ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਵਿਧਾਇਕ ਹਲਕਾ ਅਮਲੋਹ ਦੇ ਦਫਤਰ ਤੋਂ ਬਾਹਰ ਦਿੱਤਾ ਗਿਆ ਵਿਸ਼ਾਲ ਧਰਨਾ

ਪੰਜਾਬ

ਮੁਲਾਜ਼ਮ ਮੰਗਾਂ ਦਾ ਤੁਰੰਤ ਕੀਤਾ ਜਾਵੇ ਨਿਪਟਾਰਾ

ਫਤਿਹਗੜ੍ਹ ਸਾਹਿਬ,20, ਸਤੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ);

ਸਾਂਝੀ ਤਾਲਮੇਲ ਕਮੇਟੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਗੂ ਹਰਜੀਤ ਸਿੰਘ, ਰੋਸ਼ਨ ਲਾਲ ਸੂਦ, ਰਾਜੇਸ਼ ਕੁਮਾਰ ਅਮਲੋਹ, ਜੋਸ਼ੀਲ ਤਿਵਾੜੀ, ਸ਼ਮਸ਼ੇਰ ਸਿੰਘ ਪ੍ਰਧਾਨ ਪੰਜਾਬ ਪੁਲਿਸ ਐਸੋਸੀਏਸ਼ਨ, ਜਗਤਾਰ ਸਿੰਘ ਫੈਜੁੱਲਾਪੁਰ, ਪ੍ਰਵੀਨ ਬਾਲਾ, ਕੁਲਵੰਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਆਹਲੂਵਾਲੀਆ ਸੂਬਾ ਪ੍ਰੈੱਸ ਸਕੱਤਰ , ਮੱਘਰ ਸਿੰਘ ਅਮਲੋਹ ਅਤੇ ਕ੍ਰਿਸ਼ਨ ਲਾਲ ਚਨਾਰਥਲ ਖੁਰਦ ਦੀ ਅਗਵਾਈ ਵਿੱਚ ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਫਤਰ ਤੋਂ ਬਾਹਰ ਮੁਲਾਜ਼ਮਾਂ, ਪੈਂਸ਼ਨਰਾਂ ਵੱਲੋਂ ਅਤੇ ਸਫਾਈ ਸੇਵਿਕਾਂ ਆਦਿ ਵੱਲੋਂ ਵੱਡੀ ਗਿਣਤੀ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ। ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮ ਮੰਗਾਂ ਸਬੰਧੀ ਅਪਣਾਈ ਜਾ ਰਹੀ ਡੰਗ ਟਪਾਊ ਨੀਤੀ ਦਾ ਡੱਟਵਾਂ ਵਿਰੋਧ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਸਿੰਗਲ ਅਤੇ ਡਬਲ ਬੈਂਚ ‘ਤੇ ਹਾਰ ਜਾਣ ਦੇ ਬਾਵਜੂਦ ਵੀ ਮਾਣਯੋਗ ਸੁਪਰੀਮ ਕੋਰਟ ਵਿਖੇ ਜਾ ਕੇ ਸਮਾਂ ਖਰਾਬ ਕਰਨਾ ਅਤੇ ਡੰਗ ਟਪਾਊ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ। ਪੈਂਸ਼ਨਰਾਂ ਨੂੰ ਪੈਂਨਸ਼ਨ ਦੀ ਦੁਹਰਾਈ 2.59 ਗੁਣਾਂਕ ਨਾਲ ਕਰਨ ਦੀ ਮੰਗ ਕੀਤੀ ਗਈ। ਸ਼ਹਿਰੀ ਕਮੇਟੀਆਂ ਅਤੇ ਹੋਰ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਕੇ ਪੂਰੇ ਗਰੇਡ ਦੀ ਮੰਗ ਕੀਤੀ ਗਈ। ਮੁਲਾਜ਼ਮਾਂ ਦੀ ਪੁਰਾਣੀ ਪੈਂਨਸ਼ਨ ਬਹਾਲੀ ਦਾ ਮੁੱਦਾ ਬਹੁਤ ਹੀ ਭਖਵੀਂ ਮੰਗ ਹੈ , ਇਸ ਸਬੰਧੀ ਪੰਜਾਬ ਸਰਕਾਰ ਤੋਂ ਬਹੁਤ ਤਿੱਖੇ ਸੁਆਲ ਪੁੱਛੇ ਗਏ।ਆਗੂਆਂ ਵੱਲੋਂ ਪੁਰਾਣੀ ਪੈਂਨਸ਼ਨ ਬਹਾਲੀ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਉਪਰੰਤ 15—1—2015 ਅਤੇ 17—07—2020 ਦਾ ਮੁਲਾਜ਼ਮ ਮਾਰੂ ਪੱਤਰਾਂ ਜਿਸ ਵਿੱਚ ਕ੍ਰਮਵਾਰ ਬੇਸਿਕ ਪੇਅ ‘ਤੇ ਕੰਮ ਕਰਨ ਅਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਅਤੇ ਮੁੱਢੋ ਰੱਦ ਕਰਕੇ ਮੁਲਾਜ਼ਮਾਂ ਨੂੰ ਪੂਰੇ ਸਕੇਲ ਦਿੱਤੇ ਜਾਣ ਦੀ ਮੰਗ ਕੀਤੀ ਗਈ। ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਜਿਵੇਂ ਅਧਿਆਪਕ, ਸਫਾਈ ਸੇਵਕ, ਦਰਜਾ ਚਾਰ, ਮਿੱਡ ਡੇ ਮੀਲ ਵਰਕਰ ਆਂਗਣਵਾੜੀ ਵਰਕਰ, ਆਸ਼ਾ ਵਰਕਰ, ਏ.ਆਈ. ਵਲੰਟੀਅਰਜ਼/ ਐਸੋਸੀਏਟ ਟੀਚਰ ਆਦਿ ਨੂੰ ਰੈਗੂਲਰ ਕਰਨ ਅਤੇ ਉਨ੍ਹਾਂ ਦੀਆਂ ਨਿਗੂਣੀਆਂ ਤਨਖਾਹਾਂ ਵਿੱਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਗਈ। ਸਕੂਲਾਂ ਵਿੱਚ ਸਫਾਈ ਕਰਮਚਾਰੀਆਂ ਦੀ ਤੁਰੰਤ ਪੱਕੀ ਭਰਤੀ ਕੀਤੀ ਜਾਵੇ। ਸਕੂਲਾਂ ਵਿੱਚ ਸਫਾਈ ਅਤੇ ਰੰਗ ਰੋਗਨ ਕਰਨ ਲਈ ਪੂਰੇ ਸਾਲ ਦੀ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਗਈ। ਮੁਲਾਜ਼ਮਾਂ ਦੇ ਪੇਂਡੂ ਭੱਤੇ ਅਤੇ ਕੱਟੇ ਗਏ ਭੱਤਿਆਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਦਰਜ਼ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਵੀ ਮੰਗ ਕੀਤੀ ਗਈ। ਅੰਤ ਵਿੱਚ ਹਲਕਾ ਵਿਧਾਇਕ ਦੇ ਦਫਤਰ ਦਾ ਘਰਾਓ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਰਾਮਸ਼ਰਨ ਸੂਦ, ਅਮਰਜੀਤ ਸਿੰਘ, ਬਲਤੇਜ ਸਿੰਘ ਬੁੱਗਾ, ਰਾਜਿੰਦਰ ਸਿੰਘ ਰਾਜਨ, ਸਤਿੰਦਰ ਸਿੰਘ, ਰਣਜੀਤ ਸਿੰਘ ਬਰਵਾਲੀ, ਚਰਨਜੀਤ ਸਿੰਘ, ਜਸਵੀਰ ਸਿੰਘ, ਜਗਦੀਸ਼ ਸਿੰਘ ਰਾਣਾ, ਗੁਰਮੀਤ ਸਿੰਘ ਘੁੰਮਣ, ਮਨਜੀਤ ਸਿੰਘ, ਮੇਜਰ ਸਿੰਘ, ਅਮਰਜੀਤ ਗਰੇਵਾਲ, ਬਲਵੀਰ ਸਿੰਘ ਜੱਲਾ, ਨੇਤਰ ਸਿੰਘ, ਸੁਖਵਿੰਦਰ ਸਿੰਘ ਮਾਜਰੀ, ਸੁਖਚੈਨ ਸਿੰਘ ਜੱਲਾ, ਬਲਵੀਰ ਸਿੰਘ, ਸੱਜਣ ਸਿੰਘ, ਰਾਜੀਵ ਕੁਮਾਰ, ਪਰਮਜੀਤ ਕੁਮਾਰ, ਮਲਕੀਤ ਸਿੰਘ ਖੰਨਾ, ਹਰਪਾਲ ਸਿੰਘ, ਜੋਧ ਸਿੰਘ, ਬਲਜੀਤ ਸਿੰਘ, ਸ਼ਿੰਗਾਰਾ ਸਿੰਘ ਭੜੀ, ਹਰਨੇਕ ਸਿੰਘ ਤਲਵਾੜਾ, ਰਾਜੀਵ ਕਰਕਰਾ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਅਵਤਾਰ ਰਾਠੀ, ਸਲੋਨੀ ਭਾਗੀ, ਨੀਸ਼ਾ ਰਾਣੀ, ਰੁਪਿੰਦਰ ਕੌਰ, ਬਲਜੀਤ ਕੌਰ, ਮਨਦੀਪ ਕੌਰ, ਸੋਨੀਆ, ਪਰਮਜੀਤ ਕੌਰ, ਨੀਤੂ, ਅਮਨਦੀਪ ਕੌਰ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।