ਚੰਡੀਗੜ੍ਹ 12 ਸਤੰਬਰ ,ਬੋਲੇ ਪੰਜਾਬ ਬਿਊਰੋ;
ਗਲੋਅ ਬੱਲ ਆਰਟ ਕਰੀਏਸ਼ਨਜ ਵਲੋਂ ਸੱਚੀ ਕਹਾਣੀ ਉਤੇ ਅਧਾਰਿਤ ਲਘੁ-ਫਿਲਮ “ਮੁੱਸਰਤ-ਸਰਹੱਦੋਂ ਪਾਰ” ਦਾ ਸ਼ੋਅ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ, ਚੰਡੀਗੜ੍ਹ ਦੇ ਸਹਿਯੋਗ ਨਾਲ ਸੈਕਟਰ 17 ਵਿਖੇ ਇਸੇ ਲਾਇਬ੍ਰੇਰੀ ਵਿਚ ਕਰਵਾਇਆ ਗਿਆ।ਭਾਰਤ-ਪਾਕਿਸਤਾਨ ਦੀ ਸਰਹੱਦ ਪਾਰਲੇ ਪਿਆਰ ਕਹਾਣੀ ਉਤੇ ਅਧਾਰਿਤ ਇਸ ਫਿਲਮ ਨੂੰ ਡਾ. ਮਨਜੀਤ ਸਿੰਘ ਬੱਲ ਨੇ ਲਿਖਿਆ, ਇੰਦਰਜੀਤ ਕੌਰ ਬੱਲ ਨੇ ਪ੍ਰੋਡਿਊਸ ਕੀਤਾ ਅਤੇ ਸੋਮ ਸਹੋਤਾ ਨੇ ਨਿਰਦੇਸ਼ਨ ਕੀਤਾ।
ਇਸ ਵਿਚ ਮੁੱਖ ਭੂਮਿਕਾ ਯਾਸਮੀਨ, ਹਰਵਿੰਦਰ ਖੰਨਾ, ਮਹਿਤਾਬ ਬੱਲ, ਜੋਰਾ ਬੱਲ ਦੀ ਹੈ ਭਾਵੇਂ ਕਿ ਜਗਜੀਤ ਸਰੀਨ, ਪਰਮਿੰਦਰ ਪਾਲ ਕੌਰ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ,ਅਨਿਲ ਸਨੌਰੀ ਨੇ ਵੀ ਸ਼ਲਾਘਯੋਗ ਰੋਲ ਨਿਭਾਇਆ ਹੈ।ਵਿਨੋਦ ਰੱਤੀ ਨੇ ਖੂਬਸੂਰਤ ਸੰਗੀਤ ਦਿੱਤਾ ਹੈ।
ਇਸ ਫਿਲਮ ਦੇ ਸ਼ੁਰੂ ਵਿਚ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਰਸ਼ਕਾਂ ਨੂੰ ਜੀ ਆਇਆਂ ਆਖਿਆ ਅਤੇ ਫਿਲਮ ਬਨਾਉਣ ਵਾਲੇ ਮਿਹਨਤੀ,ਸਿਰੜੀ, ਵਿਦਵਾਨ ਸੱਜਣਾਂ ਨੂੰ ਸਲਾਮ ਕੀਤਾ।ਡਾ. ਮਨਜੀਤ ਸਿੰਘ ਬੱਲ ਨੇ ਦੱਸਿਆ ਕਿ ਉਹ ਜਦੋਂ ਪਹਿਲੀ ਵਾਰ ਜਥੇ ਨਾਲ ਲਾਹੌਰ ਗਏ ਸਨ ਤਾਂ ਉਥੇ ਇਕ ਨੌਜਵਾਨ ਉਚੇਚੇ ਤੌਰ ਤੇ ਇਹਨਾਂ ਨੂੰ ਮਿਲਿਆ। ਉਸ ਨੇ ਬੇਨਤੀ ਕੀਤੀ ਕਿ ਮੇਰੀ ਪ੍ਰੇਮ ਕਹਾਣੀ ਸੁਣੀ ਜਾਵੇ ਅਤੇ ਜਿੰਨਾ ਕੁ ਹੋ ਸਕੇ ਕੁੜੀ ਨੂੰ ਮੇਰਾ ਦਰਦ ਦੱਸ ਦੇਣਾ।ਉਸ ਆਧਾਰ ਤੇ ਇਹ ਫਿਲਮ ਬਣੀ।ਫਿਲਮ ਦੇ ਸ਼ੋਅ ਤੋਂ ਬਾਦ ਪਰਮਜੀਤ ਕੌਰ ਪਰਮ, ਬਲਕਾਰ ਸਿੱਧੂ, ਦਰਸ਼ਨ ਤਿਊਣਾ, ਰੂਪ ਸਿੰਘ ਦਿਓਲ,ਸੁਮਨ ਰਾਣੀ ਅਤੇ ਸੋਮ ਸਹੋਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਚੰਡੀਗੜ੍ਹ, ਮੋਹਾਲੀ, ਪਿੰਜੌਰ, ਪੰਚਕੂਲਾ,ਖਰੜ ਤੋਂ ਲਗਭਗ ਅੱਸੀ ਪਤਵੰਤੇ ਸੱਜਣਾਂ ਨੇ ਇਸ ਡੇਢ ਘੰਟੇ ਦੀ ਫਿਲਮ ਦਾ ਅਨੰਦ ਮਾਣਿਆ ਹਰਪਾਲ ਸਿੰਘ ਬੱਲ ਵਲੋਂ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਸਟੇਜ ਸੰਚਾਲਨ, ਭਰਪੂਰ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਕੀਤਾ।












