ਮੋਹਾਲੀ 10 ਸਤੰਬਰ ,ਬੋਲੇ ਪੰਜਾਬ ਬਿਊਰੋ;
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਮੂਹਰੇ ਪੱਕਾ ਧਰਨਾ ਚੱਲਦੇ ਨੂੰ ਲੱਗਭੱਗ ਪੂਰਾ ਮਹੀਨਾ ਹੋ ਗਿਆ ਹੈ।ਪਰ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ।ਸਰਕਾਰ ਦੀ ਵਾਅਦਾ ਖਿਲਾਫੀ ਤੋਂ ਨਰਾਜ਼ ਹੋਏ ਅਧਿਆਪਕ 20 ਸਤੰਬਰ ਨੂੰ ਮੋਹਾਲੀ ਵਿਖੇ ਕਰਨਗੇ ਵੱਡੇ ਐਕਸ਼ਨ,
ਸੱਤਾ ਚ ਆਉਣ ਤੋਂ ਪਹਿਲਾਂ ਇਹਨਾਂ ਅਧਿਆਪਕਾ ਦੇ ਧਰਨੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ, ਕੱਚੇ ਅਧਿਆਪਕਾ ਨੂੰ ਸਰਕਾਰ ਆਉਣ ਤੇ ਪੂਰੇ ਸਕੇਲ ਤੇ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਪਰ ਸਰਕਾਰ ਦੇ ਸਾਢੇ 4 ਸਾਲ ਤੋ ਉਪਰ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਨਹੀਂ ਕੀਤਾ ਗਿਆ ਪੱਕਾ। ਕੇਵਲ ਉੱਕਾ ਬੁੱਕਾ ਤਨਖਾਹ ਵਾਧਾ ਤੇ 5% ਸਲਾਨਾ ਵਾਧਾ ਹੀ ਦਿੱਤਾ ਗਿਆ ਹੈ। ਸਰਕਾਰ ਨਾਲ ਜਿਨੀਆਂ ਵੀ ਮੀਟਿੰਗਾ ਹੋ ਰਹੀਆਂ ਨੇ ਸਾਰੀਆਂ ਹੁਣ ਤੱਕ ਬੇਸਿੱਟਾ ਨੇ।
ਸਪੈਸ਼ਲ ਕਾਰਡ ਅਧਿਆਪਕਾ ਨੇ ਯੂਮ ਦੇ ਮਾਧਿਅਮ ਰਾਹੀਂ ਮੀਟਿੰਗ ਕਰਕੇ ਇੱਕ 20 ਸਤੰਬਰ ਨੂੰ ਵੱਡਾ ਐਕਸ਼ਨ ਕਰਨ ਦਾ ਫੈਸਲਾ ਲਿਆ ਹੈ। ਇਸ ਸਮੇਂ ਪੰਜਾਬ ਦੇ ਸਾਰੇ ਆਗੂ ਤੇ ਵੱਖ-ਵੱਖ ਜਿਲਾਏ ਪ੍ਰਧਾਨਾ ਦੀ ਸਮੁੱਚੀ ਟੀਮ ਦੀ ਹਾਜਰੀ ਚ ਇਹ ਫੈਸਲਾ ਲਿਆ ਗਿਆ।
ਇਸ ਸਮੇਂ ਯੂਮ ਮੀਟਿੰਗ ਚ ਸਾਥੀ ਹਰਪ੍ਰੀਤ ਕੌਰ, ਤੇਜਿੰਦਰ ਕੌਰ 12/14, ਜਸਪਾਲ ਸਿੰਘ ਮੁਕਤਸਰ, ਅਣਖਵੀਰ ਸਿੰਘ ਤਰਨਤਾਰਨ ਕਰਮਿੰਦਰ ਸਿੰਘ ਪਟਿਆਲਾ, ਹਰਵਿੰਦਰ ਸਿੰਘ ਦਿੜ੍ਹਬਾ, ਮੇਜਰ ਸਿੰਘ ਮਾਨਸਾ, ਗੁਰਜੀਤ ਸਿੰਘ ਬਰਨਾਲਾ, ਇੰਦਰਜੀਤ ਹਾਂਡਾ, ਜਗਵਿੰਦਰ ਖੰਨਾ, ਕਪੂਰ ਸਿੰਘ ਰਾਜਪੁਰਾ, ਰਾਜਪਾਲ ਮਾਨਸਾ, ਮਨੀਸ਼ ਮੋਹਾਲੀ, ਕਮਲ ਬਠਿੰਡਾ, ਸਨੀ ਗੁਰਦਾਸਪੁਰ, ਮੰਗਾਂ ਫਾਜਲਿਕਾ, ਬਲਜਿੰਦਰ ਮੋਹਾਲੀ,ਅੰਮ੍ਰਿਪਾਲ ਸਿੰਘ ਢਿੱਲੋਂ, ਰਣਵੀਰ ਸਿੰਘ ਪੱਨੂੰ ਕੁਲਵਿੰਦਰ ਸਿੰਘ ਨਾੜੂ ਜਸਵੰਤ ਸਿੰਘ ਪੰਨੂ ਬੇਅੰਤ ਸਿੰਘ ਪਟਿਆਲਾ ਮਹੇਸਇੰਦਰ ਸਿੰਘ ਰੁਪਿੰਦਰ ਸਿੰਘ ਪਟਿਆਲਾ ਯੁਵਰਾਜ ਸਿੰਘ ਅੰਮ੍ਰਿਤਸਰ ਧਰਵਿੰਦਰ ਸਿੰਘ ਪਟਿਆਲਾ ਗੁਰਤੇਜ ਸਿੰਘ ਗੁਰਦੇਵ ਸਿੰਘ ਅਮ੍ਰਿਤਸਰ ਸੁਭਾਸ਼ ਧਲਵੀਰ ਸਿੰਘ ਪ੍ਰਗਟ ਸਿੰਘ ਭੂਮਸੀ ਆਦਿ ਹਾਜ਼ਰ ………..ਸਨ।












