ਜੇਡੀਯੂ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਨਾਲ ਗਠਜੋੜ, 2027 ਚੋਣਾਂ ਲਈ ਰੋਡਮੈਪ ਜਾਰੀ

ਚੰਡੀਗੜ੍ਹ ਪੰਜਾਬ

ਸੁਨੀਲ ਦੱਤ ਦੀ ਭਤੀਜੀ ਮਮਤਾ ਦੱਤ ਜੇਡੀਯੂ ਪੰਜਾਬ ਵਿੱਚ ਸ਼ਾਮਲ

ਚੰਡੀਗੜ੍ਹ 22 ਸਤੰਬਰ , ਬੋਲੇ ਪੰਜਾਬ ਬਿਊਰੋ;

ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂਨਾਈਟਿਡ) ਦੀ ਪੰਜਾਬ ਇਕਾਈ ਨੇ ਮੰਗਲਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਈ ਸਿਆਸੀ ਅਤੇ ਸੰਗਠਨਾਤਮਕ ਫੈਸਲਿਆਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ (SADSAS) ਨਾਲ ਰਸਮੀ ਗਠਜੋੜ ਅਤੇ ਮਰਹੂਮ ਅਦਾਕਾਰ ਤੇ ਸਿਆਸਤਦਾਨ ਸੁਨੀਲ ਦੱਤ ਦੀ ਭਤੀਜੀ ਮਮਤਾ ਦੱਤ ਦਾ ਜੇਡੀਯੂ ਪੰਜਾਬ ਵਿੱਚ ਸ਼ਾਮਲ ਹੋਣਾ ਮੁੱਖ ਰਿਹਾ।

ਮੀਡੀਆ ਨੂੰ ਸੰਬੋਧਨ ਕਰਦਿਆਂ ਜੇਡੀਯੂ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਮਲਵਿੰਦਰ ਸਿੰਘ ਬੈਨੀਪਾਲ, ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਜਨਰਲ ਸਕੱਤਰ ਗੁਰਦਰਸ਼ਨ ਨੇ ਕਿਹਾ ਕਿ ਇਸ ਗਠਜੋੜ ਦਾ ਮਕਸਦ ਇਕੋ ਜਿਹੀ ਸੋਚ ਰੱਖਣ ਵਾਲੀਆਂ ਤਾਕਤਾਂ ਨੂੰ ਇੱਕ ਮੰਚ ’ਤੇ ਲਿਆਉਣਾ ਅਤੇ ਪੰਜਾਬ ਵਿੱਚ ਸਾਂਝੇ ਸਿਆਸੀ ਮੰਚ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਅਤੇ ਸੂਬੇ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਦੇ ਨਾਲ-ਨਾਲ ਸੂਬੇ ਭਰ ਵਿੱਚ ਆਪਣਾ ਸੰਗਠਨ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਗੀਆਂ।

ਜੇਡੀਯੂ ਪੰਜਾਬ ਫਿਲਹਾਲ ਸੂਬੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਪਾਰਟੀ ਦਾ ਮੁੱਖ ਫੋਕਸ ਮਾਝਾ, ਦੋਆਬਾ, ਲੁਧਿਆਣਾ, ਜੀਟੀ ਰੋਡ ਅਤੇ ਰਾਜਪੁਰਾ-ਪਟਿਆਲਾ ਬੈਲਟ ’ਤੇ ਰਹੇਗਾ।

ਮਮਤਾ ਦੱਤ ਕਾਰਪੋਰੇਟ ਖੇਤਰ ਵਿੱਚ ਕੰਮ ਕਰ ਚੁੱਕੀ ਹੈ ਅਤੇ ਪਿਛਲੇ ਕਰੀਬ ਇੱਕ ਦਹਾਕੇ ਤੋਂ ਪਸ਼ੂ ਭਲਾਈ ਦੇ ਖੇਤਰ ਵਿੱਚ ਸਰਗਰਮ ਹੈ। ਉਹ ਦੱਤ ਫਾਊਂਡੇਸ਼ਨ ਫਾਰ ਸੋਸ਼ਲ ਵੈਲਫੇਅਰ ਦੀ ਸੰਸਥਾਪਕ ਹੈ ਅਤੇ ਪਸ਼ੂ ਭਲਾਈ ਦੇ ਨਾਲ-ਨਾਲ ਸਮਾਜਿਕ ਭਲਾਈ ਨਾਲ ਜੁੜੇ ਵੱਖ-ਵੱਖ ਕੰਮਾਂ ਵਿੱਚ ਸਰਗਰਮ ਰਹੀ ਹੈ।

ਇਸ ਮੌਕੇ ਮਮਤਾ ਦੱਤ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਸਮਾਜ ਵਿੱਚ ਸਾਰਥਕ ਬਦਲਾਅ ਸਰਗਰਮ ਭਾਗੀਦਾਰੀ ਅਤੇ ਲੋਕ ਸੇਵਾ ਰਾਹੀਂ ਹੀ ਲਿਆਂਦਾ ਜਾ ਸਕਦਾ ਹੈ। ਸਮਾਜਿਕ ਭਲਾਈ ਦੇ ਖੇਤਰ ਵਿੱਚ ਕੰਮ ਕਰਨ ਦੌਰਾਨ ਉਨ੍ਹਾਂ ਨੇ ਹਮਦਰਦੀ ਅਤੇ ਜ਼ਿੰਮੇਵਾਰੀ ਦੀ ਮਹੱਤਤਾ ਨੂੰ ਸਮਝਿਆ ਹੈ। ਉਨ੍ਹਾਂ ਕਿਹਾ ਕਿ ਜੇਡੀਯੂ ਨਾਲ ਜੁੜ ਕੇ ਉਹ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਅਤੇ ਜਨਤਕ ਜੀਵਨ ਵਿੱਚ ਉਸਾਰੂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨਗੇ। ਸਮਾਜਿਕ ਕਾਰਕੁਨ ਅਤੇ ਵਕੀਲ ਦਵਿੰਦਰ ਰਾਜਪੂਤ, ਜੋ ਕਿ ਪਟਿਆਲਾ ਖੇਤਰ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ, ਵੀ ਪਾਰਟੀ ਵਿੱਚ ਸ਼ਾਮਲ ਹੋ ਗਏ। ਰਾਜਪੂਤ ਨੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਇੱਕ ਆਜ਼ਾਦ ਉਮੀਦਵਾਰ ਵਜੋਂ ਲੜੀਆਂ ਸਨ।

ਪਾਰਟੀ ਲੀਡਰਸ਼ਿਪ ਨੇ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਰਣਨੀਤੀ ਅਤੇ ਸੰਗਠਨਾਤਮਕ ਰੋਡਮੈਪ ਵੀ ਸਾਂਝਾ ਕੀਤਾ। ਇਸ ਦੌਰਾਨ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਆਪਣੀ ਪਹੁੰਚ ਵਧਾਉਣ ’ਤੇ ਚਰਚਾ ਕੀਤੀ ਗਈ।

ਸੰਗਠਨਾਤਮਕ ਪ੍ਰੋਗਰਾਮ ਤਹਿਤ ਜੇਡੀਯੂ ਪੰਜਾਬ ਦੀ ਸੂਬਾ ਅਤੇ ਜ਼ਿਲ੍ਹਾ ਪੱਧਰੀਆਂ ਟੀਮਾਂ ਵੱਲੋਂ ਪੰਜਾਬ ਭਰ ਵਿੱਚ ਜਨ ਸੰਪਰਕ ਅਤੇ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਚਲਾਈਆਂ ਜਾਣਗੀਆਂ।

ਇਸ ਮੌਕੇ ‘ਤੇ ਜੇਡੀਯੂ, ਪੰਜਾਬ ਦੇ ਜਨਰਲ ਸਕੱਤਰ (ਸੰਗਠਨ) ਸੰਜੀਵ ਕੁਮਾਰ, ਰਾਹੁਲ ਘਈ, ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਜੇਡੀਯੂ ਪੰਜਾਬ  ਯੂਥ), ਵਾਈਸ ਪ੍ਰੈਜ਼ੀਡੈਂਟ ਗੁਰਪਾਲ ਸਿੰਘ ਹੁੰਦਲ, ਜਨਰਲ ਸਕੱਤਰ ਰਾਜਨਦੀਪ ਸਿੰਘ ਮੱਕੜ, ਸਕੱਤਰ ਜਨਰਲ ਇੰਦਰਜੀਤ ਸਿੰਘ ਆਹਲੂਵਾਲੀਆ ਅਤੇ ਜਸਪਾਲ ਸਿੰਘ “ਟਾਈਗਰ”, ਸਕੱਤਰ ਸੰਜੀਵ ਚੋਪੜਾ, ਐਸਡੀਐਸਐਸ ਤੋਂ ਦੀਦਾਰ ਸਿੰਘ ਸਹੌੜਾ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।