ਇੰਨੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਯੋਜਨਾਵੱਧ ਪ੍ਰਬੰਧ ਦੀ ਇੱਕ ਬਿਹਤਰੀਨ ਮਿਸਾਲ : ਡਾਕਟਰ ਗੁਰਪ੍ਰੀਤ ਕੌਰ ਮਾਨ
ਅੱਜ ਦੀ ਪੀੜ੍ਹੀ ਨੂੰ ਲੋਕ ਰਵਾਇਤਾਂ ਅਤੇ ਲੋਕ ਗੀਤਾਂ ਨਾਲ ਜੋੜਨਾ ਸਮੇਂ ਦੀ ਲੋੜ : ਜਸਵੰਤ ਕੌਰ
ਮੋਹਾਲੀ 24 ਅਗਸਤ ,ਬੋਲੇ ਪੰਜਾਬ ਬਿਊਰੋ :
ਤੀਆਂ ਦੇ ਇਸ ਅਗਸਤ ਮਹੀਨੇ ਦੇ ਵਿੱਚ ਹੁਣ ਤੱਕ ਜਿੰਨੇ ਵੀ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਹੈ, ਉਹਨਾਂ ਸਭ ਦੇ ਵਿੱਚੋਂ ਇਹ ਸਮਾਗਮ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਗਿਣਿਆ ਜਾ ਸਕਦਾ ਹੈ, ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਪੂਰੇ ਚਾਵਾਂ ਅਤੇ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ ਹੈ। ਇੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਯੋਜਨਾਵੱਧ ਪ੍ਰਬੰਧ ਦੀ ਇੱਕ ਬੇਹਤਰੀਨ ਮਿਸਾਲ ਹੈ,
ਇਹ ਗੱਲ ਡਾਕਟਰ ਗੁਰਪ੍ਰੀਤ ਕੌਰ ਮਾਨ ਪਤਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਡਾਕਟਰ ਗੁਰਪ੍ਰੀਤ ਕੌਰ ਮਾਨ, ਵਿਧਾਇਕ ਕੁਲਵੰਤ ਸਿੰਘ ਅਤੇ ਸਰਬਜੀਤ ਸਿੰਘ ਸਮਾਣਾ ਮੇਅਰ ਮੋਹਾਲੀ ਕਾਰਪੋਰੇਸ਼ਨ ਵੱਲੋਂ ਮੋਹਾਲੀ ਦੇ ਸੈਕਟਰ-89 ਸਥਿਤ ਪਾਰਕ ਵਿਖੇ- ਤੀਆਂ ਤੀਜ ਦੀਆਂ ਨੂੰ ਲੈ ਕੇ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਸਨ , ਤੀਆਂ ਤੀਜ ਦੀਆਂ -ਨਾਲ ਸੰਬੰਧਿਤ ਇਹ ਸਮਾਗਮ ਜਸਵੰਤ ਕੌਰ ਪਤਨੀ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਹਿਲਾਵਾਂ ਦੇ ਖਾਤੇ ਵਿੱਚ 1000 ਅਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਮਹਿਲਾਵਾਂ ਦੇ ਖਾਤੇ ਵਿੱਚ 1500 ਰੁਪਏ ਆਉਣੇ ਸ਼ੁਰੂ ਹੋ ਚੁੱਕੇ ਹਨ ਅਤੇ ਜਿਹੜੀਆਂ ਮਹਿਲਾਵਾਂ ਦੇ ਖਾਤੇ ਵਿੱਚ ਹਾਲੇ ਤੱਕ ਪੈਸੇ ਨਹੀਂ ਆਏ, ਉਹਨਾਂ ਨਾਲ ਸੰਬੰਧਿਤ ਰਜਿਸਟਰੇਸ਼ਨ ਪ੍ਰਕਿਰਿਆ ਤੇਜੀ ਨਾਲ ਚਲਾਈ ਜਾ ਰਹੀ ਹੈ ,ਤਾਂ ਕਿ ਸਭਨਾ ਮਹਿਲਾਵਾਂ ਦੇ ਖਾਤੇ ਵਿੱਚ ਜਲਦੀ ਤੋਂ ਜਲਦੀ ਪੈਸੇ ਆ ਸਕਣ,

ਉਹਨਾਂ ਕਿਹਾ ਕਿ ਪੰਜਾਬ ਭਰ ਦੇ ਵਿੱਚ 1000 ਤੋਂ ਵੀ ਵੱਧ ਮਹੱਲਾ ਕਲੀਨਿਕਾਂ ਦੇ ਵਿੱਚ ਰੋਜਾਨਾ ਸੂਬੇ ਭਰ ਦੇ ਲੋਕੀ ਵੱਡੀ ਗਿਣਤੀ ਦੇ ਵਿੱਚ ਆਪਣਾ ਇਲਾਜ ਕਰਵਾਉਂਦੇ ਹਨ , ਜਿੱਥੇ ਉਹਨਾਂ ਨੂੰ ਮੈਡੀਕਲ ਜਾਂਚ ਤੋਂ ਇਲਾਵਾ ਮੁਫਤ ਦਵਾਈਆਂ ਅਤੇ ਲੋੜੀਂਦੇ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ, ਇਸ ਤੋਂ ਵੀ ਅਗਾਂਹ ਸੂਬੇ ਦੇ ਲੋਕਾਂ ਦੀ ਸਹੂਲਤ ਦੇ ਲਈ 10 ਲੱਖ ਰੁਪਏ ਦਾ ਮੁਫਤ ਮੁੱਖ ਮੰਤਰੀ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਅਤੇ ਨੌਜਵਾਨ ਵਰਗ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਨਸ਼ਿਆਂ ਤੋਂ ਬਚਾਉਣ ਦੇ ਲਈ ਪੰਜਾਬ ਭਰ ਦੇ ਵਿੱਚ ਵੱਡੇ ਪੱਧਰ ਤੇ ਖੇਡ ਸਟੇਡੀਅਮ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਮੋਹਾਲੀ ਵਿਖੇ ਕਰਵਾਏ ਗਏ ਇਸ -ਤੀਆਂ ਤੀਜ ਦੀਆਂ -ਪ੍ਰੋਗਰਾਮ ਸਬੰਧੀ ਪੱਤਰਕਾਰਾਂ ਨੂੰ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਇੰਨੇ ਯੋਜਨਾ ਵੱਧ ਢੰਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦਾ ਇਕੱਠ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਅਤੇ ਮਹਿਲਾਵਾਂ ਵੀ ਪੂਰੀ ਤਰ੍ਹਾਂ ਸਜ ਕੇ ਚਾਵਾਂ ਅਤੇ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਈਆਂ ਹਨ ,ਜੋ ਕਿ ਸਮਾਜਿਕ ਚੌਗਿਰਦੇ ਦੀ

ਬਿਹਤਰੀ ਦੇ ਲਈ ਇੱਕ ਵੱਡੀ ਅਤੇ ਮਾਣ ਵਾਲੀ ਗੱਲ ਹੈ, ਕਿਉਂਕਿ ਇਨੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦੇ ਇਕੱਠ ਦੇ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ , ਉੱਥੇ ਨਾਲ ਹੀ ਇੱਕ ਅਨੁਸ਼ਾਸਨਵੱਧ ਸਮਾਜ ਦੀ ਉਸਾਰੀ ਵੀ ਨਾਲੋ -ਨਾਲ ਹੁੰਦੀ ਹੈ, ਇਸ ਮੌਕੇ ਮੈਡਮ ਜਸਵੰਤ ਕੌਰ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਅਤੇ ਅਜਿਹੇ ਸਮਾਗਮ ਔਰਤਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਇਕੱਠੇ ਹੋ ਕੇ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਪੰਜਾਬ ਦੀਆਂ ਲੋਕ ਰਵਾਇਤਾਂ, ਗਿੱਧੇ, ਬੋਲੀਆਂ ਅਤੇ ਲੋਕ ਗੀਤਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਇਕਬਾਲ ਗੁੰਨੋਮਾਜਰੀਆ ਨੇ ਬਾਖੂਬੀ ਨਿਭਾਈ ਅਤੇ ਇਸ ਮੌਕੇ ਤੇ ਕਲਾਕਾਰ ਗੁਰਮੀਤ ਕਲਾਰ ਨੇ ਪ੍ਰੋਗਰਾਮ ਦੌਰਾਨ ਹਾਜ਼ਰੀ ਨਾਲ ਸਾਂਝ ਪਾਈ, ਇਸ ਮੌਕੇ ਤੇ ਜਸਵੰਤ ਕੌਰ ਪਤਨੀ ਵਿਧਾਇਕ ਕੁਲਵੰਤ ਸਿੰਘ, ਸਰਬਜੀਤ ਸਿੰਘ ਸਮਾਣਾ- ਮੇਅਰ ਮੋਹਾਲੀ ਕਾਰਪੋਰੇਸ਼ਨ, ਰੂਪੰਜਲੀ ਪਤਨੀ ਸਰਬਜੀਤ ਸਿੰਘ ਸੁਹਾਣਾ ਮੇਅਰ ਮੋਹਾਲੀ ਕਾਰਪੋਰੇਸ਼ਨ, ਖੁਸ਼ਬੂ ਪਤਨੀ ਮਨਪ੍ਰੀਤ ਸਿੰਘ ਸਮਾਣਾ, ਰਾਜ ਲਾਲੀ ਗਿੱਲ -ਚੇਅਰਪਰਸਨ ਪੰਜਾਬ ਸਟੇਟ ਵੁਮਨ ਕਮਿਸ਼ਨ, ਪ੍ਰਭਜੋਤ ਕੌਰ ਇੰਜੀਨੀਅਰ ਪ੍ਰਭਜੋਤ ਕੌਰ -ਚੇਅਰਪਰਸਨ ਜ਼ਿਲਾ ਯੋਜਨਾ ਬੋਰਡ ਮੋਹਾਲੀ, ਮਨਪ੍ਰੀਤ ਸਿੰਘ ਸਮਾਣਾ, ਕੁਲਦੀਪ ਸਿੰਘ ਸਮਾਣਾ, ਗੁਰਮੀਤ ਕੌਰ ਸੈਣੀ, ਕਮਲਜੀਤ ਕੌਰ ਸੁਹਾਣਾ, ਸ਼ਰਨਜੀਤ ਕੌਰ ਸੁਹਾਣਾ, ਕਰਮਜੀਤ ਕੌਰ, ਰਮਨਪ੍ਰੀਤ ਕੌਰ ਕੁੰਬੜਾ, ਗੁਰਪ੍ਰੀਤ ਕੌਰ- ਮਟੌਰ, ਹਰਵਿੰਦਰ ਕੌਰ, ਜਗਵਿੰਦਰ ਕੌਰ, ਸਵਰਨ ਲਤਾ, ਰਮਨਦੀਪ ਕੌਰ, ਰਜਨੀ ਗੋਇਲ ( ਸਾਰੇ ਮੌਜੂਦਾ ਕੌਂਸਲਰ), ਜਸਵੀਰ ਕੌਰ ਅਤਲੀ ਸਾਬਕਾ ਕੌਂਸਲਰ, ਸਟੇਟ ਅਵਾਰਡੀ ਅਤੇ ਪ੍ਰਸਿੱਧ ਕਲਾ ਪ੍ਰੇਮੀ -ਫੂਲਰਾਜ ਸਿੰਘ, ਰਜਿੰਦਰ ਪ੍ਰਸਾਦ ਸ਼ਰਮਾ, ਹਰਪਾਲ ਸਿੰਘ ਚੰਨਾ, ਗੁਰਮੀਤ ਸਿੰਘ ਸੈਣੀ ਰਮਨਦੀਪ ਸਿੰਘ, ਰਣਦੀਪ ਸਿੰਘ- ਮਟੌਰ, ਗੁਰਜੀਤ ਸਿੰਘ- ਮਟੌਰ, ਵੀ ਹਾਜ਼ਰ ਸਨ ,












