ਰੈਲੀ ਦੌਰਾਨ ਮੁੱਖ ਦਫਤਰ ਵੱਲੋਂ ਜਥੇਬੰਦੀ ਨੂੰ 1 ਸਤੰਬਰ ਦਾ ਮੀਟਿੰਗ ਦਾ ਸਮਾਂ ਦਿੱਤਾ ਗਿਆ
ਚੰਡੀਗੜ੍ਹ 18 ਅਗਸਤ,ਬੋਲੇ ਪੰਜਾਬ ਬਿਊਰੋ;
ਪੀ ਡਬਲਯਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਸੈਕਟਰ 27 ਏ ਪਲਾਂਟ ਚੰਡੀਗੜ੍ਹ ਵਿਖੇ ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁੱਖ ਦਫਤਰ ਚੰਡੀਗੜ੍ਹ ਸਾਹਮਣੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ ਧਰਨੇ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ਼ ਕਰਦਿਆਂ ਸੂਬਾ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਲਗਾਤਾਰ ਸੀਵਰੇਜ ਬੋਰਡ ਦੀ ਮੈਨੇਜਮੈਂਟ ਨਾਲ ਪੱਤਰ ਵਿਵਹਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਮੈਨੇਜਮੈਂਟ ਵੱਲੋਂ ਲਗਾਤਾਰ ਵਰਕਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਜਥੇਬੰਦੀ ਦੀ ਮੀਟਿੰਗ ਦਾ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ। ਰੈਲੀ ਦੌਰਾਨ ਪੰਜਾਬ ਭਰ ਤੋਂ ਆਏ ਮੁਲਾਜ਼ਮਾਂ ਨੇ ਮੇਨ ਗੇਟ ਅੱਗੇ ਜਬਰਦਸਤ ਨਾਅਰੇਬਾਜੀ ਕਰਦਿਆਂ ਮੁਲਾਜ਼ਮਾਂ ਅਤੇ ਪ੍ਰਸ਼ਾਸਨ ਵਿਚਕਾਰ ਕਾਫੀ ਤਕਰਾਰਬਾਜ਼ੀ ਹੋਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਜ਼ਬਰਦਸਤ ਨਿੰਦਾ ਕੀਤੀ ਤੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਮਸਲੇ ਹੱਲ ਨਾਂ ਕਰਨ ਕਾਰਨ ਮੁਲਾਜ਼ਮ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਮੁੱਖ ਮੰਗਾਂ ਵਿੱਚ ਸੀਵਰੇਜ ਬੋਰਡ ਵਿੱਚ 2004 ਤੋਂ ਪਹਿਲਾਂ ਤੋਂ ਕੰਮ ਕਰਦੇ ਕਰਮਚਾਰੀਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਪਿਛਲੇ ਲੰਬੇ ਸਮੇਂ ਤੋਂ ਆਊਟਸੋਰਸ ਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਠੇਕੇ ਤੇ ਆਊਟ ਸੋਰਸ ਤੇ ਕੰਮ ਕਰਦੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਕੇ ਘੱਟੋ

ਘੱਟ 30 ਹਜ਼ਾਰ ਮਹੀਨਾ ਕੀਤਾ ਜਾਵੇ ਸੀਵਰੇਜ ਬੋਰਡ ਵਿੱਚੋਂ ਸੇਵਾ ਮੁਕਤ ਹੋਏ ਕਾਮਿਆਂ ਦੇ ਬਣਨ ਦੇ ਲਾਭ ਜਲਦੀ ਦਿੱਤੇ ਜਾਣ ਛੇ-ਛੇ ਮਹੀਨੇ ਤੋਂ ਸੇਵਾ ਮੁਕਤ ਮੁਲਾਜ਼ਮਾਂ ਨੂੰ ਗ੍ਰੇਚੁਟੀ ਲੀਵ ਇਨ ਕੈਸ਼ਮੈਟ ਦੀ ਪੇਮੈਂਟ ਨਹੀਂ ਕੀਤੀ ਗਈ ਪਿਛਲੇ ਛੇ ਸੱਤ ਮਹੀਨਿਆਂ ਤੋਂ ਕੱਚੇ ਕਾਮਿਆਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਦਿੱਤੀਆਂ ਜਾਣ 2017 ਵਿੱਚ ਪੱਕੇ ਕੀਤੇ ਗਏ 104 ਕਾਮਿਆਂ ਨੂੰ ਬਣਦੇ ਲਾਭ ਦਿੱਤੇ ਜਾਣ,ਮੌਤ ਹੋ ਚੁੱਕੇ ਕਾਮਿਆਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਸੀਵਰੇਜ ਬੋਰਡ ਅੰਦਰ ਠੇਕਾ ਭਰਤੀ ਬੰਦ ਕਰਕੇ ਖਾਲੀ ਪੋਸਟਾਂ ਤੇ ਪੱਕੀ ਭਰਤੀ ਕੀਤੀ ਜਾਵੇ। ਅੱਜ ਰੋਸ ਰੈਲੀ ਦੇ ਦਬਾਅ ਸਦਕਾ ਮੁੱਖ ਕਾਰਜਕਾਰੀ ਅਫਸਰ ਸੀਵਰੇਜ ਬੋਰਡ ਵੱਲੋਂ ਜਥੇਬੰਦੀ ਨੂੰ 1 ਸਤੰਬਰ ਦਾ ਮੀਟਿੰਗ ਦਾ ਸਮਾਂ ਦਿੱਤਾ ਗਿਆ ਅਤੇ ਮੰਗਾਂ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਮੌੜ, ਲਖਵਿੰਦਰ ਸਿੰਘ ਖਾਨਪੁਰ, ਹਰਪ੍ਰੀਤ ਸਿੰਘ ਗਰੇਵਾਲ,ਬਲਜਿੰਦਰ ਸਿੰਘ ਵਿੱਤ ਸਕੱਤਰ ,ਸੁਖਚੈਨ ਸਿੰਘ ਬਠਿੰਡਾ, ਦਰਸ਼ਨ ਸਿੰਘ ਨੰਗਲ ,ਕੁਲਬੀਰ ਢਾਬਾ ਫਾਜ਼ਲਿਕਾ,ਕਿਸ਼ੋਰ ਚੰਦ ਗਾਜ, ਦਰਸ਼ਨ ਸ਼ਰਮਾ ,ਤਾਰ ਸਿੰਘ ਬਰਨਾਲਾ,ਗੁਰਵਿੰਦਰ ਸਿੰਘ ਖਮਾਣੋ ,ਚੰਦ ਸਿੰਘ ਰਸੂਲੜਾ ਬੰਤ ਰਾਮ ਪਟਿਆਲਾ, ਸੁਬੇਗ ਸਿੰਘ ਜੈ ਚੰਦ ਸਿੰਘ ਪਰਮਜੀਤ ਸਿੰਘ ਜਲਾਲਾਬਾਦ, ਪਰਮ ਚੰਦ ਬਠਿੰਡਾ ਗੁਰਜੰਟ ਸਿੰਘ ਮਾਨ,ਸਿੰਦਰਪਾਲ ਸਿੰਘ ਮਾਨਸਾ, ਲਖਬੀਰ ਸਿੰਘ ਭਾਗੀਬਾਂਦਰ, ਜੱਗਾ ਸਿੰਘ ਅਲੀ ਸ਼ੇਰ, ਗੁਰਮੁੱਖ ਸਿੰਘ,,ਟੇਕ ਚੰਦ ਵਿਨੋਦ ਕੁਮਾਰ, ਜਗਦੀਸ਼ ਲਾਲ ਹੁਸ਼ਿਆਰਪੁਰ, ਸੱਤਿਅਮ ਮੋਗਾ, ਮੇਘ ਰਾਜ ਲੁਧਿਆਣਾ, ਜਸਪਾਲ ਸਿੰਘ, ਸੁਖਮੰਦਰ ਅਮਰਗੜ੍ਹ, ਗੁਰਨਾਮ ਸਿੰਘ ਗੜਸ਼ੰਕਰ,ਨੇ ਸੰਬੋਧਨ ਕੀਤਾ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਮੀਟਿੰਗ ਦੌਰਾਨ ਮੰਗਾਂ ਦਾ ਹੱਲ ਨਾਂ ਕੀਤਾ ਗਿਆ ਤਾਂ ਮੌਕੇ ਤੇ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।












