ ਫੜਾਉਣਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਏਨੇ ਸਮਰੱਥ ਤਾਂ ਹਾਂ ਕਿ ਬਰਾਬਰੀ ਨਾਲ ਹੱਥ ਵਿਚ ਹੱਥ ਫੜ ਕੇ ਆਪਣੀ ਗੱਲ ਕਰ ਸਕੀਏ।

ਲਗਭਗ 80 ਸਾਲਾਂ ਤੋਂ ਅਸੀਂ ਭੀੜਾਂ ਜੁਟਾਈਆਂ, ਭੇਡਾਂ ਵਾਂਗ ਹੱਕੇ ਗਏ, ਤਕਲੀਫ਼ਾਂ ਝੱਲੀਆਂ, ਝੰਡੇ ਚੁੱਕੇ ਅਤੇ ਸਰਕਾਰਾਂ ਬਣਾਉਣ ਤੇ ਬਦਲਣ ਵਿਚ ਹਿੱਸਾ ਪਾਇਆ। ਫਿਰ ਵੀ ਕਰਜ਼ੇ ਦਾ ਬੋਝ ਕਿਸਾਨ ਦੇ ਸਿਰ ਹੀ ਰਿਹਾ ਅਤੇ ਆਰਥਿਕ ਮੰਦਹਾਲੀ ਪੰਜਾਬ ਦੇ ਹਿੱਸੇ ਹੀ ਆਈ। ਸੈਂਕੜੇ ਧਰਨੇ ਲੱਗੇ, ਪਰ ਕਿਸਾਨੀ ਦੀ ਬਿਮਾਰੀ ਉੱਥੇ ਦੀ ਉੱਥੇ ਹੈ। ਅਸੀਂ ਸਿਆਸੀ ਪਾਰਟੀਆਂ ਲਈ ਭੀੜਾਂ ਇਕੱਠੀਆਂ ਕਰਨ ਵਾਲੇ ਹੀ ਨਾ ਬਣੇ ਰਹੀਏ।

ਦਹਾਕਿਆਂ ਤੋਂ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਆ ਰਹੇ ਹਾਂ, ਪਰ ਏਕਤਾ ਹੁੰਦੀ ਨਹੀਂ।

ਜਥੇਬੰਦੀਆਂ ਦੀ ਗਿਣਤੀ ਭਾਵੇਂ 132 ਤੱਕ ਦੱਸੀ ਜਾਂਦੀ ਹੈ, ਨਾਅਰਾ ਸਾਰੀਆਂ ਦਾ ‘ਕਿਸਾਨ ਏਕਤਾ ਜ਼ਿੰਦਾਬਾਦ’ ਹੀ ਹੈ। ਉਨ੍ਹਾਂ ਵਿਚੋਂ ਇਕ ਅਸੀਂ ਵੀ ਹਾਂ।

ਉਨ੍ਹਾਂ ਦੇ ਵੋਟਾਂ ਮੰਗਣ ਆਉਣ ਤੋਂ ਪਹਿਲਾਂ ਆਓ, ਅਸੀਂ ਸੋਚੀਏ। ਆਪਣਾ ਫ਼ੈਸਲਾ ਕਰੀਏ। ਘੱਟੋ-ਘੱਟ 2027 ਵਿਚ ਇਕ ਵਾਰ ਤਾਂ ਕੋਸ਼ਿਸ਼ ਕਰੀਏ।

ਸਾਨੂੰ ਇਸ ਚੋਣ ਵਿਚ ਦੋ ਸਪੱਸ਼ਟ ਮੰਗਾਂ ਲੈ ਕੇ ਉਤਰਨਾ ਚਾਹੀਦਾ ਹੈ—ਕਿਸਾਨਾਂ ਦੀ ਪੂਰੀ ਕਰਜ਼ਾ ਮੁਆਫ਼ੀ ਅਤੇ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ। ਜਿਹੜੀ ਵੀ ਪਾਰਟੀ ਇਨ੍ਹਾਂ ਮੰਗਾਂ ਨੂੰ ਮੰਨੇ ਅਤੇ ਇਨ੍ਹਾਂ ਨੂੰ ਪੂਰਾ ਕਰਨ ਦੀ ਨੀਅਤ ਤੇ ਸਮਰੱਥਾ ਦਿਖਾਵੇ, ਉਸ ਨੂੰ ਸਾਡੀ ਇਕਜੁੱਟ ਹਮਾਇਤ ਮਿਲਣੀ ਚਾਹੀਦੀ ਹੈ। ਪਾਰਟੀ ਖੇਤਰੀ ਹੋਵੇ ਜਾਂ ਕੌਮੀ, ਖੱਬੇ ਪੱਖੀ ਹੋਵੇ, ਸੱਜੇ ਪੱਖੀ ਜਾਂ ਵਿਚਕਾਰਲੇ ਰਾਹ ਵਾਲੀ—ਜਦੋਂ ਸਾਡੀ ਰੋਜ਼ੀ-ਰੋਟੀ ਹੀ ਅਸੁਰੱਖਿਅਤ ਹੈ ਅਤੇ ਕਰਜ਼ਾ ਲਗਾਤਾਰ ਵਧ ਰਿਹਾ ਹੈ, ਤਾਂ ਕੋਈ ਵੀ ਪਾਰਟੀ ਸਾਡੀ ਪੱਕੀ ਵਫ਼ਾਦਾਰੀ ਦੀ ਹੱਕਦਾਰ ਨਹੀਂ ਹੋ ਸਕਦੀ।

ਸਭ ਤੋਂ ਪਹਿਲਾਂ ਮੁੱਢਲੀ ਗੱਲ ਕਰੀਏ। ਆਖ਼ਰ ਕਿਸਾਨਾਂ ਦੇ ਸਿਰ ਕਰਜ਼ੇ ਦਾ ਇਹ ਪਹਾੜ ਖੜ੍ਹਾ ਕਿਉਂ ਹੋਇਆ?

ਕਿਸਾਨਾਂ ਦੇ ਕਰਜ਼ੇ ਨੂੰ ਸਿਰਫ਼ ਉਨ੍ਹਾਂ ਦੀ ਆਪਣੀ ਕਰਨੀ

ਗੁਰਪ੍ਰਤਾਪ ਸਿੰਘ ਮਾਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।