ਆਕੜ ਰਿਸ਼ਤੇ ਛੁਡਵਾ ਦੇਂਦੀ ਏ,

ਸਾਹਿਤ ਪੰਜਾਬ

ਆਕੜ ਰਿਸ਼ਤੇ ਛੁਡਵਾ ਦੇਂਦੀ ਏ,
ਇੱਕ ਦਿਨ ਇਕੱਲਿਆਂ ਪਾ ਦੇਂਦੀ ਏ।

ਪਹਿਲਾਂ ਪਹਿਲ ਅਸਮਾਨੀ ਉਡਾਵੇ,
ਫਿਰ ਇੱਕੋ ਦਮ ਭੂੰਜੇ ਲਾਹ ਦੇਂਦੀ ਏ।

ਆਪਣੇ ਤੋਂ ਉੱਚਾ ਕੋਈ ਦਿਖਦਾ ਨਹੀਂ,
ਐਸੀ ਗ਼ਲਤ ਫਹਿਮੀ ਪਾ ਦੇਂਦੀ ਏ।

ਦੂਜਿਆਂ ਨੂੰ ਨੀਵਾਂ ਦਿਖਾਉਣ ਲਈ,
ਝੂਠ ਨੂੰ ਸੱਚ ਬਣਾ ਦੇਂਦੀ ਏ।

ਆਪਣੇ ਹੀ ਆਪਣਿਆਂ ਦੇ ਬਣ ਜਾਂਦੇ ਦੁਸ਼ਮਣ,
ਅਕਲ ਤੇ ਪਰਦਾ ਪਾ ਦੇਂਦੀ ਏ।

ਚਾਰ ਦਿਨਾਂ ਦੀ ਆਕੜ ਬੰਦਿਆਂ
ਉਮਰ ਭਰ ਦੀਆਂ ਖੁਸ਼ੀਆਂ ਗਵਾ ਦੇਂਦੇ ਨੇ।
ਮਨਪ੍ਰੀਤ ਕੌਰ ਲੁਧਿਆਣਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।