ਗੈਰ ਵਿੱਦਿਕ ਡਿਊਟੀਆਂ ਦੇ ਵਿਰੋਧ ਵਿੱਚ ਪਟਿਆਲਾ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ

ਪੰਜਾਬ

ਪਟਿਆਲਾ 15 ਸਤੰਬਰ ,ਬੋਲੇ ਪੰਜਾਬ ਬਿਊਰੋ;


ਅੱਜ ਕੰਪਿਊਟਰ ਟੀਚਰਜ ਯੂਨੀਅਨ,ਪਟਿਆਲਾ ਵੱਲੋਂ ਸੂਬਾ ਕਮੇਟੀ ਮੈਂਬਰ ਪਰਮਵੀਰ ਸਿੰਘ, ਹਨੀ ਗਰਗ ਅਤੇ ਰਣਜੀਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੁਆਰਾ ਵੱਖ ਵੱਖ ਤਹਿਸੀਲਾਂ ਵਿਚ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦੀਆਂ ਡਿਊਟੀਆਂ ਦੇ ਵਿਰੋਧ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਡੀਸੀ ਦਫਤਰ ਪਟਿਆਲਾ ਵਿਖੇ ਆਪਣਾ ਰੋਸ਼ ਦਰਜ ਕਰਵਾਇਆ ਗਿਆ। ਸਮੂਹ ਸਾਥੀਆਂ ਨੇ ਮੌਕੇ ਉੱਤੇ ਗੈਰ ਵਿਦਿਕ ਡਿਊਟੀਆਂ ਦੇ ਵਿਰੋਧ ਵਿੱਚ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਹ ਗੈਰ ਵਿਧਕ ਡਿਊਟੀਆਂ ਕੱਟਣ ਦੇ ਲਈ ਕਿਹਾ ਗਿਆ। ਜਿਲਾ ਪ੍ਰਧਾਨ ਬਲਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੁਮਿਤ ਕੁਮਾਰ ਨੇ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਆਪਣੇ ਮੁਲਾਜ਼ਮ ਹੀ ਨਹੀਂ ਮੰਨਦੀ ਪਰ ਦੂਜੇ ਪਾਸੇ ਉਹਨਾਂ ਨੂੰ ਹਰ ਇੱਕ ਗੈਰ ਵਿਦਿਕ ਸਰਕਾਰੀ ਡਿਊਟੀ ਦੇ ਵਿੱਚ ਝੋਂਕ ਦਿੱਤਾ ਜਾਂਦਾ ਹੈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਵੀ ਸੋਸ਼ਲ ਸਕਿਉਰਟੀ ਸਕੀਮ ਕੰਪਿਊਟਰ ਅਧਿਆਪਕਾਂ ਉੱਤੇ ਲਾਗੂ ਕੀਤੀ ਗਈ ਹੈ। ਸਾਥੀਆਂ ਵੱਲੋਂ ਸਮੂਹ ਅਧਿਆਪਕ ਸਾਥੀਆਂ ਦੀਆਂ ਡਿਊਟੀਆਂ ਕੱਟਣ ਲਈ ਕਿਹਾ ਗਿਆ। ਪਟਿਆਲਾ ਪ੍ਰਸ਼ਾਸਨ ਵੱਲੋਂ ਡੀ.ਸੀ. ਸਾਹਿਬ ਨਾਲ ਕੱਲ ਦੀ ਮੀਟਿੰਗ ਫਿਕਸ ਕਰਵਾਈ ਗਈ ਤਾਂ ਜੋ ਇਹ ਗੈਰ ਵਿਦਿਕ ਡਿਊਟੀਆਂ ਦਾ ਮਸਲਾ ਉਹਨਾਂ ਨਾਲ ਬੈਠ ਕੇ ਵਿਚਾਰਿਆ ਜਾ ਸਕੇ। ਇਸ ਮੌਕੇ ਡੀ.ਟੀ.ਐਫ. ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਪੁਰਾਣੀ ਪੈਨਸ਼ਨ ਬਹਾਲੀ ਮੋਰਚਾ ਜਗਜੀਤ ਸਿੰਘ, ਡੀ.ਐਮ.ਐਫ. ਗੁਰਜੀਤ ਸਿੰਘ ਘੱਗਾ ਅਤੇ ਜੀ.ਟੀ.ਯੂ. ਪਰਮਜੀਤ ਸਿੰਘ , ਜਰਨਲ ਸਕੱਤਰ ਧਿਆਨ ਸਿੰਘ ਅਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੇਹਰਾ ਨੇ ਕਿਹਾ ਕਿ ਕੋਈ ਵੀ ਕੋਈ ਵੀ ਅਧਿਆਪਕ ਇਹ ਗੈਰ ਵਿੱਦਿਅਕ ਡਿਊਟੀਆਂ ਜੁਆਇਨ ਨਹੀਂ ਕਰੇਗਾ ਅਤੇ ਜੇਕਰ ਕਿਸੇ ਵੀ ਅਧਿਆਪਕ ਉੱਤੇ ਇਹਨਾਂ ਡਿਊਟੀਆਂ ਕਰਕੇ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਜਥੇਬੰਦੀ ਉਹਨਾਂ ਦੇ ਨਾਲ ਖੜੇਗੀ। ਇਸ ਮੌਕੇ ਰਵਿੰਦਰ ਸਿੰਘ ਸੈਣੀ, ਦਵਿੰਦਰ ਸਿੰਘ ਪਾਤੜਾ, ਅਮਨਦੀਪ ਕੌਰ ਵਾਲੀਆ, ਸੀਮਾ ਰਾਣੀ, ਰੁਚੀ ਗਰਗ, ਰਵਿੰਦਰ ਸਿੰਘ, ਉਧਮ ਸਿੰਘ, ਪਰਮਜੀਤ ਸਿੰਘ, ਛਿੰਦਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਸ਼ਾਮਿਲ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।