ਮਾਸਕੋ, 21 ਸਤੰਬਰ, ਬੋਲੇ ਪੰਜਾਬ ਬਿਊਰੋ :
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪਾਰਟੀ ‘ਯੂਨਾਈਟਿਡ ਰਸ਼ੀਆ’ ਨੇ ਰੂਸ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਹਾਸਲ ਕਰ ਲਈ ਹੈ। ਸ਼ੁਰੂਆਤੀ ਨਤੀਜੇ ਦਰਸਾਉਂਦੇ ਹਨ ਕਿ ਪਾਰਟੀ 57.5% ਵੋਟਾਂ ਨਾਲ ਅਜਿੱਤ ਬੜ੍ਹਤ ਬਣਾਈ ਹੋਈ ਹੈ। ਚੋਣਾਂ ਦੇ ਅਧਿਕਾਰਤ ਨਤੀਜੇ ਅਜੇ ਐਲਾਨੇ ਜਾਣੇ ਬਾਕੀ ਹਨ।
ਫਰਵਰੀ 2022 ਵਿੱਚ ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੋਂ ਬਾਅਦ ਇਹ ਪਹਿਲੀਆਂ ਸੰਸਦੀ ਚੋਣਾਂ ਹਨ। ਪੁਤਿਨ ਨੇ ਇਨ੍ਹਾਂ ਚੋਣਾਂ ਨੂੰ ਯੂਕਰੇਨ ਵਿੱਚ ਲੜ ਰਹੀਆਂ ਰੂਸੀ ਫੌਜਾਂ ਲਈ ਸਮਰਥਨ ਦੇ ਪ੍ਰਦਰਸ਼ਨ ਵਜੋਂ ਪੇਸ਼ ਕੀਤਾ ਸੀ।
ਸਾਲ 2021 ਵਿੱਚ ਹੋਈਆਂ ਪਿਛਲੀਆਂ ਸੰਸਦੀ ਚੋਣਾਂ ਦੌਰਾਨ, ‘ਯੂਨਾਈਟਿਡ ਰੂਸ਼ੀਆ’ ਨੇ ‘ਸਟੇਟ ਡੂਮਾ’ ਦੀਆਂ 450 ਵਿੱਚੋਂ 324 ਸੀਟਾਂ ਜਿੱਤੀਆਂ ਸਨ।
‘ਸਟੇਟ ਡੂਮਾ’ ਰੂਸੀ ਸੰਸਦ ਦਾ ਹੇਠਲਾ ਸਦਨ ਹੈ। ਇਸ ਵਿੱਚ ਕੁੱਲ 450 ਸੀਟਾਂ ਹਨ; ਇਨ੍ਹਾਂ ਵਿੱਚੋਂ 225 ਸੀਟਾਂ ਪਾਰਟੀ ਨੂੰ ਮਿਲੀਆਂ ਵੋਟਾਂ ਦੇ ਆਧਾਰ ‘ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਜਦਕਿ ਬਾਕੀ 225 ਸੀਟਾਂ ਵੱਖ-ਵੱਖ ਚੋਣ-ਹਲਕਿਆਂ ਵਿੱਚ ਸਿੱਧੀਆਂ ਚੋਣਾਂ ਰਾਹੀਂ ਤੈਅ ਹੁੰਦੀਆਂ ਹਨ।












