ਸ਼ਹੀਦ ਭਾਈ ਨਿੱਝਰ ਖ਼ਿਲਾਫ਼ ਭਾਰਤ ਦਾ ਗੁਮਰਾਹਕੁੰਨ ਪ੍ਰਚਾਰ ਮੁੱਢੋਂ ਰੱਦ; ਕੈਨੇਡੀਅਨ ਸਿੱਖਾਂ ਨੇ ਹਿੱਕ ਦੇ ਜ਼ੋਰ ‘ਤੇ ਨਕਾਰਿਆ ਦਿੱਲੀ ਦਾ ਝੂਠ

ਨੈਸ਼ਨਲ ਪੰਜਾਬ

ਗੈਂਗਸਟਰਾਂ ਦੀਆਂ ਮਨਘੜਤ ਆਡੀਓਜ਼ ਰਾਹੀਂ ਖ਼ੁਦ ਨੂੰ ਪਾਕ-ਸਾਫ਼ ਦਿਖਾਉਣ ਦੀਆਂ ਭਾਰਤੀ ਕੋਸ਼ਿਸ਼ਾਂ ਹੋਈਆਂ ਨਾਕਾਮ

ਨਵੀਂ ਦਿੱਲੀ 29 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਕੈਨੇਡਾ ਦੀ ਧਰਤੀ ‘ਤੇ ਸਿੱਖ ਕੌਮ ਦੇ ਅਣਖੀਲੇ ਬੋਲ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਾਇਰਾਨਾ ਕਤਲ ਵਿੱਚ ਭਾਰਤ ਸਰਕਾਰ ਦਾ ਸਿੱਧਾ ਹੱਥ ਹੋਣ ਦੀ ਹਕੀਕਤ ਹੁਣ ਪੂਰੀ ਦੁਨੀਆ ਦੇ ਸਾਹਮਣੇ ਨੰਗੀ ਹੋ ਚੁੱਕੀ ਹੈ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੇਸ਼ ਦੀ ਪਾਰਲੀਮੈਂਟ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਪੁਖ਼ਤਾ ਖ਼ੁਫ਼ੀਆ ਸਬੂਤਾਂ ਦਾ ਸਨਸਨੀਖੇਜ਼ ਜ਼ਿਕਰ ਕਰਨ ਅਤੇ ਉਸ ਤੋਂ ਬਾਅਦ ਕੈਨੇਡੀਅਨ ਪੁਲਿਸ ਵੱਲੋਂ ਭਾਰਤੀ ਹਾਈ ਕਮਿਸ਼ਨਰ ਸਮੇਤ ਉੱਚ ਡਿਪਲੋਮੈਟਾਂ ਨੂੰ ਸਿੱਧਾ ਇਸ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੇ ਨੈੱਟਵਰਕ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ, ਭਾਰਤੀ ਹਕੂਮਤ ਦਾ ਅੱਤਵਾਦੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ।ਆਪਣੇ ਇਸ ਕੌਮਾਂਤਰੀ ਅਪਰਾਧ ਅਤੇ ਅਧਿਕਾਰੀਆਂ ਦੀਆਂ ਕਾਲੀਆਂ ਕਰਤੂਤਾਂ ‘ਤੇ ਪਰਦਾ ਪਾਉਣ ਲਈ ਭਾਰਤੀ ਖ਼ੁਫ਼ੀਆ ਏਜੰਸੀਆਂ ਹੁਣ ਬੌਖਲਾਹਟ ਵਿੱਚ ਅਤਿ ਹੋਛੇ ਹੱਥਕੰਡਿਆਂ ‘ਤੇ ਉੱਤਰ ਆਈਆਂ ਹਨ। ਆਪਣੇ ਹੀ ਪਾਲਤੂ ਗੈਂਗਸਟਰਾਂ ਦੀਆਂ ਮਨਘੜਤ ਅਤੇ ਫਰਜ਼ੀ ਆਡੀਓਜ਼ ਮੀਡੀਆ ਵਿੱਚ ਲੀਕ ਕਰਕੇ, ਭਾਰਤੀ ਕੌਂਸਲਖਾਨੇ ਦੇ ਗੁਨਾਹਗਾਰ ਰਾਜਦੂਤਾਂ ਨੂੰ ਪਾਕ-ਸਾਫ਼ ਦਿਖਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਸਿੱਖ ਕੌਮ ਲੱਤ ਮਾਰਦੀ ਹੈ। ਭਾਰਤ ਦੇ ਇਸ ਸਰਕਾਰੀ ਅੱਤਵਾਦ ਅਤੇ ਗੋਦੀ ਮੀਡੀਆ ਦੇ ਝੂਠੇ ਪ੍ਰਚਾਰ ਦਾ ਹਿੱਕ ਦੇ ਜ਼ੋਰ ‘ਤੇ ਜਵਾਬ ਦਿੰਦਿਆਂ ਸਮੂਹ ਖ਼ਾਲਿਸਤਾਨੀ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਲਲਕਾਰਿਆ ਹੈ। ਓਨ੍ਹਾ ਕਿਹਾ ਕਿ ਕੈਨੇਡੀਅਨ ਪੁਲਿਸ ਦੇ ਖੁਲਾਸਿਆਂ ਨੇ ਸਾਫ਼ ਕਰ ਦਿੱਤਾ ਸੀ ਕਿ ਭਾਰਤੀ ਡਿਪਲੋਮੈਟ ਆਪਣੀ ਸਿਆਸੀ ਛੋਟ ਦੀ ਦੁਰਵਰਤੋਂ ਕਰਕੇ ਕੈਨੇਡਾ ਵਿੱਚ ਸਿੱਖ ਆਗੂਆਂ ਦੀ ਨਿਸ਼ਾਨਦੇਹੀ ਕਰਨ ਅਤੇ ਸਥਾਨਕ ਗੈਂਗਸਟਰਾਂ ਰਾਹੀਂ ਉਨ੍ਹਾਂ ‘ਤੇ ਹਮਲੇ ਤੇ ਕਤਲ ਕਰਵਾਉਣ ਦੇ ਨਾਪਾਕ ਨੈੱਟਵਰਕ ਚਲਾ ਰਹੇ ਸਨ।ਓਨ੍ਹਾ ਕਿਹਾ ਭਾਈ ਨਿੱਝਰ ਇੱਕ ਉੱਚੇ-ਸੁੱਚੇ ਜੀਵਨ ਵਾਲੇ ਗੁਰਮੁਖ, ਹੱਥੀਂ ਕਿਰਤ ਕਰਨ ਵਾਲੇ ਅਤੇ ‘ਖ਼ਾਲਿਸਤਾਨ ਰੈਫ਼ਰੈਂਡਮ’ ਰਾਹੀਂ ਸਿੱਖਾਂ ਦੀ ਆਜ਼ਾਦੀ ਦੇ ਸ਼ਾਂਤਮਈ ਜਮਹੂਰੀ ਹੱਕ ਲਈ ਲੜਨ ਵਾਲੇ ਨਿਡਰ ਯੋਧੇ ਸਨ, ਜਿਨ੍ਹਾਂ ਦੀ ਵਧਦੀ ਸਿਆਸੀ ਤਾਕਤ ਤੋਂ ਦਿੱਲੀ ਦੀ ਹਕੂਮਤ ਕੰਬ ਚੁੱਕੀ ਸੀ।ਇਸ ਮੌਕੇ ਭਾਈ ਗੁਰਮੀਤ ਸਿੰਘ ਗਿੱਲ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਰਣਜੀਤ ਸਿੰਘ ਖਾਲਸਾ, ਭਾਈ ਹਰਬੰਸ ਸਿੰਘ ਔਜਲਾ ਅਤੇ ਭਾਈ ਜਗਦੀਪ ਸਿੰਘ ਪੱਨੂ ਸਮੇਤ ਐਸਐਫਜੇ ਦੀ ਲੀਡਰਸ਼ਿਪ ਨੇ ਭਾਰਤੀ ਹਕੂਮਤ ਨੂੰ ਸਖ਼ਤ ਚੇਤਾਵਨੀ ਦਿੰਦਿਆਂ “ਭਾਈ ਨਿੱਝਰ ਜਿੰਦਾਬਾਦ”, “ਭਾਰਤੀ ਸਰਕਾਰੀ ਅੱਤਵਾਦ ਮੁਰਦਾਬਾਦ” ਅਤੇ “ਖ਼ਾਲਿਸਤਾਨ ਜਿੰਦਾਬਾਦ” ਦੇ ਆਕਾਸ਼-ਗੂੰਜਵੇਂ ਨਾਅਰੇ ਲਾਏ।ਸਮੂਹ ਸਿੱਖ ਸੰਗਤ ਨੇ ਅਕਾਲ ਤਖ਼ਤ ਸਾਹਿਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪ੍ਰਣ ਲਿਆ ਹੈ ਕਿ ਭਾਰਤ ਦੇ ਕਿਸੇ ਵੀ ਝੂਠੇ ਪ੍ਰਚਾਰ, ਡਰਾਵੇ ਜਾਂ ਸਿਆਸੀ ਦਬਾਅ ਅੱਗੇ ਝੁਕਣ ਦੀ ਬਜਾਏ, ਸ਼ਹੀਦ ਭਾਈ ਨਿੱਝਰ ਦੀ ਸੋਚ ‘ਤੇ ਪਹਿਰਾ ਦਿੱਤਾ ਜਾਵੇਗਾ। ਭਾਰਤ ਦੇ ਸਰਕਾਰੀ ਜ਼ੁਲਮਾਂ ਦਾ ਜਵਾਬ ਵੋਟ ਦੀ ਤਾਕਤ ਨਾਲ ਦਿੱਤਾ ਜਾਵੇਗਾ ਅਤੇ ਖ਼ਾਲਿਸਤਾਨ ਰੈਫ਼ਰੈਂਡਮ ਦੀ ਮੁਹਿੰਮ ਨੂੰ ਪੂਰੀ ਤਾਕਤ ਅਤੇ ਚੜ੍ਹਦੀ ਕਲਾ ਨਾਲ ਆਜ਼ਾਦ ਖ਼ਾਲਿਸਤਾਨ ਦੀ ਮੰਜ਼ਿਲ ਤੱਕ ਪਹੁੰਚਾਇਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।