ਸਟੇਟ ਅਵਾਰਡੀ ਡਾ. ਰਜਿੰਦਰ ਸਿੰਘ ਸੈਣੀ ਅਤੇ ਯੰਗ ਟੀਚਰ ਅਵਾਰਡੀ ਰਾਜਦੀਪ ਕੌਰ ਦਾ ਆਪਣੇ-ਆਪਣੇ ਸਕੂਲਾਂ ਵਿੱਚ ਨਿੱਘਾ ਸਵਾਗਤ

ਪੰਜਾਬ

ਰਾਜਪੁਰਾ, 7 ਸਤੰਬਰ ,ਬੋਲੇ ਪੰਜਾਬ ਬਿਊਰੋ;

ਬਲਾਕ ਨੋਡਲ ਅਫ਼ਸਰ ਰਾਜਪੁਰਾ-2 ਹਰਪ੍ਰੀਤ ਸਿੰਘ, ਹੈੱਡ ਮਾਸਟਰ ਦੀ ਅਗਵਾਈ ਹੇਠ ਸਟੇਟ ਅਵਾਰਡੀ ਅਧਿਆਪਕ ਡਾ. ਰਜਿੰਦਰ ਸਿੰਘ ਸੈਣੀ ਅਤੇ ਯੰਗ ਟੀਚਰ ਅਵਾਰਡੀ ਅਧਿਆਪਕਾ ਰਾਜਦੀਪ ਕੌਰ ਦਾ ਆਪਣੇ-ਆਪਣੇ ਸਕੂਲਾਂ ਵਿੱਚ ਪੁੱਜਣ ’ਤੇ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਸਟੇਟ ਅਵਾਰਡੀ ਅਧਿਆਪਕ ਡਾ. ਰਜਿੰਦਰ ਸਿੰਘ ਸੈਣੀ, ਜੋ ਕਿ ਪੀ.ਐੱਮ. ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਐਨ.ਟੀ.ਸੀ., ਰਾਜਪੁਰਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਅਤੇ ਯੰਗ ਟੀਚਰ ਅਵਾਰਡੀ ਅਧਿਆਪਕਾ ਰਾਜਦੀਪ ਕੌਰ, ਜੋ ਕਿ ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ, ਰਾਜਪੁਰਾ ਵਿਖੇ ਸੇਵਾਵਾਂ ਨਿਭਾ ਰਹੀ ਹਨ, ਦਾ ਸਕੂਲਾਂ ਵਿੱਚ ਪੁੱਜਣ ’ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਦੋਵੇਂ ਸਕੂਲਾਂ ਦਾ ਮਾਹੌਲ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਵਿਦਿਆਰਥੀਆਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਆਪਣੇ ਅਵਾਰਡੀ ਅਧਿਆਪਕਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕੀਤਾ।

ਬੀ.ਐੱਨ.ਓ. ਰਾਜਪੁਰਾ-2 ਹਰਪ੍ਰੀਤ ਸਿੰਘ ਨੇ ਦੋਵੇਂ ਅਵਾਰਡੀ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਨਮਾਨ ਨਾ ਸਿਰਫ਼ ਸਬੰਧਤ ਅਧਿਆਪਕਾਂ ਲਈ ਮਾਣ ਅਤੇ ਸਨਮਾਨ ਦੀ ਗੱਲ ਹੁੰਦੇ ਹਨ, ਸਗੋਂ ਇਹ ਸਮੁੱਚੇ ਅਧਿਆਪਕ ਵਰਗ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਡਾ. ਰਜਿੰਦਰ ਸਿੰਘ ਸੈਣੀ ਅਤੇ ਰਾਜਦੀਪ ਕੌਰ ਨੇ ਆਪਣੀ ਮਿਹਨਤ, ਲਗਨ ਅਤੇ ਸਿੱਖਿਆ ਪ੍ਰਤੀ ਸਮਰਪਣ ਭਾਵਨਾ ਸਦਕਾ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ, ਹੈੱਡ ਮਿਸਟ੍ਰੈਸ ਵੀਨਾ ਅਰੋੜਾ, ਜਤਿੰਦਰ ਸਿੰਘ ਬਲਾਕ ਰਿਸੋਰਸ ਪਰਸਨ, ਚਰਨਜੀਤ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਮੇਤ ਦੋਵੇਂ ਸਕੂਲਾਂ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ।

ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਦੋਵੇਂ ਸਨਮਾਨਿਤ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਵਿੱਚ ਹੋਰ ਵੀ ਉੱਚੀਆਂ ਅਤੇ ਮਾਣਮੱਤੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।