ਚੰਡੀਗੜ੍ਹ 24 ਸਤੰਬਰ ,ਬੋਲੇ ਪੰਜਾਬ ਬਿਊਰੋ;
ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਦੇ ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ ਮੋੜ ਸੂਬਾ ਸਹਾਇਕ ਸਕੱਤਰ ਟੇਕ ਚੰਦ ਸਰਕਲ ਪ੍ਰਧਾਨ ਜਮੀਲ ਮੁਹੰਮਦ ਡਿਵੀਜ਼ਨ ਪ੍ਰਧਾਨ ਜਸਵਿੰਦਰ ਸਿੰਘ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਜੰਗ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਮੋਰਿੰਡਾ ਵੱਲੋਂ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੂੰ ਦੂਜੀ ਵਾਰ ਜਬਰਨ ਘਰ ਵਿੱਚ ਨਜ਼ਰਬੰਦ ਕਰਨ ‘ਤੇ ਯੂਨੀਅਨ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਇਸ ਘਨਾਉਣੀ ਹਰਕਤ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।ਯੂਨੀਅਨ ਨੇ ਪੰਜਾਬ ਦੇਸਮੂਹ ਮੁਲਾਜ਼ਮਾਂ ਨੂੰ ਇਸ ਧੱਕੇਸ਼ਾਹੀ ਦੇਵਿਰੋਧ ਵਿੱਚ ਪੰਜਾਬ ਭਰ ਦੇਸਰਕਲ ਅਤੇ ਡਵੀਜ਼ਨ ਪੱਧਰ ‘ਤੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਸਰਕਾਰ ਅਤੇ ਪੁਲਿਸ
ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਕਿਰਤੀ ਲੋਕਾਂ ਨਾਲ ਵਾਅਦੇਕਰਕੇਪੰਜਾਬ ਸਰਕਾਰ ਵਾਅਦੇਪੂਰੇਕਰਨ ਦੀ ਜਗ੍ਹਾ ਸੰਘਰਸ਼ ਕਰਨ ਵਾਲੇ ਲੋਕਾ ਨੂੰ ਲਗਾਤਾਰ ਨਜਰਬੰਦ ਕਰਕੇਉਨ੍ਹਾਂ ਦੀ ਆਵਾਜ਼ ਬੰਦ
ਕਰਨ ਦੀ ਕੋਸ਼ਿਸ਼ ਕਰ ਰਹੀ ਅਤੇ ਅਤੇ ਦੂਜੇ ਦੂ ਪਾਸੇਫਲੈਕਸਾਂ ਤੇ 68000 ਨੌਕਰੀਆਂ ਦੇਣ ਦੀ ਗੱਲ ਕਰਦੀ ਹੈ। ਜਦ ਕਿ ਅੱਜ ਵੀ ਕੱਚੇਕਾਮੇਆਪਣਾ ਰੁਜਰੁ ਗਾਰ ਨੂੰ ਪੱਕਾ ਕਰਨ ਲਈ ਲੜ ਰਹੇ
ਹਨ। ਮਿਤੀ 23/09/2026 ਨੂੰ ਬਿਜਲੀ ਮੰਤਰੀ ਦੀ ਕੋਠੀ ਵਿਖੇਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ, ਜੋਮੀਟਿੰਗ ਦੀ ਚਿੱਠੀ ਆਉਣ ਤੇ ਮੁਲਤਵੀ ਕੀਤਾ ਗਿਆ ਸੀ ਪ੍ਰੰਤੂ ਪ੍ਰੋਗਰਾਮ
ਮੁਲਤਵੀ ਹੋਣ ਦੇਬਾਵਜੂਦ ਵੀ ਆਗੂਆਂ ਨੂੰ ਨਜਰਬੰਦ ਕਰਨਾ ਸਰਕਾਰ ਦੇਡਰੇਹੋਣ ਦਾ ਸਬੂਤ ਹੈ।
ਇਸ ਨਜ਼ਰਬੰਦੀ ਦੇਖਿਲਾਫ ਰੋਸ ਜ਼ਾਹਰ ਕਰਦਿਆਂ ਜਥੇਬੰਦੀ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੂੰ ਤਰੁੰਤਰੁੰ ਰਿਹਾਅ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਮੋਰਿੰਡਾ ਪੁਲਿਸ ਵੱਲੋਂ ਬਿਨਾਂ ਕਿਸੇਵਜ੍ਹਾ ਦੇਸੂਬਾ ਪ੍ਰਧਾਨ ਦੇਘਰ ਜਾ ਕੇਉਨ੍ਹਾਂ ਨੂੰ ਨਜ਼ਰਬੰਦ ਕਰਨਾ ਸਰਾਸਰ ਧੱਕੇਸ਼ਾਹੀ ਹੈ।
ਇਹ ਕਾਰਵਾਈ ਸਪੱਸ਼ਟ ਕਰਦੀ ਹੈਕਿ ਮੌਜੂਦਾ ਸਰਕਾਰ ਕਿਰਤੀ ਕਾਮਿਆਂ ਦੇਹੱਕੀ ਸੰਘਰਸ਼ ਅਤੇ ਉਨ੍ਹਾਂ ਦੀ ਆਵਾਜ਼ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ
ਵਾਰ-ਵਾਰ ਜਥੇਬੰਦੀ ਦੇਸੂਬਾ ਪ੍ਰਧਾਨ ਨੂੰ ਇਸ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਨਜ਼ਰਬੰਦ ਕਰਨਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ
ਆਪਣਾ ਇਹ ਅੜੀਅਲ ਤੇ ਧੱਕੇਸ਼ਾਹੀ ਵਾਲਾ ਰਵੱਈਆ ਨਾ ਬਦਲਿਆ, ਅਤੇ ਹੋਣ ਵਾਲੀ 25 ਸਤੰਬਰ 2026 ਨੂੰ ਸੀਐਮਡੀ ਦੀ ਮੀਟਿੰਗ ਦੇਵਿਚ ਮੰਗਾਂ ਮਸਲਿਆਂ ਦਾ ਹੱਲ ਨਾ ਹੋਇਆ ਤਾਂ
ਮਜਬੂਰਨ ਜਥੇਬੰਦੀ ਮਿਤੀ 26 ਸਤੰਬਰ 2026 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇਰੋਸ ਪ੍ਰਦਰਸ਼ਨ ਕਰਨ ਦੀ ਮਜਬੂਰ ਹੋਵੇਗੀ। ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ
ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।












